12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਸਨੌਰ ਅਨਾਜ ਮੰਡੀ ’ਚ ਮੀਂਹ ਨੇ ਖੋਲ੍ਹੀ ਪ੍ਰਬੰਧਾਂ ਦੀ ਪੋਲ!

ਸਨੌਰ, 11 ਅਕਤੂਬਰ (ਸੋਖਲ)-ਪੰਜਾਬ ਵਿਚ ਝੋਨੇ ਦੀ ਖਰੀਦ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਸਹੂਲਤਾਂ ਦੇਣ ਅਤੇ ਉਨ੍ਹਾਂ ਦੀ ਫ਼ਸਲ ਦੀ ਸੰਭਾਲ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੇ ਦਾਅਵਿਆਂ ਵਿਚਕਾਰ ਸਨੌਰ ਦੀ ਅਨਾਜ ਮੰਡੀ ਵਿਚ ਅੱਜ ਪਏ ਮੀਂਹ ਨੇ ਪ੍ਰਬੰਧਾਂ ਦੀ ਅਸਲੀ ਤਸਵੀਰ ਸਾਹਮਣੇ ਲਿਆ ਦਿੱਤੀ। ਮੀਂਹ ਪੈਣ ਤੋਂ ਬਾਅਦ ਮੰਡੀ ਵਿਚ ਪਾਣੀ ਭਰ ਗਿਆ, ਜਦਕਿ ਝੋਨੇ ਦੀਆਂ ਬੋਰੀਆਂ ਨੂੰ ਮੀਂਹ ਤੋਂ ਬਚਾਉਣ ਲਈ ਤਰਪਾਲਾਂ ਦੀ ਘਾਟ ਵੀ ਦੇਖਣ ਨੂੰ ਮਿਲੀ।

Ad Position 21
No active advertisement
ਸਨੌਰ ਦੀ ਅਨਾਜ ਮੰਡੀ ’ਚ ਪਾਣੀ ਦੀ ਨਿਕਾਸੀ ਨਾ ਹੋਣ ਕਰ ਕੇ ਖੜ੍ਹਿਆ ਪਾਣੀ। ਤਸਵੀਰ : ਗੀਤਵਿੰਦਰ ਸੋਖਲ 12-10-2026
ਸਨੌਰ, 11 ਅਕਤੂਬਰ (ਸੋਖਲ)-ਪੰਜਾਬ ਵਿਚ ਝੋਨੇ ਦੀ ਖਰੀਦ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਸਹੂਲਤਾਂ ਦੇਣ ਅਤੇ ਉਨ੍ਹਾਂ ਦੀ ਫ਼ਸਲ ਦੀ ਸੰਭਾਲ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੇ ਦਾਅਵਿਆਂ ਵਿਚਕਾਰ ਸਨੌਰ ਦੀ ਅਨਾਜ ਮੰਡੀ ਵਿਚ ਅੱਜ ਪਏ ਮੀਂਹ ਨੇ ਪ੍ਰਬੰਧਾਂ ਦੀ ਅਸਲੀ ਤਸਵੀਰ ਸਾਹਮਣੇ ਲਿਆ ਦਿੱਤੀ। ਮੀਂਹ ਪੈਣ ਤੋਂ ਬਾਅਦ ਮੰਡੀ ਵਿਚ ਪਾਣੀ ਭਰ ਗਿਆ, ਜਦਕਿ ਝੋਨੇ ਦੀਆਂ ਬੋਰੀਆਂ ਨੂੰ ਮੀਂਹ ਤੋਂ ਬਚਾਉਣ ਲਈ ਤਰਪਾਲਾਂ ਦੀ ਘਾਟ ਵੀ ਦੇਖਣ ਨੂੰ ਮਿਲੀ। ਅਜਿਹੇ ਹਾਲਾਤ ਨੇ ਸੰਬੰਧਿਤ ਵਿਭਾਗ ਅਤੇ ਮੰਡੀ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਸਵਾਲ ਇਹ ਹੈ ਕਿ ਜਦੋਂ ਝੋਨੇ ਦੀ ਫ਼ਸਲ ਮੰਡੀਆਂ ਵਿਚ ਪਹੁੰਚ ਰਹੀ ਹੈ ਅਤੇ ਮੀਂਹ ਪੈਣ ਦੀ ਸੰਭਾਵਨਾ ਹਰ ਸਾਲ ਬਣੀ ਰਹਿੰਦੀ ਹੈ ਤਾਂ ਫਿਰ ਸਨੌਰ ਅਨਾਜ ਮੰਡੀ ਵਿਚ ਪਾਣੀ ਦੀ ਨਿਕਾਸੀ ਅਤੇ ਫ਼ਸਲ ਨੂੰ ਸੁਰੱਖਿਅਤ ਰੱਖਣ ਲਈ ਪੁਖ਼ਤਾ ਪ੍ਰਬੰਧ ਕਿਉਂ ਨਹੀਂ ਦਿਖਾਈ ਦਿੱਤੇ? ਕਿਸਾਨ ਮਹੀਨਿਆਂ ਦੀ ਮਿਹਨਤ, ਮਹਿੰਗੇ ਬੀਜਾਂ, ਖਾਦਾਂ, ਕੀਟਨਾਸ਼ਕਾਂ ਅਤੇ ਡੀਜ਼ਲ ਦਾ ਖ਼ਰਚਾ ਕਰਕੇ ਆਪਣੀ ਫ਼ਸਲ ਤਿਆਰ ਕਰਦੇ ਹਨ। ਫ਼ਸਲ ਮੰਡੀ ਵਿਚ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਉਮੀਦ ਹੁੰਦੀ ਹੈ ਕਿ ਖਰੀਦ ਅਤੇ ਸੰਭਾਲ ਦੇ ਢੁੱਕਵੇਂ ਪ੍ਰਬੰਧ ਮਿਲਣਗੇ। ਪਰ ਜੇਕਰ ਮੰਡੀ ਵਿਚ ਮੀਂਹ ਪੈਣ ਨਾਲ ਪਾਣੀ ਭਰ ਜਾਵੇ ਅਤੇ ਝੋਨੇ ਦੀਆਂ ਬੋਰੀਆਂ ਨੂੰ ਢੱਕਣ ਲਈ ਤਰਪਾਲਾਂ ਵੀ ਉਪਲਬਧ ਨਾ ਹੋਣ, ਤਾਂ ਕਿਸਾਨਾਂ ਦੀ ਚਿੰਤਾ ਵਧਣੀ ਸੁਭਾਵਿਕ ਹੈ। ਦੱਸਣਯੋਗ ਹੈ ਕਿ ਫ਼ਸਲ ਵਿਚ ਵੱਧ ਨਮੀ ਹੋਣ ਨਾਲ ਉਸ ਦੀ ਸੰਭਾਲ ਅਤੇ ਖਰੀਦ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ। ਸਨੌਰ ਅਨਾਜ ਮੰਡੀ ਵਿਚ ਮੀਂਹ ਤੋਂ ਬਾਅਦ ਪੈਦਾ ਹੋਏ ਹਾਲਾਤ ਨੇ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕਿਸਾਨਾਂ ਦੀ ਫ਼ਸਲ ਦੀ ਸੁਰੱਖਿਆ ਲਈ ਜ਼ਿੰਮੇਵਾਰ ਅਧਿਕਾਰੀ ਆਪਣੀ ਡਿਊਟੀ ਕਿੰਨੀ ਗੰਭੀਰਤਾ ਨਾਲ ਨਿਭਾ ਰਹੇ ਹਨ। ਜੇਕਰ ਮੀਂਹ ਤੋਂ ਬਾਅਦ ਹੀ ਪ੍ਰਬੰਧਾਂ ਦੀ ਘਾਟ ਸਾਹਮਣੇ ਆਉਣੀ ਹੈ, ਤਾਂ ਪਹਿਲਾਂ ਤੋਂ ਕੀਤੀਆਂ ਤਿਆਰੀਆਂ ’ਤੇ ਸਵਾਲ ਉੱਠਣੇ ਲਾਜ਼ਮੀ ਹਨ।
Ad Position 22
No active advertisement
ਪਿਛਲੀ ਖ਼ਬਰ ਹਰ ਘਰ ਤਿਰੰਗਾ ਪ੍ਰੋਗਰਾਮ ਤਹਿਤ ਚੁੰਨੀ ਕਲਾਂ ਵਿਖੇ ਕਾਂਗਰਸ ਵਲੋਂ ਰੈਲੀ ਅਗਲੀ ਖ਼ਬਰ ਸਵ. ਸਰਗੁਨੀਤ ਕੌਰ ਭੱਟੀ ਦੀ ਯਾਦ ’ਚ ਲਗਾਇਆ ਖ਼ੂਨਦਾਨ ਕੈਂਪ
Ad Position 24