06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਜ਼ਿਲ੍ਹੇ ਦੇ ਨੌਜਵਾਨਾਂ ਨੂੰ ਭਾਰਤੀ ਫ਼ੌਜ 'ਚ ਸੇਵਾ ਕਰਨ ਦੇ ਸੁਨਹਿਰੀ ਮੌਕੇ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਡਿਪਟੀ ਕਮਿਸ਼ਨਰ ਵਲੋਂ ਅਪੀਲ

Ad Position 21
No active advertisement
ਅਜੀਤ ਡੈਸਕ 12-06-2026
ਰੂਪਨਗਰ, 11 ਜੂਨ (ਮਨਜੀਤ ਸਿੰਘ ਸੈਣੀ)- ਭਾਰਤੀ ਫ਼ੌਜ ਵਿਚ ਭਰਤੀ ਲਈ ਜ਼ਿਲ੍ਹੇ ਦੇ ਵੱਧ ਤੋਂ ਵੱਧ ਯੋਗ ਨੌਜਵਾਨਾਂ ਤਿਆਰੀ ਕਰਨ 'ਤੇ ਉਨ੍ਹਾਂ ਦੀ ਬਿਹਤਰ ਤਿਆਰੀ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋੜੀਂਦੇ ਸਹਿਯੋਗੀ ਉਪਰਾਲੇ ਕੀਤੇ ਜਾਣਗੇ | ਉਕਤ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਡੇਚਲਵਾਲ ਨੇ ਕਰਦਿਆਂ ਕਿਹਾ ਕਿ ਇਸ ਭਰਤੀ ਲਈ ਆਨਲਾਈਨ ਕਾਮਨ ਐਂਟਰੈਂਸ ਇਮਤਿਹਾਨ ਜੂਨ 2026 ਦੇ ਆਖ਼ਰੀ ਹਫ਼ਤੇ ਵਿਚ ਹੋਣ ਦੀ ਸੰਭਾਵਨਾ ਹੈ | ਉਨ੍ਹਾਂ ਦੱਸਿਆ ਕਿ ਪਿਛਲੇ ਭਰਤੀ ਚੱਕਰ ਦੇ ਵਿਸ਼ਲੇਸ਼ਣ ਤੋਂ ਇਹ ਪਤਾ ਲੱਗਿਆ ਹੈ ਕਿ ਲਿਖਤੀ ਪ੍ਰੀਖਿਆ ਤੇ ਸਰੀਰਕ ਟੈੱਸਟਾਂ 'ਚ ਉਮੀਦਵਾਰਾਂ ਖ਼ਾਸ ਕਰਕੇ ਪੇਂਡੂ ਅਤੇ ਦੂਰ-ਦੁਰਾਡੇ ਖੇਤਰਾਂ ਦੇ ਨੌਜਵਾਨਾਂ ਦੀ ਸਫਲਤਾ ਦਰ ਨੂੰ ਹੋਰ ਬਿਹਤਰ ਬਣਾਉਣ ਦੀ ਲੋੜ ਹੈ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਕੂਲਾਂ, ਕਾਲਜਾਂ ਤੇ ਖੇਡ ਮੈਦਾਨਾਂ ਵਰਗੇ ਉਚਿੱਤ ਸਥਾਨਾਂ ਦੀ ਪਛਾਣ ਕਰਕੇ ਉੱਥੇ ਕੋਚਿੰਗ ਕਲਾਸਾਂ ਅਤੇ ਸਰੀਰਕ ਸਿਖਲਾਈ ਦੀ ਵਿਵਸਥਾ ਲਈ ਸਬੰਧਿਤ ਵਿਭਾਗਾਂ ਨਾਲ ਤਾਲਮੇਲ ਕੀਤਾ ਜਾਵੇਗਾ | ਇਸ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਯੋਗ ਉਮੀਦਵਾਰਾਂ ਤੱਕ ਸਿਲੇਬਸ ਅਤੇ ਅਧਿਐਨ ਸਮਗਰੀ ਪਹੁੰਚਾਉਣ ਦੇ ਯਤਨ ਕੀਤੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਰਾਜੇਸ਼ ਪਾਇਲਟ ਦੇਸ਼ ਦੀ ਪ੍ਰਭੂਤਾ ਅਤੇ ਅਖੰਡਤਾ 'ਚ ਮਹਾਨ ਯੋਗਦਾਨ-ਨਿਰਮਲ ਸਿੰਘ ਭੱਟੀਆਂ ਅਗਲੀ ਖ਼ਬਰ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਲਈ ਟੀਮਾਂ ਗਠਿਤ, ਨੋਡਲ ਅਫ਼ਸਰ ਤੇ ਸਹਾਇਕ ਨੋਡਲ ਅਫ਼ਸਰ ਲਗਾਏ
Ad Position 24
No active advertisement