08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਬੁਰਜ ਟਿੱਲਾ ਵਿਖੇ ਪਹੁੰਚੇ

Ad Position 21
No active advertisement
ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਸਨਮਾਨਿਤ ਕੀਤੇ ਜਾਣ ਦਾ ਦਿ੍ਸ਼ | ਤਸਵੀਰ : ਪ੍ਰੀਤਮ ਸਿੰਘ ਨਾਗੀ <br/> 03-06-2026
ਸਮਾਣਾ, 2 ਜੂਨ (ਪ੍ਰੀਤਮ ਸਿੰਘ ਨਾਗੀ)-ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇੜਲੇ ਪਿੰਡ ਖੇੜੀ ਨਗਾਈਆਂ ਵਿਖੇ ਧਾਰਮਿਕ ਅਸਥਾਨ ਬੁਰਜ ਟਿੱਲਾ ਵਿਖੇ ਪਹੁੰਚੇ ਜਿਥੇ ਉਨ੍ਹਾਂ ਦਾ ਇਲਾਕੇ ਦੀਆਂ ਪੰਚਾਇਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਸ. ਚੀਮਾ ਨੇ ਇਸ ਧਾਰਮਿਕ ਅਸਥਾਨ ਨੂੰ ਜੋੜਦੀਆਂ ਕੁਝ ਨਵੀਆਂ ਸੜਕਾਂ ਦਾ ਉਦਘਾਟਨ ਕੀਤਾ ਜਿਨ੍ਹਾਂ 'ਤੇ ਲਗਭਗ 6 ਕਰੋੜ 27 ਲੱਖ ਰੁਪਏ ਖ਼ਰਚ ਆਉਣਗੇ | ਮਹੰਤ ਪ੍ਰਗਟ ਦਾਸ ਵਲੋਂ ਖਜ਼ਾਨਾ ਮੰਤਰੀ ਦਾ ਸਵਾਗਤ ਕੀਤਾ ਗਿਆ ਤੇ ਸੜਕਾਂ ਬਣਾਉਣ ਲਈ ਧੰਨਵਾਦ ਵੀ ਕੀਤਾ ਅਤੇ ਇਲਾਕੇ ਦੀਆਂ ਹੋਰ ਕਈ ਜ਼ਰੂਰੀ ਮੰਗਾਂ ਬਾਰੇ ਵੀ ਜਾਣੂੰ ਕਰਵਾਇਆ | ਇਸ ਮੌਕੇ ਡਾ. ਜਗਦੇਵ ਸਿੰਘ, ਸਰਪੰਚ ਤਰਸੇਮ ਚੰਦ ਤੇ ਇਲਾਕੇ ਦੇ ਪਿੰਡਾਂ ਦੇ ਪੰਚ ਸਰਪੰਚ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥਨ ਵਲੋਂ ਪੰਜਾਬੀ ਭਾਸ਼ਾ ਲਈ ਪਹਿਲਾ ਏ. ਆਈ. ਆਧਾਰਿਤ 'ਗਰੈਮਰ ਚੈੱਕਰ' ਤਿਆਰ ਅਗਲੀ ਖ਼ਬਰ ਪਟਿਆਲਾ ਤੋਂ ਆਈ.ਪੀ.ਐੱਲ਼ ਤੱਕ ਮੋਦੀ ਕਾਲਜ ਦੇ ਵਿਦਿਆਰਥੀ ਇਮਾਨਜੋਤ ਸਿੰਘ ਚਹਿਲ ਦੀ ਸ਼ਾਨਦਾਰ ਪ੍ਰਾਪਤੀ
Ad Position 24