08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਪਟਿਆਲਾ ਤੋਂ ਆਈ.ਪੀ.ਐੱਲ਼ ਤੱਕ ਮੋਦੀ ਕਾਲਜ ਦੇ ਵਿਦਿਆਰਥੀ ਇਮਾਨਜੋਤ ਸਿੰਘ ਚਹਿਲ ਦੀ ਸ਼ਾਨਦਾਰ ਪ੍ਰਾਪਤੀ

Ad Position 21
No active advertisement
ਅਜੀਤ ਡੈਸਕ 03-06-2026
ਪਟਿਆਲਾ, 2 ਜੂਨ (ਗੁਰਵਿੰਦਰ ਸਿੰਘ ਔਲਖ)-ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਦੇ ਵਿਦਿਆਰਥੀ ਇਮਾਨਜੋਤ ਸਿੰਘ ਚਹਿਲ ਦੀ ਇੰਡੀਅਨ ਪ੍ਰੀਮੀਅਰ ਲੀਗ 'ਚ ਰਾਜਸਥਾਨ ਰਾਇਲਜ਼ ਫ੍ਰੈਂਚਾਈਜ਼ੀ ਲਈ ਚੋਣ ਹੋਈ | ਇਸ ਪ੍ਰਾਪਤੀ ਤੋਂ ਬਾਅਦ ਕਾਲਜ ਕੈਂਪਸ ਪਹੁੰਚਣ 'ਤੇ ਇਮਾਨਜੋਤ ਸਿੰਘ ਚਹਿਲ ਦਾ ਕਾਲਜ ਵਲੋਂ ਸਵਾਗਤ ਕੀਤਾ ਗਿਆ | ਇਸ ਮੌਕੇ ਇਕ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਨੌਜਵਾਨ ਕਿ੍ਕਟਰ ਨੂੰ ਵਧਾਈ ਦਿੰਦੇ ਹੋਏ ਕਾਲਜ ਦੇ ਪਿ੍ੰਸੀਪਲ ਡਾ. ਨੀਰਜ ਗੋਇਲ ਨੇ ਕਿਹਾ ਕਿ ਇਹ ਇਤਿਹਾਸਕ ਚੋਣ ਇਮਾਨਜੋਤ ਸਿੰਘ ਚਹਿਲ ਦੀ ਖੇਡ ਮੈਦਾਨ ਵਿਚ ਕੀਤੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਉਸ ਦੇ ਅਧਿਆਪਕਾਂ ਦੀ ਲਗਨ ਦਾ ਸਿੱਟਾ | ਖੁਸ਼ੀ ਨੂੰ ਸਾਂਝਾ ਕਰਦੇ ਹੋਏ ਕਾਲਜ ਪ੍ਰਬੰਧਕੀ ਕਮੇਟੀ ਨੇ ਕਿਹਾ ਕਿ ਸਮੁੱਚੀ ਸੰਸਥਾ ਨੂੰ ਇਮਾਨਜੋਤ ਸਿੰਘ ਚਹਿਲ 'ਤੇ ਬਹੁਤ ਮਾਣ ਹੈ, ਕਿਉਂਕਿ ਉਸ ਦੀ ਇਸ ਸਫਲਤਾ ਨੇ ਨਾ ਸਿਰਫ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ, ਸਗੋਂ ਸ਼ਾਹੀ ਸ਼ਹਿਰ ਪਟਿਆਲਾ ਦੀ ਅਮੀਰ ਖੇਡ ਵਿਰਾਸਤ ਨੂੰ ਵੀ ਚਾਰ ਚੰਦ ਲਗਾਏ ਹਨ | ਖੇਡ ਵਿਭਾਗ ਦੇ ਡੀਨ (ਫਲਾਇੰਗ ਅਫ਼ਸਰ) ਡਾ. ਸੁਮੀਤ ਕੁਮਾਰ ਅਤੇ ਡਾ. ਨਿਸ਼ਾਨ ਸਿੰਘ ਨੇ ਇਮਾਨਜੋਤ ਸਿੰਘ ਚਹਿਲ ਦੀ ਸ਼ਲਾਘਾ ਕੀਤੀ | ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਪਰਮਿੰਦਰ ਕੌਰ ਨੇ ਇਸ ਮੌਕੇ ਕਿਹਾ ਕਿ ਬੀ.ਕਾਮ ਦੀ ਪੜ੍ਹਾਈ ਦੇ ਨਾਲ-ਨਾਲ ਉੱਚ ਪੱਧਰੀ ਕਿ੍ਕਟ ਵਿਚ ਅਜਿਹਾ ਸੰਤੁਲਨ ਬਣਾ ਕੇ ਰੱਖਣਾ ਇੱਕ ਸੱਚੇ ਖਿਡਾਰੀ ਦੀ ਪਛਾਣ ਹੈ |
Ad Position 22
No active advertisement
ਪਿਛਲੀ ਖ਼ਬਰ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਬੁਰਜ ਟਿੱਲਾ ਵਿਖੇ ਪਹੁੰਚੇ ਅਗਲੀ ਖ਼ਬਰ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਪਾਰਟੀ ਦੀ ਬਣੇਗੀ ਸਰਕਾਰ-ਪ੍ਰਨੀਤ ਕੌਰ
Ad Position 24