29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਕਾਰ 'ਚੋਂ ਰਾਈਫ਼ਲ ਅਤੇ ਕਾਰਤੂਸ ਚੋਰੀ

Ad Position 21
No active advertisement
ਅਜੀਤ ਡੈਸਕ 11-06-2026
ਪਾਤੜਾਂ, 10 ਜੂਨ (ਜਗਦੀਸ਼ ਸਿੰਘ ਕੰਬੋਜ)-ਕਸਬਾ ਘੱਗਾ ਵਿਖੇ ਕੁਸ਼ਤੀਆਂ ਦੇਖਣ ਆਏ ਪਿੰਡ ਡਰੌਲੀ ਦੇ ਇਕ ਵਿਅਕਤੀ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਉਸ 'ਚੋਂ ਇਕ ਰਾਈਫ਼ਲ ਅਤੇ ਕਾਰਤੂਸ ਅਣਪਛਾਤੇ ਵਿਅਕਤੀਆਂ ਨੇ ਚੋਰੀ ਕਰ ਲਏ, ਇਸ ਦੀ ਸੂਚਨਾ ਦਿੱਤੇ ਜਾਣ 'ਤੇ ਪੁਲਿਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ | ਥਾਣਾ ਘੱਗਾ 'ਚ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਗੁਰਜਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਡਰੌਲੀ ਨੇ ਦੱਸਿਆ ਹੈ ਕਿ 9 ਜੂਨ ਨੂੰ ਸ਼ਾਮ 8 ਵਜੇ ਆਪਣੀ ਕਾਰ 'ਤੇ ਸਵਾਰ ਹੋ ਕੇ ਖੇਡ ਗਰਾਊਾਡ ਘੱਗਾ ਵਿਖੇ ਕੁਸ਼ਤੀ ਦੇਖਣ ਆਇਆ ਸੀ ਅਤੇ ਜਦੋਂ 8.25 'ਤੇ ਘਰ ਜਾਣ ਲੱਗਾ ਤਾ ਦੇਖਿਆ ਕਾਰ ਦਾ ਪਿਛਲਾ ਛੋਟਾ ਸ਼ੀਸ਼ਾ ਟੁੱਟਿਆ ਪਿਆ ਸੀ ਅਤੇ ਕਾਰ ਵਿਚੋਂ ਇਕ ਗੰਨ 315 ਬੋਰ ਸਮੇਤ 7 ਜਿੰਦਾ ਕਾਰਤੂਸ ਗ਼ਾਇਬ ਸੀ, ਜੋ ਕਿਸੇ ਅਣਪਛਾਤੇ ਵਿਅਕਤੀ ਨੇ ਚੋਰੀ ਕਰ ਲਏ ਹਨ | ਇਸ ਬਾਰੇ ਥਾਣਾ ਘੱਗਾ ਦੇ ਮੁਖੀ ਜੈਦੀਪ ਸ਼ਰਮਾ ਨੇ ਦੱਸਿਆ ਕਿ ਗੁਰਜਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਛੇਤੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਜੈਨ ਮੁਨੀ ਤਪੱਸਵੀ ਸ੍ਰੀ ਗੈਂਡੇ ਰਾਏ ਦੀ 96ਵੀਂ ਪੁੰਨਿਆ ਤਿੱਥੀ ਨਾਭਾ ਵਿਖੇ ਮਨਾਈ ਅਗਲੀ ਖ਼ਬਰ ਨਗਰ ਕੌਂਸਲ ਨਾਭਾ ਵਲੋਂ ਹਟਾਏ ਸ਼ਹਿਰ 'ਚ ਨਾਜਾਇਜ਼ ਕਬਜ਼ੇ
Ad Position 24