10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਘਨੌਰ ਵਿਖੇ ਬਿਜਲੀ ਦੇ ਲੰਬੇ ਕੱਟਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਸ਼ਾਲ ਧਰਨਾ

Ad Position 21
No active advertisement
ਅਜੀਤ ਡੈਸਕ 01-07-2026
ਘਨੌਰ : 30 ਜੂਨ (ਸਰਦਾਰਾ ਸਿੰਘ ਲਾਛੜੂ)-ਘਨੌਰ ਵਿਚ ਝੋਨੇ ਦੇ ਸੀਜ਼ਨ ਦੌਰਾਨ ਪਿੰਡਾਂ ਵਿਚ ਲੱਗ ਰਹੇ ਬਿਜਲੀ ਦੇ ਲੰਬੇ-ਲੰਬੇ ਕੱਟਾਂ ਅਤੇ ਕਿਸਾਨਾਂ ਨੂੰ ਆ ਰਹੀਆਂ ਭਾਰੀ ਮੁਸ਼ਕਿਲਾਂ ਦੇ ਵਿਰੋਧ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਅਤੇ ਹਲਕਾ ਘਨੌਰ ਦੇ ਇੰਚਾਰਜ ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਹੇਠ ਬਿਜਲੀ ਬੋਰਡ ਦਫ਼ਤਰ ਘਨੌਰ ਵਿਖੇ ਇੱਕ ਰੋਸ ਧਰਨਾ ਦਿੱਤਾ ਗਿਆ। ਇਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਅਕਾਲੀ ਵਰਕਰਾਂ, ਇਲਾਕਾ ਨਿਵਾਸੀਆਂ ਅਤੇ ਵੱਖ-ਵੱਖ ਕਿਸਾਨ ਆਗੂਆਂ ਨੇ ਸ਼ਮੂਲੀਅਤ ਕਰਕੇ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਧਰਨੇ ਤੋਂ ਬਾਅਦ ਸਰਬਜੀਤ ਸਿੰਘ ਝਿੰਜਰ ਆਪਣੇ ਸਮਰਥਕਾਂ ਸਮੇਤ ਘਨੌਰ ਬਿਜਲੀ ਬੋਰਡ ਦੇ ਵਿੱਚ ਪਹੁੰਚੇ ਜਿੱਥੇ ਉਨ੍ਹਾਂ ਬਿਜਲੀ ਬੋਰਡ ਦੇ ਵਿੱਚ ਸੰਬੰਧਿਤ ਵਿਭਾਗ ਦੇ ਐਸਡੀਓ ਨਾ ਹੋਣ ਕਾਰਨ ਸਵਾਲ ਚੁੱਕੇ ਉੱਥੇ ਜਦੋਂ ਉਨ੍ਹਾਂ ਦੇ ਵਲੋਂ ਫੋਨ ਦੇ ਉੱਪਰ ਸੰਪਰਕ ਕੀਤਾ ਗਿਆ ਤਾਂ ਅਧਿਕਾਰੀਆਂ ਦਾ ਕਹਿਣਾ ਸੀ ਕਿ ਵਿਭਾਗ ਦੇ ਵਲੋਂ ਉਨ੍ਹਾਂ ਦੀ ਡਿਊਟੀ ਐਸ ਆਈਆਰ ਦੇ ਵਿਚ ਲਗਾਈ ਗਈ ਹੈ ਜਦਕਿ ਇਸ ਸਮੇਂ ਝੋਨੇ ਦਾ ਸੀਜਨ ਸਿਰ ਦੇ ਉੱਪਰ ਹੈ ਪ੍ਰੰਤੂ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਐਸ.ਆਈ.