06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਸਮਰ ਥੀਏਟਰ ਵਰਕਸ਼ਾਪ ਦਾ ਸਫਲ ਸਮਾਪਨ

Ad Position 21
No active advertisement
ਅਜੀਤ ਡੈਸਕ 26-06-2026
ਰਾਜਪੁਰਾ, 25 ਜੂਨ (ਰਣਜੀਤ ਸਿੰਘ)-ਤਮਾਸ਼ਾ ਆਰਟ ਥੀਏਟਰ ਗਰੁੱਪ ਵਲੋਂ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਵਿਖੇ ਕਰਵਾਏ ਸਮਰ ਥੀਏਟਰ ਵਰਕਸ਼ਾਪ ਦਾ ਅੱਜ ਸਫਲਤਾਪੂਰਵਕ ਸਮਾਪਨ ਹੋਇਆ। ਸਮਾਪਨ ਸਮਾਰੋਹ ਦੌਰਾਨ ਵਰਕਸ਼ਾਪ ਵਿਚ ਭਾਗ ਲੈਣ ਵਾਲੇ ਬੱਚਿਆਂ ਨੇ ਅਦਾਕਾਰੀ, ਮੂਕ ਅਦਾਕਾਰੀ, ਸੰਵਾਦ ਪੇਸ਼ਕਾਰੀ ਅਤੇ ਹੋਰ ਰੰਗਮੰਚੀ ਗਤੀਵਿਧੀਆਂ ਰਾਹੀਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਸ਼ੇਸ਼ ਤੌਰ ‘ਤੇ ਬੱਚਿਆਂ ਨੇ ਇੰਪ੍ਰੋਵਾਈਜ਼ੇਸ਼ਨ ਰਾਹੀਂ ਅੱਜ ਦੇ ਸਮਾਜ ਦੇ ਵੱਖ-ਵੱਖ ਮੁੱਦਿਆਂ ਅਤੇ ਚੁਣੌਤੀਆਂ ‘ਤੇ ਆਧਾਰਿਤ ਇਕ ਨਾਟਕ ਪੇਸ਼ ਕੀਤਾ। ਇਸ ਨਾਟਕ ਦੀ ਖ਼ਾਸ ਗੱਲ ਇਹ ਸੀ ਕਿ ਇਸ ਦੀ ਕਹਾਣੀ, ਸੰਵਾਦ ਅਤੇ ਪੇਸ਼ਕਾਰੀ ਦੀ ਰੂਪ-ਰੇਖਾ ਬੱਚਿਆਂ ਨੇ ਖੁਦ ਵਰਕਸ਼ਾਪ ਦੌਰਾਨ ਤਿਆਰ ਕੀਤੀ ਸੀ। ਦਰਸ਼ਕਾਂ ਨੇ ਇਸ ਪੇਸ਼ਕਾਰੀ ਦੀ ਭਰਪੂਰ ਸਰਾਹਨਾ ਕੀਤੀ। ਇਸ ਮੌਕੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਪ੍ਰਿੰਸੀਪਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਰੰਗਮੰਚ ਬੱਚਿਆਂ ਦੇ ਵਿਅਕਤੀਤਵ ਵਿਕਾਸ, ਆਤਮ-ਵਿਸ਼ਵਾਸ ਅਤੇ ਰਚਨਾਤਮਕ ਸੋਚ ਨੂੰ ਨਿਖਾਰਨ ਦਾ ਇਕ ਪ੍ਰਭਾਵਸ਼ਾਲੀ ਮਾਧਿਅਮ ਹੈ। ਉਨ੍ਹਾਂ ਨੇ ਵਰਕਸ਼ਾਪ ਦੇ ਸਫਲ ਆਯੋਜਨ ਲਈ ਤਮਾਸ਼ਾ ਆਰਟ ਥੀਏਟਰ ਗਰੁੱਪ ਅਤੇ ਨਾਰਥ ਜ਼ੋਨ ਕਲਚਰਲ ਸੈਂਟਰ ਦੀ ਸ਼ਲਾਘਾ ਕੀਤੀ। ਵਰਕਸ਼ਾਪ ਦੌਰਾਨ ਬੱਚਿਆਂ ਨੂੰ ਰੰਗਮੰਚ ਦੀਆਂ ਵੱਖ-ਵੱਖ ਵਿਧੀਆਂ, ਅਦਾਕਾਰੀ ਤਕਨੀਕਾਂ, ਆਵਾਜ਼ ਦੀ ਵਰਤੋਂ, ਸਰੀਰਕ ਅਭਿਵਿਅਕਤੀ, ਇੰਪ੍ਰੋਵਾਈਜ਼ੇਸ਼ਨ ਅਤੇ ਮੰਚ ਅਨੁਸ਼ਾਸਨ ਬਾਰੇ ਸਿਖਲਾਈ ਦਿੱਤੀ ਗਈ। ਸਮਾਪਨ ਸਮਾਰੋਹ ਵਿਚ ਭਾਗੀਦਾਰਾਂ ਨੂੰ ਸਰਟੀਫਿਕੇਟ ਵੀ ਵੰਡੇ ਗਏ। ਅੰਤ ਵਿਚ ਤਮਾਸ਼ਾ ਆਰਟ ਥੀਏਟਰ ਗਰੁੱਪ ਵਲੋਂ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ, ਕਾਲਜ ਪ੍ਰਬੰਧਨ, ਟ੍ਰੇਨਰਾਂ, ਮਾਪਿਆਂ ਅਤੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਬੱਸ ਦੀ ਉਡੀਕ ਕਰ ਰਹੀ ਬਜ਼ੁਰਗ ਮਾਤਾ ਦੀਆਂ ਕੰਨਾਂ ਦੀਆਂ ਬਾਲੀਆਂ ਝਪ਼ਟ ਕੇ ਤਿੰਨ ਨੌਜਵਾਨ ਫ਼ਰਾਰ ਅਗਲੀ ਖ਼ਬਰ ਰਾਜਪੁਰਾ ਨੇੜੇ ਸੜਕ ਹਾਦਸੇ ’ਚ ਦਿੱਲੀ ਪੁਲਿਸ ਦੇ ਪੰਜ ਮੁਲਾਜ਼ਮ ਜ਼ਖ਼ਮੀ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ
Ad Position 24
No active advertisement