06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

2600 ਅਪ੍ਰੈਂਟਿਸਸ਼ਿਪ ਲਾਈਨਮੈਨਾਂ ਦੇ ਟਾਵਰ ਮੋਰਚੇ ਨੂੰ ਲੈ ਕੇ ਚਿੰਤਤ ਨੇ ਗੁਰਸ਼ਰਨ ਕੌਰ ਰੰਧਾਵਾ

Ad Position 21
No active advertisement
ਅਜੀਤ ਡੈਸਕ 20-06-2026
ਪਟਿਆਲਾ, 19 ਜੂਨ (ਧਰਮਿੰਦਰ ਸਿੰਘ ਸਿੱਧੂ)-ਬੀਤੇ ਦਿਨੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਦਫਤਰ ਸਾਹਮਣੇ 2600 ਅਪਰੇਂਟਿਸ਼ਿਪ ਲਾਈਨਮੈਨਾਂ ’ਤੇ ਹੋਏ ਵੱਡੇ ਭਾਰੀ ਲਾਠੀਚਾਰਜ ਤੋਂ ਬਾਅਦ ਪੁਲਿਸ ਦੀਆਂ ਵਧੀਕੀਆਂ ਤੋਂ ਖਫਾ ਹੋਕੇ ਕਈ ਧਰਨਾਕਾਰੀ ਲਾਈਨਮੈਨ ਹਲਕਾ ਸਮਾਣਾ ਦੇ ਪਿੰਡ ਭੇਡਪੁਰਾ ਵਿਖੇ ਬਿਜਲੀ ਟਾਵਰ ਦੇ ਉੱਪਰ ਚੜਕੇ ਧਰਨੇ ’ਤੇ ਬੈਠੇ ਹਨ। ਇਸ ਦੇ ਨਾਲ ਹੀ ਕਾਫੀ ਨੌਜਵਾਨ ਟੈਂਟ ਲਾ ਕੇ ਖੇਤਾਂ ਵਿਚ ਵੀ ਬੈਠੇ ਹਨ। ਇਥੇ ਜਿਕਰਯੋਗ ਹੈ ਕਿ ਗੁਰਸ਼ਰਨ ਕੌਰ ਰੰਧਾਵਾ ਜੋ ਕਿ ਸਮਾਣੇ ਹਲਕੇ ਤੋਂ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਹਨ। ਇਨ੍ਹਾਂ ਲਾਈਨਮੈਂਨਾ ’ਤੇ ਲਾਠੀਚਾਰਜ ਹੋਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪਟਿਆਲਾ ਤੋਂ ਸਾਂਸਦ ਡਾਕਟਰ ਧਰਮਵੀਰ ਗਾਂਧੀ ਨੂੰ ਨਾਲ ਲੈਕੇ ਜਿਥੇ ਇਨ੍ਹਾਂ ਲਾਈਨਮੈਨਾਂ ਦਾ ਪਤਾ ਲੈਣ ਲਈ ਹਸਪਤਾਲ ਪਹੁੰਚੇ ਉੱਥੇ ਹੀ ਬਿਜਲੀ ਬੋਰਡ ਦੇ ਸਾਹਮਣੇ ਧਰਨੇ ਵਿਚ ਦੇਰ ਰਾਤ ਤੱਕ ਸ਼ਿਰਕਤ ਕੀਤੀ ਤੇ ਉਸ ਤੋਂ ਬਾਅਦ ਥਾਣਾ ਕੋਤਵਾਲੀ ਵਿਖੇ ਪੁਲਿਸ ਵਲੋਂ ਫੜੇ ਹੋਏ ਧਰਨਾਕਾਰੀਆਂ ਨੂੰ ਛੁਡਵਾਉਣ ਲਈ ਪੁੱਜੇ। ਇਸ ਉਪਰੰਤ ਜਦੋਂ ਮੁੜ ਤੋਂ ਧਰਨਾ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਦੀ ਕਾਰਗੁਜ਼ਾਰੀ ਤੋਂ ਦੁਖੀ ਹੋ ਕੇ ਇਹ ਲਾਈਨਮੈਨ ਪਿੰਡ ਭੇਡਪੁਰਾ ਵਿਖੇ ਟਾਵਰ ’ਤੇ ਚੜ੍ਹ ਗਏ। ਇਸ ਉਪਰੰਤ ਗੁਰਸ਼ਰਨ ਕੌਰ ਰੰਧਾਵਾ ਮੁੜ ਤੋਂ ਰਾਜਾ ਵੜਿੰਗ ਨੂੰ ਲੈ ਕੇ ਭੇਡਪੁਰਾ ਪੁੱਜੇ ਅਤੇ ਕਾਫੀ ਲੰਬਾ ਸਮਾਂ ਧਰਨਾਕਾਰੀਆਂ ’ਚ ਰਹੇ ਤੇ ਉਨ੍ਹਾਂ ਨੂੰ ਉਨਾਂ ਦੀਆਂ ਮੰਗਾਂ ਮਨਵਾਉਣ ਵਿਚ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਪਿਛਲੇ ਇਕ ਹਫਤੇ ਤੋਂ ਗੁਰਸ਼ਰਨ ਕੌਰ ਰੰਧਾਵਾ ਇਸ ਧਰਨੇ ਵਿਚ ਸਵੇਰ ਸ਼ਾਮ ਹਾਜ਼ਰੀ ਭਰ ਰਹੇ ਹਨ। ਰਾਜਾ ਵੜਿੰਗ ਤੇ ਬੀਬੀ ਰੰਧਾਵਾ ਨੇ ਟਾਵਰ ’ਤੇ ਚੜੇ ਨੌਜਵਾਨਾਂ ਨੂੰ ਨੀਚੇ ਉਤਰਨ ਦੀ ਵਾਰ-ਵਾਰ ਬੇਨਤੀ ਵੀ ਕੀਤੀ ਪਰ ਉਨਾਂ ਨੌਜਵਾਨਾਂ ਨੇ ਨੀਚੇ ਉਤਰਨ ਦੀ ਬਜਾਏ ਜੈਕਾਰਿਆਂ ਨਾਲ ਜਵਾਬ ਦਿੱਤਾ। ਇਥੇ ਜ਼ਿਕਰਯੋਗ ਹੈ ਕਿ ਬੀਤੇ ਦਿਨੀ ਬੀਬੀ ਰੰਧਾਵਾ ਕਾਂਗਰਸ ਹਾਈ ਕਮਾਂਡ ਦੇ ਸੱਦੇ ’ਤੇ ਦਿੱਲੀ ਪੁੱਜੇ ਤਾਂ ਮਗਰੋਂ ਉਨਾਂ ਦੇ ਪਰਿਵਾਰਿਕ ਮੈਂਬਰ ਧਰਨਾਕਾਰੀਆਂ ਦਾ ਸਾਥ ਦੇਣ ਲਈ ਪ੍ਰੋਟੈਸਟ ਵਿਚ ਪਹੁੰਚੇ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਕਾਂਗਰਸ ਪਾਰਟੀ ਤੇ ਬੀਬੀ ਰੰਧਾਵਾ ਇਨਾਂ ਧਰਨਾਕਾਰੀਆਂ ਦਾ ਡੱਟ ਕੇ ਸਾਥ ਦੇ ਰਹੀ ਹੈ। ਬੀਤੀ ਕੱਲ ਧਬਲਾਣ ਵਿਖੇ ਇਕ ਮੀਟਿੰਗ ਵਿਚ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਕੁਝ ਲੋਕ ਇਹ ਅਫਵਾਹਾਂ ਫੈਲਾ ਰਹੇ ਹਨ ਇਹ ਕਾਂਗਰਸ ਦਾ ਇਸ ਧਰਨੇ ਨੂੰ ਚਲਾਉਣ ਵਿਚ ਹੱਥ ਹੈ ਪਰ ਸੱਚ ਇਹ ਹੈ ਕਿ ਮੈਂ ਤੇ ਮੇਰੀ ਪਾਰਟੀ ਉਨਾਂ ਨੌਜਵਾਨਾਂ ਦਾ ਸਾਥ ਇਸਲਈ ਦੇਣਾ ਚਾਹੁੰਦੇ ਹਾਂ ਕਿਉਂਕਿ ਉਹ ਮੇਰੇ ਹਲਕੇ ਸਮਾਣਾ ਵਿਚ ਇਕ ਟਾਵਰ ’ਤੇ ਚੜ ਕੇ ਬੈਠੇ ਹਨ। ਬੀਬੀ ਰੰਧਾਵਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਇਨ੍ਹਾਂ ਧਰਨਾਕਾਰੀਆਂ ਦੀਆਂ ਮੰਗਾਂ ਨੂੰ ਤੁਰੰਤ ਮੰਨ ਲੈਣ ਅਤੇ ਪੰਜਾਬ ਪੁਲਿਸ ਨੂੰ ਅਪੀਲ ਕੀਤੀ ਕਿ ਇਹ ਨੌਜਵਾਨ ਬੱਚੇ ਸਾਡੇ ਹੀ ਹਨ ਅਤੇ ਇਨ੍ਹਾਂ ਨੂੰ ਸ਼ਾਂਤਮਈ ਪ੍ਰੋਟੈਸਟ ਕਰਨ ’ਤੇ ਪੁਲਿਸ ਵਲੋਂ ਡਰਾਇਆ ਧਮਕਾਇਆ ਨਾ ਜਾਏ ਬਲਕਿ ਸਰਕਾਰ ਨੂੰ ਇਤਲਾਹ ਦਿੱਤੀ ਜਾਏ ਕਿ ਇਨ੍ਹਾਂ ਦੀ ਮੰਗਾਂ ਮਨਵਾਉਣ ਲਈ ਸਰਕਾਰ ਖੁਦ ਅੱਗੇ ਆਏ।
Ad Position 22
No active advertisement
ਪਿਛਲੀ ਖ਼ਬਰ ਮਾਤਾ ਕੌਸ਼ਲਿਆ ਹਸਪਤਾਲ ਦੇ ਬਾਹਰੋਂ ਹਟਾਏ ਨਾਜਾਇਜ਼ ਕਬਜ਼ੇ ਅਗਲੀ ਖ਼ਬਰ ਸ਼ਹੀਦ ਬਾਬਾ ਦੀਪ ਸਿੰਘ ਦਲ ਵਲੋਂ ਸੂਬਾ ਪੱਧਰੀ ਗਤਕਾ ਦਿਵਸ ਸਮਾਗਮ 21 ਨੂੰ
Ad Position 24
No active advertisement