ਆਰ. ਵਿਚ ਲਗਾ ਕੇ ਚੋਣ ਡਿਊਟੀ ਕਰਵਾਈ ਜਾ ਰਹੀ ਹੈ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਹਲਕਾ ਘਨੌਰ ਦੇ ਮੁੱਖ ਸੇਵਾਦਾਰ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਡੇ-ਵੱਡੇ ਬੋਰਡ ਲਗਾ ਕੇ ਅਤੇ ਇਸ਼ਤਿਹਾਰਾਂ ਰਾਹੀਂ ਇਹ ਦਾਅਵੇ ਕਰ ਰਹੀ ਹੈ ਕਿ ਝੋਨੇ ਦੇ ਸੀਜ਼ਨ ਵਿੱਚ ਕਿਸਾਨਾਂ ਨੂੰ ਨਿਰਵਿਘਨ (ਬਿਨਾਂ ਕੱਟ ਤੋਂ) ਬਿਜਲੀ ਦਿੱਤੀ ਜਾ ਰਹੀ ਹੈ। ਪਰ ਜ਼ਮੀਨੀ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਘਨੌਰ ਅਤੇ ਆਸ-ਪਾਸ ਦੇ ਪਿੰਡਾਂ ਵਿਚ ਲੱਗ ਰਹੇ ਬਿਜਲੀ ਦੇ ਲੰਬੇ ਕੱਟਾਂ ਕਾਰਨ ਕਿਸਾਨਾਂ ਦੀ ਝੋਨੇ ਦੀ ਫ਼ਸਲ ਸੁੱਕਣ ਕਿਨਾਰੇ ਪਹੁੰਚ ਚੁੱਕੀ ਹੈ ਅਤੇ ਕਿਸਾਨ ਰਾਤਾਂ ਨੂੰ ਜਾਗ ਕੇ ਬਿਜਲੀ ਆਉਣ ਦਾ ਇੰਤਜ਼ਾਰ ਕਰਨ ਲਈ ਮਜਬੂਰ ਹਨ। “ਸਰਕਾਰ ਦੇ ‘ਬਿਜਲੀ ਸਰਪਲੱਸ’ ਦੇ ਦਾਅਵੇ ਸਿਰਫ਼ ਕਾਗਜ਼ਾਂ ਅਤੇ ਇਸ਼ਤਿਹਾਰਾਂ ਤੱਕ ਹੀ ਸੀਮਤ ਹਨ। ਜੇਕਰ ਕਿਸਾਨਾਂ ਨੂੰ ਫ਼ਸਲਾਂ ਪਾਲਣ ਲਈ ਪੂਰੀ ਬਿਜਲੀ ਹੀ ਨਹੀਂ ਮਿਲਣੀ, ਤਾਂ ਸਰਕਾਰ ਦੇ ਇਨ੍ਹਾਂ ਖੋਖਲੇ ਦਾਅਵਿਆਂ ਦਾ ਕੀ ਫਾਇਦਾ ਸ਼੍ਰੋਮਣੀ ਅਕਾਲੀ ਦਲ ਅੰਨਦਾਤੇ ਦੇ ਹੱਕਾਂ ਲਈ ਸੜਕਾਂ ‘ਤੇ ਉਤਰਨ ਤੋਂ ਕਦੇ ਪਿੱਛੇ ਨਹੀਂ ਹਟੇਗਾ।” ਇਸ ਮੌਕੇ ਹਾਜ਼ਰ ਕਿਸਾਨ ਆਗੂਆਂ ਨੇ ਵੀ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਬਿਜਲੀ ਨਾ ਮਿਲਣ ਕਾਰਨ ਉਨ੍ਹਾਂ ਦਾ ਖ਼ਰਚਾ ਦੁੱਗਣਾ ਹੋ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਮਹਿੰਗੇ ਡੀਜ਼ਲ ਫੂਕ ਕੇ ਜਨਰੇਟਰਾਂ ਨਾਲ ਝੋਨੇ ਨੂੰ ਪਾਣੀ ਲਾਉਣਾ ਪੈ ਰਿਹਾ ਹੈ। ਅਕਾਲੀ ਆਗੂਆਂ ਨੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਘਨੌਰ ਹਲਕੇ ਦੇ ਪਿੰਡਾਂ ਵਿੱਚ ਬਿਜਲੀ ਦੀ ਸਪਲਾਈ ਤੁਰੰਤ ਸੁਧਾਰੀ ਨਾ ਗਈ ਅਤੇ ਕਿਸਾਨਾਂ ਨੂੰ ਬਿਨਾਂ ਕੱਟ ਤੋਂ ਬਿਜਲੀ ਨਾ ਦਿੱਤੀ ਗਈ, ਤਾਂ ਸਥਾਨਕ ਵਿਧਾਇਕ ਦੇ ਖਿਲਾਫ ਵੀ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਝਿੰਜਰ ਨੇ ਹਲਕੇ ਕਿਹਾ “ਹਸਪਤਾਲਾਂ ਵਿਚ ਡਾਕਟਰ ਨਹੀਂ, ਸਕੂਲਾਂ ਵਿੱਚ ਅਧਿਆਪਕ ਨਹੀਂ ਅਤੇ ਬਿਜਲੀ ਦਫ਼ਤਰ ਵਿੱਚ ਐਸਡੀਓ ਨਹੀਂ, ਘਨੌਰ ਨੂੰ ਰੱਬ ਦੇ ਆਸਰੇ ਛੱਡ ਦਿੱਤਾ ਹੈ,” ਝਿੰਜਰ ਨੇ ਕਿਹਾ ਅਤੇ ਸੂਬਾ ਸਰਕਾਰ ਤੋਂ ਤੁਰੰਤ ਸੁਧਾਰਾਤਮਕ ਕਾਰਵਾਈ ਦੀ ਮੰਗ ਕੀਤੀ। ਧਰਨੇ ਦੌਰਾਨ ਜਸਮੇਰ ਸਿੰਘ ਲਾਛੜੂ ਮੈਂਬਰ ਐਸਜੀਪੀਸੀ,ਕਿਸਾਨ ਆਗੂ ਪਵਨ ਕੁਮਾਰ ਸੋਗਲਪੁਰ,ਲਾਲ ਸਿੰਘ ਮਰਦਾਂਪੁਰ।