ਪਟਿਆਲਾ, 11 ਜੂਨ (ਧਰਮਿੰਦਰ ਸਿੰਘ ਸਿੱਧੂ)-ਪੰਥ, ਪੰਜਾਬ ਨੂੰ ਦਰਪੇਸ਼ ਮਸਲਿਆਂ ਦੇ ਹੱਲ ਲਈ ਸੰਘਰਸ਼ਸੀਲ ਧਿਰ ਮਿਸਲ ਸਤਲੁੱਜ ਜਥੇਬੰਦੀ ਵਲੋਂ 13 ਜੂਨ ਨੂੰ ਪਟਿਆਲਾ ਵਿਖੇ ਚੜ੍ਹਦੀਕਲਾਂ ਰੈਲੀ ਕਰਨ ਦਾ ਫੈਸਲਾ ਕੀਤਾ ਹੈ | ਜਥੇਬੰਦੀ ਦੇ ਪ੍ਰਧਾਨ ਅਜੈਪਾਲ ਸਿੰਘ ਬਰਾੜ ਨੇ ਦੱਸਿਆਂ ਕਿ ਪੰਜਾਬ ਨੂੰ ਮੁੜ ਵਿਕਾਸ, ਖੁਸ਼ਹਾਲੀ ਅਤੇ ਤਰੱਕੀ ਦੇ ਰਾਹ 'ਤੇ ਲਿਆਉਣ ਲਈ ਜਥੇਬੰਦੀ ਵਲੋਂ ਸੂਬੇ ਭਰ ਵਿਚ ਚੜ੍ਹਦੀ ਕਲਾ ਰੈਲੀਆਂ ਕਰਵਾਈਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਰੈਲੀਆਂ ਦਾ ਮਕਸਦ ਪੰਜਾਬ ਦੇ ਹੱਕੀ ਮਸਲਿਆਂ, ਨੌਜਵਾਨਾਂ ਦੇ ਭਵਿੱਖ, ਕਿਸਾਨੀ ਸੰਕਟ, ਰੁਜ਼ਗਾਰ, ਸਿੱਖਿਆ ਅਤੇ ਮਹਿਲਾ ਸ਼ਸਕਤੀਕਰਨ ਵਰਗੇ ਅਹਿਮ ਵਿਸ਼ਿਆ ਤੇ ਵਿਆਪਕ ਲੋਕ ਚਰਚਾ ਸ਼ੁਰੂ ਕਰਨਾ ਹੈ | ਇਸ ਸੰਬੰਧੀ ਜਾਣਕਾਰੀ ਦੇਦੇ ਹੋਏ ਮੁਲਾਜ਼ਮ ਆਗੂ ਐਡਵੋਕੇਟ ਮਨਜੀਤ ਸਿੰਘ ਚਾਹਲ ਨੇ ਦੱਸਿਆਂ 13 ਜੂਨ ਨੂੰ ਪਟਿਆਲਾ ਵਿਖੇ ਚੜ੍ਹਦੀ ਕਲਾ ਰੈਲੀ ਕਰਵਾਈ ਜਾਵੇਗੀ | ਇਸ ਰੈਲੀ ਨੂੰ ਸ. ਬਰਾੜ ਤੋਂ ਇਲਾਵਾ ਜਥੇਬੰਦੀ ਦੇ ਆਗੂ ਸੰਬੋਧਨ ਕਰਨਗੇ | ਉਨ੍ਹਾਂ ਪਟਿਆਲਾ ਵਾਸੀਆ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਚੜ੍ਹਦੀ ਕਲਾਂ ਅਤੇ ਉਜਵਲ ਭਵਿੱਖ ਲਈ ਇਸ ਉਪਰਾਲੇ ਦਾ ਹਿੱਸਾ ਬਨਣ ਦੀ ਅਪੀਲ ਕੀਤੀ |