06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸਪੈਸ਼ਲ ਇੰਟੈਂਸਿਵ ਰਿਵੀਜ਼ਨ ਲਈ ਟੀਮਾਂ ਗਠਿਤ, ਨੋਡਲ ਅਫ਼ਸਰ ਤੇ ਸਹਾਇਕ ਨੋਡਲ ਅਫ਼ਸਰ ਲਗਾਏ

Ad Position 21
No active advertisement
ਅਜੀਤ ਡੈਸਕ 12-06-2026
ਪਟਿਆਲਾ, 11 ਜੂਨ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਪਟਿਆਲਾ ਜ਼ਿਲ੍ਹੇ ਅੰਦਰ ਕਰਵਾਈ ਜਾਣ ਵਾਲੀ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਵੀਜ਼ਨ ਲਈ ਵੱਖ-ਵੱਖ ਗਤੀਵਿਧੀਆਂ ਸੰਬੰਧੀ ਟੀਮਾਂ ਦਾ ਗਠਨ ਕਰਕੇ ਜ਼ਿਲ੍ਹਾ ਨੋਡਲ ਅਫ਼ਸਰ ਤੇ ਸਹਾਇਕ ਨੋਡਲ ਅਫ਼ਸਰ ਲਗਾਏ ਹਨ | ਜ਼ਿਲ੍ਹਾ ਚੋਣ ਅਫ਼ਸਰ ਵਲੋਂ ਲੋਕ ਪ੍ਰਤੀਨਿਧਤਾ ਐਕਟ 1950 ਦੀ ਸੈਕਸ਼ਨ 13 ਤਹਿਤ ਮਿਲੇ ਅਧਿਕਾਰਾਂ ਅਧੀਨ ਐਸ.ਆਈ.ਆਰ. ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਜ਼ਿਲ੍ਹੇ ਵਿਚ ਵੱਖ-ਵੱਖ ਨੋਡਲ ਅਫ਼ਸਰਾਂ ਅਧੀਨ ਟੀਮਾਂ ਦਾ ਗਠਨ ਕੀਤਾ ਗਿਆ ਹੈ | ਜਾਰੀ ਹੁਕਮਾਂ ਮੁਤਾਬਕ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਏ.ਡੀ.ਸੀ. (ਜ) ਅਨੁਪਿ੍ਤਾ ਜੌਹਲ ਨੂੰ ਓਵਰਆਲ ਇੰਚਾਰਜ ਲਗਾਇਆ ਗਿਆ ਹੈ | ਜਦਕਿ ਸ਼ਿਕਾਇਤ ਨਿਪਟਾਰਾ ਸੈਲ ਦਾ ਨੋਡਲ ਅਫ਼ਸਰ ਮੁੱਖ ਮੰਤਰੀ ਫੀਲਡ ਅਫ਼ਸਰ ਮਨਜੀਤ ਸਿੰਘ ਰਾਜਲਾ ਨੂੰ ਲਗਾਇਆ ਗਿਆ ਹੈ ਤੇ ਸਹਾਇਕ ਨੋਡਲ ਅਫ਼ਸਰ ਜ਼ਿਲ੍ਹਾ ਮਾਲ ਅਫ਼ਸਰ ਸੰਦੀਪ ਸਿੰਘ ਨੂੰ ਤਾਇਨਾਤ ਕੀਤਾ ਗਿਆ ਹੈ | ਜ਼ਿਲ੍ਹਾ ਆਈ.ਟੀ. ਸਪੋਰਟ ਤੇ ਤਕਨੀਕੀ ਸਹਾਇਤਾ ਸੈਲ ਦਾ ਨੋਡਲ ਅਫ਼ਸਰ ਜ਼ਿਲ੍ਹਾ ਟੈਕਨੀਕਲ ਕੋਆਰਡੀਨੇਟਰ ਮੁਕੇਸ਼ ਕੁਮਾਰ ਤੇ ਡੀ.ਐਸ.ਐਮ. ਸੁਖਮੰਦਰ ਸਿੰਘ ਨੂੰ ਸਹਾਇਕ ਨੋਡਲ ਅਫ਼ਸਰ ਲਗਾਇਆ ਹੈ | ਐਸ.ਆਈ.ਆਰ ਬਾਬਤ ਸਿਖਲਾਈ ਪ੍ਰਬੰਧਨ ਲਈ ਨੋਡਲ ਅਫ਼ਸਰ ਜ਼ਿਲ੍ਹਾ ਮਾਲ ਅਫ਼ਸਰ ਸੰਦੀਪ ਸਿੰਘ ਤੇ ਇਨ੍ਹਾਂ ਨਾਲ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪਰਦੀਪ ਸਿੰਘ ਗਿੱਲ ਨੂੰ ਸਹਾਇਕ ਨੋਡਲ ਅਫ਼ਸਰ ਤੇ ਟੀਮ ਗਠਿਤ ਕੀਤੀ ਗਈ ਹੈ | ਇਸੇ ਤਰ੍ਹਾਂ ਐਸ.ਆਈ.ਆਰ. 