,ਅਵਤਾਰ ਸਿੰਘ ਰਾਣਾ ਪਬਰਾ, ਸਰਕਲ ਪ੍ਰਧਾਨ ਜਸਵਿੰਦਰ ਸਿੰਘ ਲਾਛੜੂ, ਕੁਲਦੀਪ ਸਿੰਘ ਘਨੌਰ,ਕੁਲਵਿੰਦਰ ਸਿੰਘ ਕਾਲਾ,ਸੁੱਚਾ ਸਿੰਘ ਅਲੀਮਾਜਰਾ, ਮਾਸਟਰ ਦਵਿੰਦਰ ਸਿੰਘ ਟਹਿਲਪੁਰਾ, ਗੁਰਚੇਤ ਸਿੰਘ ਸੂਰੋਂ, ਜਸਵਿੰਦਰ ਸਿੰਘ ਬੰਬੀ,ਵਿਰਸਾ ਸਿੰਘ ਬਗੋਰਾ, ਨਰੰਤਾ ਸਿੰਘ ਅਲਾਮਦੀਪੁਰ, ਅਵਤਾਰ ਸਿੰਘ ਚਪੜ, ਕਰਨੈਲ ਸਿੰਘ ਅਜਰੌਰ,ਲਖਵਿੰਦਰ ਸਿੰਘ ਘੁਮਾਣਾ, ਸੁਸ਼ੀਲ ਕੁਮਾਰ ਉਲਾਣਾ, ਗੁਰਬਚਨ ਸਿੰਘ ਸੈਦਖੇੜੀ,ਮੋਨੂ ਸੈਦਖੇੜੀ, ਗੁਰਜੰਟ ਸਿੰਘ ਮਹਿਦੂਦਾ,ਪਰਵਿੰਦਰ ਸਿੰਘ ਸਰਵਾਰਾ, ਗੁਰਮੇਲ ਸਿੰਘ ਕਾਮੀ ਖੁਰਦ, ਡਾ. ਬੂਟਾ ਸਿੰਘ, ਸਿਮਰਨਜੀਤ ਸਿੰਘ ਗੰਡਿਆ, ਬਲਜੀਤ ਸਿੰਘ ਚੇਚੀ, ਗੁਰਪ੍ਰੀਤ ਸਿੰਘ ਨੋਨਾ, ਦਵਿੰਦਰ ਸਰਵਾਰਾ, ਗੁਰਵਿੰਦਰ ਸਿੰਘ ਮਗਰ ਬਲਵੀਰ ਸਿੰਘ ਭੱਟ ਮਾਜਰਾ,ਸਰਬਜੋਤ ਸਿੰਘ ਭੱਟਮਾਜਰਾ, ਅਮਰੀਕ ਸਿੰਘ ਹਰਪਾਲਪੁਰ, ਗੁਰਪ੍ਰੀਤ ਸਿੰਘ ਹਰਪਾਲਪੁਰ, ਹਰਿੰਦਰ ਸਿੰਘ ਹਰਪਾਲਪੁਰ, ਮਨਪ੍ਰੀਤ ਸਿੰਘ ਹਰਪਾਲਪੁਰ, ਹਰਮਨਪ੍ਰੀਤ ਸਿੰਘ ਹਰਪਾਲਪੁਰ,ਜੋਗਾ ਸਿੰਘ ਮੰਡੋਲੀ, ਹਰਿੰਦਰ ਮੰਡੋਲੀ,ਗਿਆਨ ਸਿੰਘ ਮੰਡੋਲੀ, ਗੁਰਜੀਤ ਸਿੰਘ ਟੌਹੜਾ, ਸੁਖਮਨ ਸਿੰਘ ਸਰਾਲਾ ਕਲਾਂ, ਗੁਰਦਿਆਲ ਸਿੰਘ ਅਲੀ ਮਾਜਰਾ, ਸੁਖਚੈਨ ਸਿੰਘ ਮਰਦਾਂਪੁਰ ਗੁਰਪ੍ਰੀਤ ਸਿੰਘ ਸੰਧਾਰਸੀ, ਜਸਵੀਰ ਸਿੰਘ ਸੁਰੋ, ਪਵਿੱਤਰ ਸਿੰਘ ਸੁਰੋ ਅਤੇ ਮਨਜੀਤ ਸਿੰਘ ਸੇਹਰਾ ਸ਼ਾਮਲ ਸਨ।
Ad Position 22
No active advertisement
ਪਿਛਲੀ ਖ਼ਬਰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਡੀ.ਸੀ. ਡਾ. ਹਿਮਾਂਸ਼ੂ ਅਗਰਵਾਲ ਨਾਲ ਡਰੇਨੇਜ ਪ੍ਰਬੰਧ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵਲੋਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਅਹਿਮ ਮੀਟਿੰਗ
Ad Position 24