12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਮਾਨਵ ਸੇਵਾ ਉੱਤਮ ਸੇਵਾ ਨਾਭਾ ਵਲੋਂ ਅਗਰਵਾਲ ਸਭਾ ਦੇ ਸਹਿਯੋਗ ਨਾਲ 14 ਜੂਨ ਨੂੰ ਲਗਾਇਆ ਜਾਵੇਗਾ ਖ਼ੂਨਦਾਨ ਕੈਂਪ-ਬਾਂਸਲ, ਸਿੰਗਲਾ, ਜਿੰਦਲ, ਮਿੱਤਲ

Ad Position 21
No active advertisement
ਅਜੀਤ ਡੈਸਕ 13-06-2026
ਨਾਭਾ, 12 ਜੂਨ (ਵਰਿੰਦਰ ਵਰਮਾ)-ਮਾਨਵ ਸੇਵਾ ਉੱਤਮ ਸੇਵਾ ਸਟੇਟ ਐਵਾਰਡੀ ਨਾਭਾ ਵਲੋਂ ਅਗਰਵਾਲ ਸਭਾ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ | ਇਸ ਦੀ ਜਾਣਕਾਰੀ ਦਿੰਦਿਆਂ ਪ੍ਰਧਾਨ ਰਾਜੇਸ਼ ਬਾਂਸਲ ਬੱਬੂ, ਚੇਅਰਮੈਨ ਰਮਨ ਸਿੰਗਲਾ, ਜਨਰਲ ਸਕੱਤਰ ਅਸ਼ੋਕ ਜਿੰਦਲ ਅਤੇ ਮੁੱਖ ਸੇਵਾਦਾਰ ਵਿਕਾਸ ਨੇ ਨੇ ਦੱਸਿਆ ਕਿ ਇਹ ਖੂਨਦਾਨ ਕੈਂਪ ਮਿਤੀ 14 ਜੂਨ 2026, ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ 2 ਵਜੇ ਤੱਕ, ਸਥਾਨ ਮਹਾਰਾਜ ਅਗਰਸੈਨ ਪਾਰਕ, ਪਟਿਆਲਾ ਗੇਟ, ਨਾਭਾ ਵਿਖੇ ਲਗਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਨਾਭਾ ਦੇ ਡਾਕਟਰਾਂ ਦੀ ਟੀਮ ਵੱਲੋਂ ਖੂਨਦਾਨੀਆਂ ਤੋਂ ਖੂਨ ਇਕੱਤਰ ਕੀਤਾ ਜਾਵੇਗਾ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਖੂਨਦਾਨ ਕੈਂਪ ਵਿਚ ਵੱਧ ਚੜ੍ਹ ਕੇ ਭਾਗ ਲਵੋ ਤਾਂ ਕਿ ਤੁਹਾਡਾ ਦਾਨ ਦਿੱਤਾ ਗਿਆ ਖੂਨ ਲੋੜਵੰਦ ਇਨਸਾਨ ਦੀ ਜ਼ਿੰਦਗੀ ਨੂੰ ਬਚਾ ਸਕੇ | ਉਹਨਾਂ ਕਿਹਾ ਕਿ ਖੂਨਦਾਨ ਮਹਾਂਦਾਨ ਹੈ | ਇਸ ਲਈ ਸਾਰਿਆਂ ਨੂੰ ਸਮੇਂ ਸਮੇਂ ਅਨੁਸਾਰ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ | ਇਸ ਮੌਕੇ ਮੋਹਨ ਲਾਲ ਮਿੱਤਲ, ਰਾਜ ਕੁਮਾਰ ਰਾਜੂ, ਸੁਰਿੰਦਰ ਗੁਪਤਾ, ਗਿਰਧਾਰੀ ਲਾਲ ਬਾਂਸਲ, ਵਿਨੇ ਗੁਪਤਾ, ਪਰਮੋਦ ਜਿੰਦਲ, ਸਜੀਵ ਜਿੰਦਲ, ਅੰਕੁਰ ਸਿੰਗਲਾ, ਰਵਿੰਦਰ ਸਿੰਘ, ਸੁਨੀਲ ਗੁਪਤਾ, ਨਰਿੰਦਰ ਮੋਹਨ ਸ਼ਰਮਾ, ਵਰੁਣ ਸਿੰਗਲਾ, ਦੀਪਕ ਕੁਮਾਰ, ਸਾਹਿਲ ਗੁਪਤਾ, ਕਰਨ ਸਿੰਗਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਲੋਕ ਕਲਾਕਾਰ ਅਮਰਿੰਦਰ ਸਿੰਘ ਉਸਤਾਦ ਬਿਸਮਿਲਾ ਖ਼ਾਨ ਯੁਵਾ ਪੁਰਸਕਾਰ-2024 ਲਈ ਨਾਮਜ਼ਦ ਅਗਲੀ ਖ਼ਬਰ ਕੌਂਸਲਰ ਕੋਮਲ ਮਹੰਤ ਨੇ ਪੀੜਤ ਪਰਿਵਾਰ ਨੂੰ ਦਿੱਤੀ ਆਰਥਿਕ ਸਹਾਇਤਾ
Ad Position 24