ਰਾਜਪੁਰਾ, 19 ਜੂਨ (ਜੀ.ਪੀ. ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਲੰਘੇ 12 ਸਾਲਾਂ ਦੇ ਕਾਰਜਕਾਲ ’ਚ ਦੇਸ਼ ਨੂੰ ਤਰੱਕੀ ਦੀਆਂ ਸਿਖ਼ਰਾਂ ’ਤੇ ਪਹੁੰਚਾਇਆ ਤੇ ਅੱਜ ਭਾਰਤ ਦਾ ਦੁਨੀਆ ਵਿਚ ਡੰਕਾ ਵੱਜਦਾ ਹੈ। ਇਹ ਪ੍ਰਗਟਾਵਾ ਭਾਜਪਾ ਦੀ ਮਹਿਲਾ ਮੋਰਚਾ ਦੀ ਸੂਬਾਈ ਪ੍ਰਧਾਨ ਬੀਬਾ ਜੈ ਇੰਦਰ ਕੌਰ ਮੋਦੀ ਸਰਕਾਰ ਦੀਆਂ ਲੰਘੇ 12 ਸਾਲਾਂ ਦੀਆਂ ਪ੍ਰਾਪਤੀਆਂ ਸੰਬੰਧੀ ਜਾਣੂ ਕਰਵਾਉਣ ਦੇ ਲਈ ਰੱਖੀ ਬੈਠਕ ਦੌਰਾਨ ਕੀਤਾ। ਇਸ ਤੋਂ ਪਹਿਲਾਂ ਉਨਾਂ ਭਾਜਪਾ ਦਫ਼ਤਰ ਦੇ ਬਾਹਰ 12 ਸਾਲ ਦੀਆਂ ਮੋਦੀ ਦੀ ਪ੍ਰਾਪਤੀਆਂ ਦੇ ਸੰਬੰਧ ਵਿਚ ਅਤੇ ਵਾਤਾਵਰਨ ਦੀ ਸ਼ੱੁਧਤਾ ਲਈ ਇਕ ਬੂਟਾ ਲਗਾਇਆ। ਇਸ ਮੌਕੇ ਉਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਕੇਂਦਰ ਸਰਕਾਰ ਨੇ 12 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਪਿੰਡਾਂ ਦੇ ਵਿਚ ਕੱਚੀਆਂ ਛੱਤਾਂ ਵਾਲੇ ਲੋਕਾਂ ਨੂੰ ਪੱਕੇ ਮਕਾਨ ਬਣਾ ਕੇ ਦੇਣਾ, ਔਰਤਾਂ ਦੀ ਸਹੂਲਤ ਦੇ ਲਈ ਘਰ-ਘਰ ਪਖਾਨੇ, ਲੋਕਾਂ ਦੀ ਸਿਹਤ ਸਹੂਲਤਾਂ ਵਾਸਤੇ ਪੂਰੇ ਭਾਰਤ ਦੇਸ਼ ਅੰਦਰ 78 ਏਮਜ਼ ਹਸਪਤਾਲ ਬਣਾ ਕੇ ਦੇਣਾ, ਔਰਤਾਂ ਨੂੰ ਆਪਣਾ ਕੰਮਕਾਰ ਕਰਨ ਵਾਸਤੇ ਕੰਮ ਦੀ ਟਰੇਨਿੰਗ ਅਤੇ ਘੱਟ ਵਿਆਜ ’ਤੇ ਕਰਜ਼ਾ ਦਿਵਾਉਣਾ, ਬਿਜਲੀ ਦੀ ਬੱਚਤ ਦੇ ਲਈ ਸੋਲਰ ਸਿਸਟਮ ਲਗਾਉਣ ਉੱਤੇ ਸਬਸਿਡੀ ਦੇਣਾ ਆਦਿ ਸ਼ਾਮਿਲ ਹਨ।ਸੂਬਾ ਸਰਕਾਰ ਉੱਤੇ ਤੰਜ ਕਸਦਿਆਂ ਉਨਾਂ ਕਿਹਾ ਕਿ ਪੰਜਾਬ ਸੂਬੇ ਅੰਦਰ ਇਸ ਸਮੇਂ ਲਾਅ ਐਂਡ ਆਰਡਰ ਦੀ ਸਥਿਤੀ ਪੂਰੀ ਤਰਾਂ ਵਿਗੜ ਚੁੱਕੀ ਹੈ ਅਤੇ ਪੰਜਾਬ ਸੂਬੇ ਅੰਦਰ ਕਿਸੇ ਵੀ ਸਮੇਂ ਵਿੱਤੀ ਐਮਰਜੈਂਸੀ ਲੱਗ ਸਕਦੀ ਹੈ। ਇਸ ਮੌਕੇ ਹਲਕਾ ਇੰਚਾਰਜ ਜਗਦੀਸ਼ ਜੱਗਾ ਨੇ ਕਿਹਾ ਕਿ ਉਨਾਂ ਵਲੋਂ ਪਿੰਡ-ਪਿੰਡ ਜੱਗਾ ਮੁਹਿੰਮ ਦੇ ਤਹਿਤ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨਾਂ ਦੇ ਨਾਲ ਭਾਜਪਾ ਜ਼ਿਲਾ ਪ੍ਰਧਾਨ ਜਸਪਾਲ ਸਿੰਘ ਗੰਗਰੋਲੀ, ਜ਼ਿਲਾ ਸਕੱਤਰ ਪ੍ਰਦੀਪ ਨੰਦਾ, ਕੌਂਸਲਰ ਰੁਪਿੰਦਰ ਸਿੰਘ ਸੰਧੂ, ਸੁਖਪਾਲ ਸਿੰਘ ਪਾਲਾ, ਐਡਵੋਕੇਟ ਪਰਮਵੀਰ ਚੌਧਰੀ, ਸੋਨੰੂ ਡਾਲੀਮਾ ਵਿਹਾਰ, ਦਲਬੀਰ ਸਿੰਘ ਭੰਗੂ, ਕੌਂਸਲਰ ਪ੍ਰਵੀਨ ਸ਼ਰਮਾ, ਨੀਸ਼ੂ ਸ਼ਰਮਾ, ਕਿਰਨ ਹੰਸ, ਗੀਤਾ ਸੇਤੀਆ, ਸੋਨੀਆ ਸਪਰਾ, ਰਸ਼ਮੀ ਜੈਸਵਾਲ, ਦਿਨੇਸ਼ ਮਹਿਤਾ, ਨਰਿੰਦਰ ਨਿੰਦਾ, ਗੁਰਧਿਆਨ ਸਿੰਘ ਸਮੇਤ ਹੋਰ ਹਾਜ਼ਰ ਸਨ।