ਸਮਾਣਾ, 12 ਜੂਨ (ਹਰਵਿੰਦਰ ਸਿੰਘ ਟੋਨੀ)-ਸਮਾਣਾ ਦੇ ਵਾਰਡ ਨੰਬਰ 19 ਵਿਚ ਨਗਰ ਕੌਂਸਲ ਚੋਣਾਂ ਦੌਰਾਨ ਕਰੰਟ ਲੱਗਣ ਕਾਰਨ ਜਾਨ ਗੁਆ ਬੈਠੇ ਨੌਜਵਾਨ ਯਾਕੂਬ ਦੇ ਪਰਿਵਾਰ ਨਾਲ ਕੌਂਸਲਰ ਕੋਮਲ ਮਹੰਤ ਨੇ ਮੁਲਾਕਾਤ ਕੀਤੀ | ਇਸ ਦੌਰਾਨ ਉਨ੍ਹਾਂ ਪਰਿਵਾਰ ਦੇ ਦੁੱਖ 'ਚ ਸ਼ਾਮਲ ਹੁੰਦਿਆਂ 21 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਅਤੇ ਸਮਾਜ ਸੇਵੀ ਸੰਸਥਾਵਾਂ ਤੇ ਆਮ ਲੋਕਾਂ ਨੂੰ ਵੀ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ | ਕੋਮਲ ਮਹੰਤ ਨੇ ਕਿਹਾ ਕਿ ਉਹ ਪਹਿਲਾਂ ਵੀ ਇਸ ਪਰਿਵਾਰ ਦੇ ਘਰ ਦੁੱਖ ਦੀ ਘੜੀ ਵਿਚ ਪਹੁੰਚੇ ਸਨ ਅਤੇ ਅੱਜ ਮੁੜ ਉਨ੍ਹਾਂ ਦਾ ਹਾਲ-ਚਾਲ ਜਾਣਨ ਲਈ ਆਏ ਹਨ | ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਵਾਪਰੀ ਇਸ ਦੁਖਦਾਈ ਘਟਨਾ 'ਚ ਪਰਿਵਾਰ ਨੇ ਆਪਣਾ ਕਮਾਉਣ ਵਾਲਾ ਮੈਂਬਰ ਗੁਆ ਦਿੱਤਾ ਹੈ, ਜਿਸ ਦੀ ਭਰਪਾਈ ਕਦੇ ਨਹੀਂ ਹੋ ਸਕਦੀ |