08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਪਾਰਟੀ ਦੀ ਬਣੇਗੀ ਸਰਕਾਰ-ਪ੍ਰਨੀਤ ਕੌਰ

Ad Position 21
No active advertisement
ਭਾਜਪਾ ਦੇ ਜੇਤੂ ਕੌਂਸਲਰ ਪ੍ਰਨੀਤ ਕੌਰ ਨਾਲ ਮੁਲਾਕਾਤ ਕਰਦੇ ਹੋਏ, ਉਨ੍ਹਾਂ ਰਾਜੇਸ਼ ਬਾਂਸਲ ਬੱਬੂ, ਹਰਮੇਸ਼ ਗੋਇਲ, ਬਰਿੰਦਰ ਬਿੱਟੂ, ਸੰਨੀ ਸਿੰਗਲਾ ਅਤੇ ਹੋਰ ਆਗੂ | ਅਜੀਤ ਤਸਵੀਰ <br/> 03-06-2026
ਪਟਿਆਲਾ, 2 ਜੂਨ (ਅ.ਸ. ਆਹਲੂਵਾਲੀਆ)-ਹਲਕਾ ਵਿਧਾਨ ਸਭਾ ਨਾਭਾ ਤੋਂ ਭਾਜਪਾ ਪਾਰਟੀ ਦੇ ਜਿੱਤ ਪ੍ਰਾਪਤ ਕਰਨ ਵਾਲੇ ਕੌਂਸਲਰਾਂ ਨੇ ਵਪਾਰ ਮੰਡਲ ਪੰਜਾਬ ਦੇ ਵਾਈਸ ਪ੍ਰਧਾਨ ਰਾਜੇਸ਼ ਬਾਂਸਲ ਬੱਬੂ ਅਤੇ ਹਲਕਾ ਮੁੱਖ ਸੇਵਾਦਾਰ ਬਰਿੰਦਰ ਬਿੱਟੂ ਦੀ ਅਗਵਾਈ ਹੇਠ ਸਾਬਕਾ ਕੇਂਦਰੀ ਰਾਜ ਮੰਤਰੀ ਪ੍ਰਨੀਤ ਕੌਰ ਨਾਲ ਵਿਸ਼ੇਸ਼ ਮੁਲਾਕਾਤ ਕੀਤੀ | ਮੁਲਾਕਾਤ ਦੌਰਾਨ ਪ੍ਰਨੀਤ ਕੌਰ ਨੇ ਜੇਤੂ ਕੌਂਸਲਰਾਂ ਨੂੰ ਵਧਾਈ ਦਿੰਦਿਆਂ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ | ਉਨ੍ਹਾਂ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਹੁਣੇ ਤੋਂ ਸ਼ੁਰੂ ਕਰ ਦਿੱਤੀਆਂ ਜਾਣ ਤਾਂ ਕਿ ਜਨਤਾ ਬੀਜੇਪੀ ਪਾਰਟੀ ਨਾਲ ਜੁੜ ਸਕੇ | ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਜੋ ਲੋਕ ਭਲਾਈ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਉਨ੍ਹਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ ਤਾਂ ਕਿ ਉਹ ਇਹਨਾਂ ਸਕੀਮਾਂ ਦਾ ਲਾਭ ਲੈ ਸਕਣ | ਇਸ ਮੌਕੇ ਕੌਂਸਲਰ ਯਾਦਵਿੰਦਰ ਯਾਦੂ, ਸੋਨੰੂ ਨਾਭਾ ਅਤੇ ਅਨਿਲ ਖੱਟਰ ਨੰਨੀ, ਰਾਜੇਸ਼ ਬਾਂਸਲ ਬੱਬੂ, ਜ਼ਿਲ੍ਹਾ ਪ੍ਰਧਾਨ ਹਰਮੇਸ਼ ਗੋਇਲ, ਸੰਨੀ ਸਿੰਗਲਾ, ਬਰਿੰਦਰ ਬਿੱਟੂ ਅਤੇ ਮੰਡਲ ਪ੍ਰਧਾਨ ਪਰਮਿੰਦਰ ਗੁਪਤਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਟਿਆਲਾ ਤੋਂ ਆਈ.ਪੀ.ਐੱਲ਼ ਤੱਕ ਮੋਦੀ ਕਾਲਜ ਦੇ ਵਿਦਿਆਰਥੀ ਇਮਾਨਜੋਤ ਸਿੰਘ ਚਹਿਲ ਦੀ ਸ਼ਾਨਦਾਰ ਪ੍ਰਾਪਤੀ ਅਗਲੀ ਖ਼ਬਰ 'ਬੋਲੇਗਾ ਘਨੌਰ, ਬਦਲੇਗਾ ਦੌਰ' ਮਾਰਚ ਦੇ ਚੌਥੇ ਦਿਨ ਸੁਖਬੀਰ ਸਿੰਘ ਬਾਦਲ ਨੇ ਵੀਡੀਓ ਕਾਲ ਰਾਹੀਂ ਝਿੰਜਰ ਨਾਲ ਕੀਤੀ ਗੱਲਬਾ...
Ad Position 24