ਫਿਨਲੈਂਡ ਤੋਂ ਪਰਤੇ ਚਾਰ ਅਧਿਆਪਕਾਂ ਦਾ ਸਨਮਾਨ
ਅਜੀਤ ਡੈਸਕ
06-06-2026
ਪਟਿਆਲਾ, 5 ਜੂਨ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਰਕਾਰ ਵਲੋਂ ਫਿਨਲੈਂਡ ਵਿਖੇ ਟ੍ਰੇਨਿੰਗ 'ਤੇ ਭੇਜੇ ਗਏ ਬਲਾਕ ਪਟਿਆਲਾ-2 ਦੇ ਚਾਰ ਅਧਿਆਪਕ ਟ੍ਰੇਨਿੰਗ ਹਾਸਲ ਕਰਨ ਮਗਰੋਂ ਵਾਪਸ ਪਰਤ ਆਏ ਹਨ¢ ਜਿਨਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਨਿਊ ਯਾਦਵਿੰਦਰਾ ਕਲੋਨੀ ਦੇ ਅਧਿਆਪਕਾ ਏਮਨਦੀਪ ਕÏਰ, ਸਰਕਾਰੀ ਪ੍ਰਾਇਮਰੀ ਸਕੂਲ ਵਿਕਟੋਰੀਆ ਦੇ ਅਧਿਆਪਕਾ ਗਗਨਦੀਪ ਕÏਰ, ਸਰਕਾਰੀ ਪ੍ਰਾਇਮਰੀ ਸਕੂਲ ਦੀਪ ਨਗਰ ਦੇ ਅਧਿਆਪਕਾ ਸਤਿੰਦਰਦੀਪ ਕÏਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਰਾਘੋਮਾਜਰਾ ਦੇ ਅਧਿਆਪਕਾ ਰੁਪਿੰਦਰਜੀਤ ਕÏਰ ਸ਼ਾਮਿਲ ਹਨ¢ ਇਹਨਾਂ ਅਧਿਆਪਕਾਂ ਦਾ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰ. ਪਿ੍ਥੀ ਸਿੰਘ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ¢ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਵਿਖੇ ਰੱਖੇ ਗਏ ਇੱਕ ਸਨਮਾਨ ਸਮਾਰੋਹ ਮÏਕੇ ਸੰਬੋਧਨ ਕਰਦਿਆਂ ਬੀਪੀਈਓ ਪਿ੍ਥੀ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਅਧਿਆਪਕਾਂ ਨੂੰ ਚੰਗੀਆਂ ਤਕਨੀਕਾਂ ਨਾਲ ਪੜਾਉਣਾ ਸਿਖਾਉਣ ਦੇ ਉਦੇਸ਼ ਨਾਲ ਫਿਨਲੈਂਡ ਟ੍ਰੇਨਿੰਗ 'ਤੇ ਭੇਜਣਾ ਪੰਜਾਬ ਸਰਕਾਰ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ¢ ਉਹਨਾਂ ਨੇ ਕਿਹਾ ਕਿ ਫਿਨਲੈਂਡ ਟ੍ਰੇਨਿੰਗ 'ਤੇ ਭੇਜੇ ਜਾਣ ਵਾਲੇ ਅਧਿਆਪਕਾਂ ਲਈ ਪੰਜਾਬ ਸਰਕਾਰ ਵਲੋਂ ਰੱਖੇ ਗਏ ਤੈਅ ਪੈਮਾਨੇ ਅਨੁਸਾਰ ਜੋ ਅਧਿਆਪਕ ਯੋਗ ਹੁੰਦੇ ਹਨ ਉਹਨਾਂ ਨੂੰ ਹੀ ਟ੍ਰੇਨਿੰਗ ਲਈ ਫਿਨਲੈਂਡ ਭੇਜਿਆ ਜਾਂਦਾ ਹੈ¢ ਉਹਨਾਂ ਕਿਹਾ ਕਿ ਮੇਰੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਮੇਰੇ ਆਪਣੇ ਬਲਾਕ ਪਟਿਆਲਾ-2 ਦੇ ਚਾਰ ਅਧਿਆਪਕ ਇਸ ਵਾਰ ਫਿਨਲੈਂਡ ਤੋਂ ਟ੍ਰੇਨਿੰਗ ਹਾਸਲ ਕਰਕੇ ਆਏ ਹਨ¢ ਇਹ ਅਧਿਆਪਕ ਅੱਗੇ ਜਾ ਕੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੂੰ ਫਿਨਲੈਂਡ ਟ੍ਰੇਨਿੰਗ ਦÏਰਾਨ ਸਿੱਖਿਆ ਗਈਆਂ ਤਕਨੀਕਾਂ ਬਾਰੇ ਜਾਣਕਾਰੀ ਦੇਣਗੇ¢ ਜਿਸ ਦਾ ਫਾਇਦਾ ਸਿੱਧੇ ਤÏਰ 'ਤੇ ਵਿਦਿਆਰਥੀਆਂ ਨੂੰ ਹੋਵੇਗਾ¢ ਜਿਸ ਨਾਲ ਸਾਡੇ ਸਿੱਖਿਆ ਤੰਤਰ ਨੂੰ ਹੋਰ ਮਜਬੂਤੀ ਮਿਲੇਗੀ¢ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਕੂਲੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਲਗਾਤਾਰ ਯਤਨਸ਼ੀਲ ਹੈ ਜਿਸ ਦੇ ਨਤੀਜੇ ਵਜੋਂ ਅੱਜ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੱਖ-ਵੱਖ ਵੱਕਾਰੀ ਪ੍ਰੀਖਿਆਵਾਂ ਵਿੱਚ ਅਹਿਮ ਸਥਾਨ ਹਾਸਲ ਕਰ ਰਹੇ ਹਨ¢ ਇਸ ਮÏਕੇ ਜਸਦੀਪ ਕÏਰ ਕਲਰਕ, ਇੰਦਰਪ੍ਰੀਤ ਕÏਰ, ਰਿੰਪੀ ਕੱਕੜ, ਅੰਜਲੀ ਗਰਗ, ਨਵਜੋਤ ਸਿੰਘ ਕਲਰਕ-ਕਮ-ਡਾਟਾ ਅਪ੍ਰੇਟਰ, ਜਸਪਿੰਦਰ ਸਿੰਘ ਮਿਡ ਡੇ ਮੀਲ ਮੈਨੇਜਰ, ਅਦਰਸ਼ ਬਾਂਸਲ ਬੀ.ਐਸ.ਓ. ਅਤੇ ਤਰਵਿੰਦਰ ਸਿੰਘ ਸਮੇਤ ਹੋਰ ਹਾਜ਼ਰ ਸਨ¢