30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਪੰਜਾਬ ਦੇ ਸਰਕਾਰ ਅਦਾਰਿਆਂ 'ਚ ਬਾਹਰਲੇ ਸੂਬਿਆਂ ਦੇ ਅਧਿਕਾਰੀਆਂ ਦੀ ਤਾਇਨਾਤੀ ਪੰਜਾਬ ਦੇ ਲੋਕਾਂ ਨਾਲ ਸਰਾਸਰ ਬੇਇਨਸਾਫ਼ੀ-ਪ੍ਰੋ ਚੰਦੂਮਾਜਰਾ

Ad Position 21
No active advertisement
ਅਜੀਤ ਡੈਸਕ 07-06-2026
ਪਟਿਆਲਾ, 6 ਜੂਨ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਅਦਾਰਿਆਂ ਵਿਚ ਬਾਹਰਲੇ ਸੂਬਿਆ ਦੇ ਅਧਿਕਾਰੀਆਂ ਦੀ ਤੈਨਾਤੀ ਪੰਜਾਬ ਦੇ ਲੋਕਾਂ ਨਾਲ ਸਰਾਸਰ ਬੇਇਨਸਾਫ਼ੀ ਹੈ | ਉਨਾਂ ਕਿਹਾ ਕਿ ਮੁੱਖ ਮੰਤਰੀ ਖ਼ੁਦ ਬੀ.ਬੀ.ਐਮ.ਬੀ. 'ਚ ਬਾਹਰਲੇ ਅਧਿਕਾਰੀ ਲਗਾਉਣ ਦੀ ਇਕ ਪਾਸੇ ਨਿੰਦਾ ਕਰਦੇ ਹਨ ਅਤੇ ਦੂਜੇ ਪਾਸੇ ਖ਼ੁਦ ਪੰਜਾਬ ਸਟੇਟ ਇਲੈਕਟਰੀਸਿਟੀ ਰੈਗੂਲੇਟਰੀ ਕਮਿਸ਼ਨ ਦਾ ਚੇਅਰਮੈਨ ਪੰਜਾਬ ਤੋਂ ਬਾਹਰਲਾ ਲਿਆ ਕੇ ਲਗਾ ਦਿੱਤਾ ਗਿਆ ਹੈ | ਜੋ ਕਿ ਪੰਜਾਬੀਆਂ ਨਾਲ ਧੱਕਾ ਹੈ | ਉਨਾਂ ਕਿਹਾ ਕਿ ਪੰਜਾਬ ਦੇ ਜੰਮਪਲ ਲੋਕਾਂ ਨੂੰ ਪੰਜਾਬ ਦੇ ਅਦਾਰਿਆਂ ਵਿਚ ਬਿਠਾਇਆ ਜਾਵੇ, ਨਾ ਕਿ ਪੰਜਾਬ ਤੋਂ ਬਾਹਰਲਿਆਂ ਨੂੰ | ਉਨਾਂ ਕਿਹਾ ਕਿ ਪਹਿਲਾਂ ਹੀ ਪੰਜਾਬ ਦੇ ਸੰਬੰਧਿਤ ਮਾਮਲਿਆਂ ਦੇ ਫ਼ੈਸਲੇ ਦਿੱਲੀ ਵਾਲਿਆਂ ਵਲੋਂ ਲਏ ਜਾ ਰਹੇ ਸਨ ਅਤੇ ਹੁਣ ਤਾਂ ਅਧਿਕਾਰੀਆਂ ਦੀ ਤੈਨਾਤੀ ਵੀ ਬਾਹਰਲਿਆਂ ਦੀ ਹੋਣ ਲੱਗ ਪਈ ਹੈ | ਇਸ ਤੋਂ ਸਾਫ਼ ਹੈ ਕਿ ਪੰਜਾਬ ਦੀ ਅੰਨੇਵਾਹ ਲੁੱਟ ਖਸੁੱਟ ਕੀਤੀ ਜਾ ਰਹੀ ਹੈ ਅਤੇ ਪੰਜਾਬ ਦਾ ਪੈਸਾ ਦੂਜੇ ਰਾਜਾਂ ਵਿਚ ਭੇਜਿਆ ਜਾ ਰਿਹਾ ਹੈ | ਫਲੈਕਸ਼ਨਾਂ ਦੇ ਠੇਕੇ, ਵੱਡਾ ਕੰਮਾਂ ਦੇ ਠੇਕੇ ਅਤੇ ਸਫ਼ਾਈ ਦੇ ਠੇਕੇ ਤਾਂ ਪਹਿਲਾਂ ਹੀ ਦਿੱਲੀ ਵਾਲੀਆਂ ਕੰਪਨੀਆਂ ਨੂੰ ਦਿੱਤੇ ਜਾ ਰਹੇ ਸਨ ਅਤੇ ਹੁਣ ਤੱਕ ਪੰਜਾਬ ਦੇ ਅਧਿਕਾਰੀ ਵੀ ਪੰਜਾਬ ਤੋਂ ਬਾਹਰਲਿਆਂ ਨੂੰ ਲਗਾਇਆ ਜਾ ਰਿਹਾ ਹੈ | ਪ੍ਰੋ. ਚੰਦੂਮਾਜਰਾ ਨੇ ਬੇਰੁਜ਼ਗਾਰ ਲਾਇਨਮੈਨ ਕੀਤੇ ਗਏ ਅੰਨੇਵਾਹ ਲਾਠੀਚਾਰਜ ਦੀ ਨਿੰਦਾ ਵੀ ਕੀਤੀ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ, ਕੌਂਸਲਰ ਸੁਖਬੀਰ ਸਿੰਘ ਅਬਲੋਵਾਲ, ਜਸਵਿੰਦਰਪਾਲ ਸਿੰਘ ਚੱਢਾ, ਵਰਿੰਦਰ ਡਕਾਲਾ ਅਤੇ ਹੋਰ ਆਗੂ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੇਰੁਜ਼ਗਾਰ ਲਾਈਨਮੈਨਾਂ 'ਤੇ ਲਾਠੀਚਾਰਜ ਅਤਿ ਦਾ ਨਿੰਦਣਯੋਗ ਫੈਸਲਾ-ਖਨੌੜਾ ਅਗਲੀ ਖ਼ਬਰ ਤਿੰਨ ਦਿਨਾਂ ਅੱਖਰਕਾਰੀ ਵਰਕਸ਼ਾਪ 'ਚ 90 ਸਿੱਖਿਆਰਥੀਆਂ ਨੇ ਅੱਖਰ ਕਾਰੀ ਦੇ ਗੁਰ ਸਿੱਖੇ
Ad Position 24