20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਬਨੂੜ ਕੌਂਸਲ ਵਲੋਂ ਲੋਕ ਕਲਿਆਣ ਮੇਲਾ ਲਾਇਆ

Ad Position 21
No active advertisement
ਬਨੂੜ ਵਿਖੇ ਲਗਾਏ ਗਏ ਕੈਂਪ ਦਾ ਦਿ੍ਸ਼ | <br/> 05-06-2026
ਬਨੂੜ, 4 ਜੂਨ (ਭੁਪਿੰਦਰ ਸਿੰਘ)-ਲੋਕ ਕਲਿਆਣ ਮੇਲਾ ਪੀ.ਐਮ. ਸਵੈਨਿਧੀ ਸਕੀਮ ਤਹਿਤ ਲਗਾਇਆ ਜਾ ਰਿਹਾ ਹੈ | ਜਿਸ ਤਹਿਤ ਨਗਰ ਕੌਂਸਲ ਬਨੂੜ ਵਲੋਂ ਕੌਂਸਲ ਦੇ ਕਾਰਜਸਾਧਕ ਅਫ਼ਸਰ ਵਿਸ਼ਾਲਦੀਪ, ਸਿਟੀ ਮਿਸ਼ਨ ਮੈਨੇਜਰ ਪਿ੍ੰਅਕਾ ਰਾਣੀ, ਕਮਿਊਨਿਟੀ ਆਰਗਨਾਈਜਰ ਸੰਗੀਤਾ ਰਾਣੀ ਦੀ ਅਗਵਾਈ ਹੇਠ ਬੰਨੋ ਮਾਈ ਮੰਦਿਰ ਦੇ ਹਾਲ ਵਿਚ ਲਗਾਇਆ ਗਿਆ | ਜਿਸ ਵਿਚ 50 ਤੋ 60 ਦੇ ਕਰੀਬ ਸਟੀਰ ਵੈਡਰਾ ਵਲੋਂ ਭਾਗ ਲਿਆ ਗਿਆ | ਜਿਸ ਅਧੀਨ ਪੀ.ਐਮ. ਸਵੈਨਿਧੀ ਸਕੀਮ ਤਹਿਤ ਕਰਜ਼ ਅਪਲਾਈ ਕੀਤੇ ਗਏ ਅਤੇ ਮੌਕੇ 'ਤੇ ਹਾਜ਼ਰ ਵੈਡਰਾ ਨੂੰ ਹੋਰ ਸਕੀਮਾਂ ਨਾਲ ਜੋੜਨ ਲਈ ਉਨ੍ਹਾਂ ਦੀ ਪ੍ਰੋਫਾਇਲਿੰਗ ਕੀਤੀ ਗਈ ਤੇ ਕਰੈਡਿਟ ਕਾਰਡ ਵੀ ਅਪਲਾਈ ਕੀਤੇ ਗਏ | ਇਸ ਕੈਂਪ ਵਿਚ ਸਰਕਾਰ ਦੀਆਂ ਚਲ ਰਹੀਆਂ ਹੋਰ ਸਕੀਮਾਂ ਸੰਬੰਧੀ ਲੋਕਾਂ ਨੂੰ ਜਾਣੂ ਕਰਵਾਇਆ ਗਿਆ | ਭਵਿੱਖ ਵਿਚ ਅਜਿਹੇ ਕੈਂਪ ਲਗਾਤਾਰ ਜਾਰੀ ਰਹਿਣਗੇ | ਇਸ ਕੈਂਪ ਦੌਰਾਨ ਲੋਕਾਂ ਨੂੰ ਜਾਗਰੂਕ ਕਰਨ ਲਈ ਕੱਪੜੇ ਦੇ ਬੈਗ, ਟੀ ਸ਼ਰਟ ਅਤੇ ਟੋਪੀਆਂ ਵੀ ਵੰਡੀਆਂ ਗਈਆਂ |
Ad Position 22
No active advertisement
ਪਿਛਲੀ ਖ਼ਬਰ ਪਿੰਡ ਚੱਠੇ ਮਾਮਲੇ 'ਤੇ ਡੀ.ਸੀ. ਪਟਿਆਲਾ ਵਲੋਂ ਏ.ਡੀ.ਸੀ. (ਵਿਕਾਸ) ਨੂੰ ਜਾਂਚ ਦੇ ਹੁਕਮ ਦਲਿਤ ਪਰਿਵਾਰਾਂ ਨੂੰ ਇਨਸਾਫ... ਅਗਲੀ ਖ਼ਬਰ ਪਿੰਡ ਚੱਠੇ ਮਾਮਲੇ 'ਤੇ ਡੀ.ਸੀ. ਪਟਿਆਲਾ ਵਲੋਂ ਏ.ਡੀ.ਸੀ. (ਵਿਕਾਸ) ਨੂੰ ਜਾਂਚ ਦੇ ਹੁਕਮ ਦਲਿਤ ਪਰਿਵਾਰਾਂ ਨੂੰ ਇਨਸਾਫ...
Ad Position 24