09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਨਾਭਾ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੋਏ ਆਦੇਸ਼ ਮੁਤਾਬਕ ਲਗਾਏ ਗਏ ਮੁੱਖ ਮੰਤਰੀ ਭਗਵੰਤ ਮਾਨ ਪੰਥ ਵਿਰੋਧੀ ਦੇ ਪੋਸਟਰ

Ad Position 21
No active advertisement
ਅਜੀਤ ਡੈਸਕ 25-06-2026
ਨਭਾ, 24 ਜੂਨ (ਵਰਿੰਦਰ ਵਰਮਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਵਿਵਾਦਿਤ ਵੀਡੀਓ ਆਉਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਨੇ ਭਗਵੰਤ ਮਾਨ ਨੂੰ ਪੰਥ ਦਾ ਦੋਸ਼ੀ ਕਰਾਰ ਦੇ ਦਿੱਤਾ ਤੇ ਸਿੱਖ ਸੰਗਤ ਨੂੰ ਬਾਈਕਾਟ ਦਾ ਸੱਦਾ ਦਿੱਤਾ। ਇਸ ਸੁਨੇਹੇ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰ ਹਲਕੇ ਵਿਚ ਪੋਸਟਰ ਲਗਾ ਕੇ ਆਪਣਾ ਰੋਸ ਜਤਾਇਆ ਜਾ ਰਿਹਾ ਹੈ। ਅੱਜ ਵਿਧਾਨ ਸਭਾ ਨਾਭਾ ਵਿਖੇ ਵੀ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਹੇਠ ਸੰਗਤਾਂ ਨੇ ਡੇਰਾ ਬਾਬਾ ਅਜਾਪਾਲ ਸਿੰਘ ਘੋੜਿਆਂ ਵਾਲਾ ਸਾਹਿਬ ਗੁਰਦੁਆਰਾ ਨਾਭਾ ਵਿਖੇ ਭਗਵੰਤ ਮਾਨ ਦੇ ਖਿਲਾਫ ਪੋਸਟਰ ਲਗਾਏ ਗਏ ਅਤੇ ਸਿੱਖ ਸੰਗਤ ਨੂੰ ਭਗਵੰਤ ਮਾਨ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ, ਗੁਰਤੇਜ ਸਿੰਘ ਕੌਲ ਅਤੇ ਅਕਾਲੀ ਦਲ ਆਗੂਆਂ ਦਾ ਕਹਿਣਾ ਸੀ ਕਿ ਗੁਰੂ ਸਾਹਿਬ ਅਤੇ ਸੰਤ ਭਿੰਡਰਾਂਵਾਲਾ ਦੀ ਤਸਵੀਰ ਨਾਲ ਕੀਤੀ ਬੇਅਦਬੀ ਦੀ ਵੀਡੀਓ ਆਉਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਰਵਾਈ ਗਈ ਜਾਂਚ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੋਸ਼ੀ ਪਾਇਆ ਗਿਆ। ਜਿਸ ਨੂੰ ਲੈ ਕੇ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਜਾਰੀ ਕੀਤਾ ਗਿਆ ਹੈ ਕਿ ਭਗਵੰਤ ਮਾਨ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਬਾਈਕਾਟ ਦਾ ਸੱਦਾ ਦਿੱਤਾ, ਜਿਸ ਨੂੰ ਪੋਸਟਰ ਲਗਾ ਕੇ ਘਰ ਘਰ ਤੱਕ ਪਹੁੰਚਾ ਰਹੇ ਹਨ। ਇਸ ਮੌਕੇ ਮੱਖਣ ਸਿੰਘ ਲਾਲਕਾ ਨੇ ਪੰਜਾਬ ਸਰਕਾਰ ਵੱਲੋਂ ਬੇਅਦਬੀ ਕਾਨੂੰਨ ਲਾਗੂ ਕਰਨ ਤੇ ਇਸ ਮਾਮਲੇ ਤੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੁਖਵਿੰਦਰ ਸਿੰਘ ਸਰਕਲ ਪ੍ਰਧਾਨ, ਮੋਹਨ ਸਿੰਘ ਰਾਮਗੜ੍ਹ ਸਰਕਲ ਪ੍ਰਧਾਨ, ਮੇਜਰ ਸਿੰਘ ਸਕੋਹਾ ਸਰਕਲ ਪ੍ਰਧਾਨ, ਸੂਬੇਦਾਰ ਰੌਸ਼ਨ ਸਿੰਘ, ਵਰਿੰਦਰ ਸਿੰਘ ਪ੍ਰਧਾਨ ਐਸਓਆਈ ਦਿਹਾਤੀ ਪਟਿਆਲਾ, ਗੁਰਤੇਜ ਕੌਲ ਯੂਥ ਆਗੂ, ਲਾਡੀ ਵਿਰਕ, ਸੁਖਚੈਨ ਸਿੰਘ ਯੂਥ ਪ੍ਰਧਾਨ ਨਾਭਾ, ਜਥੇਦਾਰ ਸ਼ਮਸ਼ੇਰ ਸਿੰਘ ਚੌਧਰੀ ਮਾਜਰਾ, ਗੁਰਚਰਨ ਸਿੰਘ ਘਮਰੋਦਾ, ਸਰਬਜੀਤ ਸਿੰਘ ਧੀਰੋਮਾਜਰਾ, ਸੁਰਿੰਦਰਜੀਤ ਸਿੰਘ ਚੌਹਾਨ, ਬੱਬਲੂ ਇਰਫਾਨ, ਲਖਬੀਰ ਸਿੰਘ ਰਾਮਗੜ੍ਹ, ਸੋਨੀ ਚੌਧਰੀ ਮਾਜਰਾ, ਗੁਰਵਿੰਦਰ ਸਿੰਘ ਕਾਲਸਨਾ, ਜਗਤਾਰ ਸਿੰਘ ਕੋਟ, ਗੁਰਵਿੰਦਰ ਸਾਹੀਵਾਲ, ਬੇਅੰਤ ਸਾਹੀਵਾਲ, ਦਰਸ਼ਨ ਸਿੰਘ ਸੰਧੂ, ਗੋਕਲ ਸਿੰਘ, ਸਤਪਾਲ ਸਿੰਘ, ਦੇਵਰਾਜ ਨੰਬਰਦਾਰ, ਮਨਦੀਪ ਸਿੰਘ ਤੁੰਗਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਨੂੰ ਲੱਗਾ ਸਿਆਸੀ ਗ੍ਰਹਿਣ, ਪ੍ਰਬੰਧਕੀ ਕਾਰਨ ਦੱਸ ਕੇ ਕੀਤੀ ਮੀਟਿੰਗ ਮੁਲਤਵੀ ਅਗਲੀ ਖ਼ਬਰ ਰਜਿੰਦਰਾ ਲੇਕ ਬਣੇਗੀ ਪਟਿਆਲਾ ਦੀ ਨਵੀਂ ਸ਼ਾਨ-ਮੇਅਰ ਕੁੰਦਨ ਗੋਗੀਆ
Ad Position 24