'ਚ ਵਰਤੋਂ ਆਉਣ ਵਾਲੇ ਸਾਜੋ ਸਮਾਨ ਤੇ ਕਿਟਾਂ ਆਦਿ ਪ੍ਰਬੰਧਨ ਲਈ ਸਿੰਚਾਈ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਗੁਨਦੀਪ ਸਿੰਘ ਨੂੰ ਨੋਡਲ ਅਫ਼ਸਰ ਤੇ ਸੁਪਰਡੈਂਟ ਉਪੇਸ਼ ਵਰਮਾ ਨੂੰ ਸਹਾਇਕ ਨੋਡਲ ਅਫ਼ਸਰ | ਇਸੇ ਤਰ੍ਹਾਂ ਹੀ ਮੀਡੀਆ ਮੋਨੀਟਰਿੰਗ ਟੀਮ ਤੇ ਜ਼ਿਲ੍ਹਾ ਮੀਡੀਆ ਮੋਨੀਟਰਿੰਗ ਤੇ ਮੀਡਆ ਕੋਆਰਡੀਨੇਸ਼ਨ ਸੈਲ ਦਾ ਨੋਡਲ ਅਫ਼ਸਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਭੁਪੇਸ਼ ਚੱਠਾ ਤੇ ਸਹਾਇਕ ਨੋਡਲ ਅਫ਼ਸਰ ਏ.ਪੀ.ਆਰ.ਓਜ ਹਰਦੀਪ ਸਿੰਘ ਤੇ ਸੁਚੇਤਾ ਜੋਸ਼ੀ ਨੂੰ ਤਾਇਨਾਤ ਕੀਤਾ ਗਿਆ ਹੈ | ਜ਼ਿਲ੍ਹਾ ਸਵੀਪ ਸੈਲ ਦਾ ਨੋਡਲ ਅਫ਼ਸਰ ਪਿ੍ੰਸੀਪਲ ਐਸ.ਐਸ. ਰੇਖੀ ਟੀਮ ਮੈਂਬਰਾਂ 'ਚ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਡਿਪਟੀ ਡੀ.ਈ.ਓ., ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਜ਼ਿਲ੍ਹਾ ਖੇਡ ਅਫ਼ਸਰ, ਤੇ ਮੋਹਿਤ ਕੌਸ਼ਲ ਨੂੰ ਇਸ ਟੀਮ 'ਚ ਸ਼ਾਮਲ ਕੀਤਾ ਗਿਆ ਹੈ | ਜ਼ਿਲ੍ਹਾ ਡਾਟਾ ਕੁਲੈਕਸ਼ਨ ਕੰਪਾਇਲੇਸ਼ਨ ਤੇ ਰਿਪੋਰਟਿੰਗ ਸੈਲ ਲਈ ਨੋਡਲ ਅਫ਼ਸਰ ਲੋਕ ਨਿਰਮਾਣ ਵਿਭਾਗ ਦੇ ਸੁਪਰਡੈਂਟ ਰਕੇਸ਼ ਮਾਨ ਤੇ ਜ਼ਿਲ੍ਹਾ ਕਾਨੂੰਨੀ ਮਾਮਲਿਆਂ ਬਾਰੇ ਜ਼ਿਲ੍ਹਾ ਅਟਾਰਨੀ ਲੀਗਲ ਅਨਮੋਲਜੀਤ ਸਿੰਘ ਨੂੰ ਨੋਡਲ ਅਫ਼ਸਰ ਸਮੇਤ ਸਿੱਖਿਆ ਵਿਭਾਗ ਤੇ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੇ ਕਾਨੂੰਨੀ ਸਲਾਹਕਾਰਾਂ ਮੁਨੀਸ਼ ਤੇ ਗੁਰਮੀਤ ਸਿੰਘ ਨੂੰ ਮੈਂਬਰ ਲਗਾਇਆ ਹੈ | ਜਦਕਿ ਜ਼ਿਲ੍ਹਾ ਸਟਾਫ਼ ਵੈਲਫ਼ੇਅਰ ਤੇ ਸੇਫਟੀ ਤੇ ਸਪੋਰਟ ਫੈਸਿਲੀਟੇਸ਼ਨ ਸੈਲ, ਡਾਕੂਮੈਂਟ ਵੇਰੀਫਿਕੇਸ਼ਨ ਸੈਲ, ਹੈਲਪ ਡੈਸਕ ਵੋਟਰਾਂ ਲਈ ਫੈਸਿਲੀਟੇਸਨ ਸੈਲ ਦਾ ਵੀ ਗਠਨ ਕੀਤਾ ਗਿਆ ਹੈ | ਇਨ੍ਹਾਂ ਸਾਰੀਆਂ ਟੀਮਾਂ ਨੂੰ ਆਪਣੀਆਂ ਡਿਊਟੀਆਂ ਬਾਬਤ ਸਿਖਲਾਈ ਵੀ ਦਿੱਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਭਾਰਤੀ ਫ਼ੌਜ 'ਚ ਸੇਵਾ ਕਰਨ ਦੇ ਸੁਨਹਿਰੀ ਮੌਕੇ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਡਿਪਟੀ ਕਮ... ਅਗਲੀ ਖ਼ਬਰ ਨੈਸ਼ਨਲ ਥੀਏਟਰ ਆਰਟਸ ਸੁਸਾਇਟੀ ਨੇ ਗਾਰਡਨ ਥੀਏਟਰ ਦਿਵਸ ਮਨਾਇਆ
Ad Position 24
No active advertisement