29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਜੈਨ ਮੁਨੀ ਤਪੱਸਵੀ ਸ੍ਰੀ ਗੈਂਡੇ ਰਾਏ ਦੀ 96ਵੀਂ ਪੁੰਨਿਆ ਤਿੱਥੀ ਨਾਭਾ ਵਿਖੇ ਮਨਾਈ

Ad Position 21
No active advertisement
ਅਜੀਤ ਡੈਸਕ 11-06-2026
ਨਾਭਾ, 10 ਜੂਨ (ਵਰਿੰਦਰ ਵਰਮਾ)-ਜੈਨ ਮੁਨੀ ਤਪੱਸਵੀ ਸ੍ਰੀ ਗੈਂਡੇ ਰਾਏ ਜੀ ਮਹਾਰਾਜ ਮੈਮੋਰੀਅਲ ਵੈੱਲਫੇਅਰ ਸੋਸਾਇਟੀ ਪ੍ਰਧਾਨ ਐਡਵੋਕੇਟ ਚੰਦਰ ਸ਼ੇਖਰ ਜੋਲੀ ਦੀ ਅਗਵਾਈ ਹੇਠ ਜੈਨ ਮੁਨੀ ਤਪੱਸਵੀ ਸ੍ਰੀ ਗੈਂਡੇ ਰਾਏ ਦੀ 96ਵੀਂ ਪੁੰਨਿਆ ਤਿੱਥੀ ਸਮਾਧੀ ਸਥਲ ਦੁਲੱਦੀ ਗੇਟ ਨਾਭਾ ਵਿਖੇ ਧੂਮਧਾਮ ਨਾਲ ਮਨਾਈ ਗਈ | ਇਸ ਮੌਕੇ ਮਹਾਂ ਸਾਧਵੀ ਸ੍ਰੀ ਕਰੁਣਾ ਥਾਣੇ-4 ਨੇ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਮੁੱਖ ਮਹਿਮਾਨ ਹਲਕਾ ਵਿਧਾਨ ਸਭਾ ਨਾਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਵਲੋਂ ਆਪਣੇ ਕਰ ਕਮਲਾ ਨਾਲ ਝੰਡੇ ਦੀ ਰਸਮ ਅਦਾ ਕੀਤੀ ਗਈ | ਉਨ੍ਹਾਂ ਦੇ ਨਾਲ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਅਮਰਦੀਪ ਸਿੰਘ ਖੰਨਾ ਅਤੇ ਉਨ੍ਹਾਂ ਦੇ ਪੁੱਤਰ ਕੌਂਸਲਰ ਜਸਦੀਪ ਸਿੰਘ ਖੰਨਾ ਨੇ ਹਾਜ਼ਰੀ ਲਗਵਾਈ | ਦੇਵ ਮਾਨ ਨੇ ਸਮਾਧੀ ਵਾਲੀ ਸੜਕ ਨੂੰ ਜਲਦੀ ਤਿਆਰ ਕਰਵਾਉਣ ਅਤੇ ਸਮਾਧੀ ਦੇ ਕੰਮ ਲਈ 2 ਲੱਖ ਰੁਪਏ ਦੀ ਗਰਾਂਟ ਦੇਣ ਦਾ ਭਰੋਸਾ ਦਿੱਤਾ | ਅੰਤ ਵਿਚ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ | ਸੰਸਥਾ ਦੇ ਪ੍ਰਧਾਨ ਐਡਵੋਕੇਟ ਚੰਦਰ ਸ਼ੇਖਰ ਜੋਲੀ ਨੇ ਹਲਕਾ ਵਿਧਾਇਕ ਅਤੇ ਆਈਆਂ ਹੋਈਆਂ ਸਾਰਿਆਂ ਸ਼ਖ਼ਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਜਨਰਲ ਸਕੱਤਰ ਸੰਤੋਸ਼ ਕੁਮਾਰ ਕਥੂਰੀਆ ਨੇ ਮਹਾਰਾਜ ਜੀ ਦੇ ਜੀਵਨ ਤਪਸਿਆ ਬਾਰੇ ਚਾਨਣਾ ਪਾਇਆ |
ਇਸ ਮੌਕੇ ਦਿਨੇਸ਼ ਜੈਨ, ਜਗਦੀਸ਼ ਸਿੰਗਲਾ ਕੈਸ਼ੀਅਰ, ਬਲਵਿੰਦਰ ਸਡਾਨਾ, ਰਵਿੰਦਰ ਕੁਮਾਰ ਜੈਨ, ਜੈਨ ਸਭਾ ਦੇ ਮੈਂਬਰਾਂ, ਅਰਿਹੰਤ ਜੈਨ, ਕੁਸਮ ਜੈਨ, ਰਾਜੇਸ਼ ਸ਼ਰਮਾ, ਸ਼ਾਲੀ ਭਦੱਰ ਜੈਨ, ਸਮਾਧੀ ਸ੍ਰੀ ਰਾਮ ਸਰੂਪ, ਜੈਨ ਹਾਈ ਅਤੇ ਮਾਡਲ ਸਕੂਲ ਦੇ ਸਟਾਫ਼, ਵਿਹਾਰ ਮੰਡਲ ਦੇ ਮੈਂਬਰ, ਸ਼ੰਕਰ ਲਾਈਟ ਸਾਊਾਡ ਸਰਵਿਸ, ਮਹੰਤ ਈਸ਼ਵਰ ਦਾਸ, ਨਾਗਪਾਲ ਇੰਟਰ ਪ੍ਰਾਈਜ਼ ਨਾਭਾ ਨੇ ਹਾਜ਼ਰੀ ਲਗਵਾਈ |
Ad Position 22
No active advertisement
ਪਿਛਲੀ ਖ਼ਬਰ ਸੈਰ-ਸਪਾਟਾ ਵਿਭਾਗ ਨੇ ਲੂ ਕਾਰਨ ਅਜਾਇਬ ਘਰ ਦੇਖਣ ਦੇ ਸਮੇਂ 'ਚ ਕੀਤੀ ਸੋਧ ਅਗਲੀ ਖ਼ਬਰ ਕਾਰ 'ਚੋਂ ਰਾਈਫ਼ਲ ਅਤੇ ਕਾਰਤੂਸ ਚੋਰੀ
Ad Position 24