15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਜਨਗਣਨਾ ਵਿਚ ਸਾਰੀਆਂ ਜਾਤਾਂ ਦੀ ਗਿਣਤੀ ਹੋਣੀ ਜ਼ਰੂਰੀ-ਕਸ਼ਯਪ ਰਾਜਪੂਤ ਸਭਾ

Ad Position 21
No active advertisement
ਅਜੀਤ ਡੈਸਕ 06-06-2026

ਪਟਿਆਲਾ, 5 ਜੂਨ (ਧਰਮਿੰਦਰ ਸਿੰਘ ਸਿੱਧੂ)-ਕਸ਼ਯਪ ਰਾਜਪੂਤ ਸਭਾ ਬਡੂੰਗਰ, ਪਟਿਆਲਾ ਦੇ ਵਫਦ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ | ਜਿਸ ਵਿਚ ਭਾਰਤ ਸਰਕਾਰ ਦੁਆਰਾ ਕਰਵਾਈ ਜਾ ਰਹੀ ਜਨਗਣਨਾ ਸਾਲ 2027 ਦੇ ਪਹਿਲ ਫ਼ੇਜ਼ ਵਿਚ ਜੋ ਘਰਾਂ ਜੀ ਜਨਗਣਨਾ ਘਰ ਘਰ ਜਾ ਕੇ ਕਰਵਾਈ ਜਾ ਰਹੀ ਹੈ ਉਸ ਲਈ ਜੋ ਭਾਰਤ ਸਰਕਾਰ ਵਲੋਂ ਜੇ 33-34 ਦੇ ਲਗਪਗ ਪ੍ਰਸ਼ਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਉਸ ਵਿਚ ਜੋ ਜਾਤ ਸੰਬੰਧੀ ਕਾਲ ਬਣਾਇਆ ਗਿਆ ਹੈ ਉਸ ਵਿਚ ਸਿਰਫ਼ ਐਸ.ਸੀ., ਐਸ.ਟੀ. ਅਤੇ ਅਦਰਜ਼ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਬੀ.ਸੀ. ਅਤੇ ਓ.ਬੀ.ਸੀ. ਸਮਾਜ ਨੂੰ ਇਸ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ ਆਗੂਆਂ ਨੇ ਜਦੋਂ ਕਿ ਭਾਰਤ ਸਰਕਾਰ ਦੁਆਰਾ ਬੀ.ਸੀ. ਅਤੇ ਓ.ਬੀ.ਸੀ. ਕੈਟਾਗਰੀ ਲਿਸਟ ਮੁਤਾਬਿਕ ਪੰਜਾਬ ਵਿਚ 70 ਦੇ ਕਰੀਬ ਜਾਤਾਂ ਦਰਜ ਹਨ | ਪ੍ਰੰਤੂ ਇਸ ਹੋ ਰਹੀ ਜਨਗਣਨਾ ਵਿਚ ਇਨ੍ਹਾਂ ਸਾਰੀਆਂ ਜਾਤਾਂ ਦੇ ਘਰਾਂ ਦੀ ਗਿਣਤੀ ਨਹੀਂ ਹੋ ਰਹੀ ਹੈ | ਜਿਸ ਕਾਰਨ ਪਛੜੇ ਸਮਾਜ ਸਮਾਜ ਦੇ ਲੋਕਾਂ ਵਿਚ ਬਹੁਤ ਰੋਸ ਪਾਇਆ ਜਾ ਰਿਹਾ ਹੈ | ਇਸ ਮੌਕੇ ਜਸਪਾਲ ਮਹਿਰਾ, ਅਵਤਾਰ ਸਿੰਘ, ਅਰਵਿੰਦਰ ਸਿੰਘ, ਰਮਨਪ੍ਰੀਤ ਸਿੰਘ, ਮਨੋਹਰ ਸਿੰਘ, ਗੁਰਮੁੱਖ ਸਿੰਘ, ਰਘਬੀਰ ਸਿੰਘ, ਸੁਖਵਿੰਦਰ ਸਿੰਘ ਆਦਿ ਮੈਂਬਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਫ਼ਤਿਹਪੁਰ 'ਚ ਮਨਾਇਆ ਵਾਤਾਵਰਨ ਦਿਵਸ ਅਗਲੀ ਖ਼ਬਰ ਗੋਲਡਨ ਅਰਥ ਸਕੂਲ ਪੰਡੋਰੀ ਵਿਖੇ ਕੌਮਾਂਤਰੀ ਵਾਤਾਵਰਨ ਦਿਵਸ 'ਤੇ ਬੂਟੇ ਲਗਾਏ <br/>
Ad Position 24