30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਤਿੰਨ ਦਿਨਾਂ ਅੱਖਰਕਾਰੀ ਵਰਕਸ਼ਾਪ 'ਚ 90 ਸਿੱਖਿਆਰਥੀਆਂ ਨੇ ਅੱਖਰ ਕਾਰੀ ਦੇ ਗੁਰ ਸਿੱਖੇ

Ad Position 21
No active advertisement
ਅਜੀਤ ਡੈਸਕ 07-06-2026
ਪਟਿਆਲਾ, 6 ਜੂਨ (ਕੁਲਵੀਰ ਸਿੰਘ ਧਾਲੀਵਾਲ)-ਸਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵਲੋਂ ਵਿਸ਼ਵ ਪੰਜਾਬੀ ਕੇਂਦਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਤਿੰਨ ਦਿਨਾਂ ਅੱਖਰਕਾਰੀ ਦੀ ਵਰਕਸ਼ਾਪ ਕਰਵਾਈ | ਇਸ ਵਰਕਸ਼ਾਪ ਦਾ ਉਦਘਾਟਨ ਕਰਤਾਰ ਸਿੰਘ ਸਰਾਭਾ ਚੇਅਰ, ਪੰਜਾਬੀ ਯੂਨੀਵਰਸਿਟੀ ਦੇ ਚੇਅਰ ਪਰਸਨ ਡਾ. ਭੀਮਇੰਦਰ ਸਿੰਘ ਨੇ ਕੀਤਾ | ਵਰਕਸ਼ਾਪ ਤੇ ਕਨਵੀਨਰ ਡਾਕਟਰ ਕੁਲਦੀਪ ਸਿੰਘ ਦੀਪ ਅਤੇ ਕੁਆਰਡੀਨੇਟਰ ਗੁਰਦੀਪ ਗਾਮੀਵਾਲਾ ਤੇ ਪਿ੍ਤਪਾਲ ਚਹਿਲ ਨੇ ਦੱਸਿਆ ਕਿ ਇਸ ਵਰਕਸ਼ਾਪ ਵਿੱਚ 90 ਦੇ ਕਰੀਬ ਵਿਦਿਆਰਥੀਆਂ ਅਧਿਆਪਕਾਂ ਅਤੇ ਮਾਪਿਆਂ ਨੇ ਸ਼ਮੂਲੀਅਤ ਕੀਤੀ | ਪੰਜਾਬ ਦੇ ਤਿੰਨ ਪ੍ਰਸਿੱਧ ਅੱਖਰਕਾਰਾਂ ਕਾਲਾ ਸਿੰਘ ਸੈਣੀ, ਗੁਰਚਰਨ ਸਿੰਘ ਮੂਲੇਪੁਰ ਅਤੇ ਸੁਰਜੀਤ ਸਿੰਘ ਨਾਭਾ ਨੇ ਤਿੰਨ ਦਿਨ ਇਨ•ਾਂ ਸਿੱਖਿਆਰਥੀਆਂ ਨੂੰ ਸੁੰਦਰ ਲਿਖਾਈ ਅਤੇ ਅੱਖਰਕਾਰੀ ਦੇ ਬਹੁਤ ਸਾਰੇ ਪੈਟਰਨਾਂ ਦਾ ਅਭਿਆਸ ਕਰਾਇਆ |
ਡਾ. ਭੀਮਇੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਪਰੰਪਰਾ ਵਿਚ ਭਾਈ ਗੁਰਦਾਸ ਅਤੇ ਭਾਈ ਮਨੀ ਸਿੰਘ ਤੋਂ ਲੈ ਕੇ ਅੱਜ ਤੱਕ ਅੱਖਰਕਾਰੀ ਉੱਪਰ ਬਹੁਤ ਸਾਰਾ ਕੰਮ ਹੋਇਆ ਹੈ | ਪ੍ਰੋਗਰਾਮ ਦੇ ਸਮਾਪਨ ਸਮਾਰੋਹ ਦੇ ਮੁੱਖ ਮਹਿਮਾਨ ਅਤੇ ਉੱਘੇ ਚਿੰਤਕ ਡਾ. ਸਤੀਸ਼ ਕੁਮਾਰ ਵਰਮਾ ਨੇ ਸਿੱਖਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਵੀ ਵਿਅਕਤੀ ਦੀ ਲਿਖਾਈ ਸਿਰਫ ਉਸ ਦੇ ਵਿਚਾਰਾਂ ਨੂੰ ਨਹੀਂ ਪ੍ਰਗਟਾਉਂਦੀ ਬਲਕਿ ਉਸ ਦੀ ਸ਼ਖ਼ਸੀਅਤ ਦੇ ਬਹੁਤ ਸਾਰੇ ਪਸਾਰਾਂ ਨੂੰ ਵੀ ਸਾਹਮਣੇ ਲਿਆਉਂਦੀ ਹੈ | ਇਸ ਵਰਕਸ਼ਾਪ ਦੇ ਕਨਵੀਨਰ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਪਟਿਆਲਾ ਵਿੱਚ ਬਾਲਾਂ ਲਈ ਬਹੁਤ ਸਾਰੀਆਂ ਸਰਗਰਮੀਆਂ ਕਰਵਾਉਦਾ ਹੈ ਜਿਸ ਵਿਚ ਨਵੰਬਰ ਮਹੀਨੇ ਹੋਣ ਵਾਲਾ ਤਿੰਨ ਦਿਨਾਂ ਬਾਲ ਰੰਗਮੰਚ ਉਤਸਵ ਵੀ ਸ਼ਾਮਿਲ ਹੈ | ਇਸ ਵਰਕਸ਼ਾਪ ਦੇ ਇੰਚਾਰਜ ਭੁਪਿੰਦਰ ਸਿੰਘ ਉੱਡਤ, ਚਰਨਜੀਤ ਕੌਰ, ਅਤੇ ਰੂਹੀ ਸਿੰਘ ਨੇ ਬਹੁਤ ਹੀ ਮਿਹਨਤ ਨਾਲ ਇਸ ਵਰਕਸ਼ਾਪ ਨੂੰ ਸਫਲਤਾਪੂਰਵਕ ਨੇਪਰੇ ਚੜ•ਾਇਆ | ਇਸ ਮੌਕੇ ਸੰਸਥਾ ਦੇ ਟੀਮ ਮੈਂਬਰ ਜਗਜੀਤ ਵਾਲੀਆ, ਜਗਪਾਲ ਚਹਿਲ, ਕਲਾ ਫ਼ੋਟੋਗਰਾਫ਼ਰ ਗੁਰਦੀਪ ਸਿੰਘ ਅਤੇ ਚੱਕਰਵਰਤੀ ਪਾਠਕ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਸਰਕਾਰ ਅਦਾਰਿਆਂ 'ਚ ਬਾਹਰਲੇ ਸੂਬਿਆਂ ਦੇ ਅਧਿਕਾਰੀਆਂ ਦੀ ਤਾਇਨਾਤੀ ਪੰਜਾਬ ਦੇ ਲੋਕਾਂ ਨਾਲ ਸਰਾਸਰ ਬੇਇਨਸਾਫ਼ੀ-... ਅਗਲੀ ਖ਼ਬਰ ਪਿੰਡ ਅਜ਼ੀਜਪੁਰ ਵਿਖੇ ਹੋਏ ਕਤਲ ਦੀ ਗੁੱਥੀ ਪੁਲਿਸ ਨੇ ਕੁਝ ਘੰਟਿਆਂ 'ਚ ਸੁਲਝਾਈ
Ad Position 24