06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਬੱਸ ਦੀ ਉਡੀਕ ਕਰ ਰਹੀ ਬਜ਼ੁਰਗ ਮਾਤਾ ਦੀਆਂ ਕੰਨਾਂ ਦੀਆਂ ਬਾਲੀਆਂ ਝਪ਼ਟ ਕੇ ਤਿੰਨ ਨੌਜਵਾਨ ਫ਼ਰਾਰ

Ad Position 21
No active advertisement
ਅਜੀਤ ਡੈਸਕ 26-06-2026
ਸਮਾਣਾ, 25 ਜੂਨ (ਪ੍ਰੀਤਮ ਸਿੰਘ ਨਾਗੀ)-ਇਥੋਂ ਦੇ ਅੰਬੇਡਕਰ ਚੌਂਕ ਵਿਖੇ ਪਿੰਡ ਬਿਜਲਪੁਰ ਦੀ ਇਕ 70 ਸਾਲਾ ਬਜ਼ੁਰਗ ਔਰਤ ਸੁਖਵਿੰਦਰ ਕੌਰ ਬੱਸ ਦੀ ਉਡੀਕ ਕਰ ਰਹੀ ਸੀ ਕਿ ਅਚਾਨਕ ਤਿੰਨ ਨੌਜਵਾਨ ਸਕੂਟਰੀ ’ਤੇ ਆਏ ਤੇ ਆਉਂਦੇ ਹੀ ਉਨ੍ਹਾਂ ਨੇ ਮਾਤਾ ਸੁਖਵਿੰਦਰ ਕੌਰ ਦੇ ਕੰਨਾਂ ’ਚੋਂ ਦੋਨੋਂ ਬਾਲੀਆਂ ਲੁੱਟ ਲਈਆਂ ਅਤੇ ਫਰਾਰ ਹੋ ਗਏ। ਇਸ ਕਾਰਨ ਮਾਤਾ ਦੇ ਕੰਨ ਫਟ ਗਏ ਤੇ ਕੰਨਾਂ ’ਚੋਂ ਲਹੂ ਨਿਕਲਣ ਲੱਗਾ। ਸੂਚਨਾ ਮਿਲਣ ’ਤੇ ਸਿਟੀ ਪੁਲਿਸ ਦੇ ਥਾਣੇਦਾਰ ਸੁਖਵਿੰਦਰ ਸ਼ਰਮਾ ਨੇ ਮੌਕੇ ’ਤੇ ਆ ਕੇ ਸੁਖਵਿੰਦਰ ਕੌਰ ਤੋਂ ਦੋਸ਼ੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਉਸ ਨੂੰ ਮੁਢਲੀ ਸਹਾਇਤਾ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਸ. ਰਜਿੰਦਰ ਸਿੰਘ ਚਹਿਲ ਕਾਲਜ, ਕਲਿਆਣ ਵਲੋਂ ਕੁਲਚੇ-ਛੋਲਿਆਂ ਦਾ ਲੰਗਰ ਲਗਾਇਆ ਅਗਲੀ ਖ਼ਬਰ ਸਮਰ ਥੀਏਟਰ ਵਰਕਸ਼ਾਪ ਦਾ ਸਫਲ ਸਮਾਪਨ
Ad Position 24
No active advertisement