06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਲੋਕ ਸਾਹਿਤ ਸੰਗਮ ਦੀ ਸਾਹਿਤਕ ਬੈਠਕ ਵਿਚ ਕਵੀਆਂ ਨੇ ਰੰਗ ਬੰਨ੍ਹਿਆ

Ad Position 21
No active advertisement
ਅਜੀਤ ਡੈਸਕ 08-07-2026
ਰਾਜਪੁਰਾ, 7 ਜੁਲਾਈ (ਜੀ.ਪੀ. ਸਿੰਘ)-ਲੋਕ ਸਾਹਿਤ ਸੰਗਮ ਰਾਜਪੁਰਾ ਦੀ ਸਾਹਿਤਕ ਬੈਠਕ ਰੋਟਰੀ ਭਵਨ ਵਿਚ ਡਾ. ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਵਿਸ਼ੇਸ਼ ਤੌਰ ’ਤੇ ਕਵੀ ਭੁਪਿੰਦਰ ਮਲਿਕ, ਡਾ. ਮੀਨੂੰ ਸੁਖਮਨ ਤੇ ਡਾ. ਸ਼ੈਲੀ ਰਹਿਲ ਵਿਸ਼ੇਸ਼ ਤੌਰ ’ਤੇ ਪੁੱਜੇ। ਸਭਾ ਦਾ ਆਗਾਜ਼ ਕਰਮ ਸਿੰਘ ਹਕੀਰ ਨੇ ਗੀਤ ‘ਮੈਨੂੰ ਕੈਨੇਡਾ ਆਏ ਨੂੰ ਹੋ ਗਏ ਸੋਲ੍ਹਾਂ ਸਾਲ ਕੁੜੇ’ ਸੁਣਾਇਆ। ਹਰਪਾਲ ਸਿੰਘ ਪਾਲ ਨੇ ‘ਕਾਹਨੂੰ ਮੇਰੀ-ਮੇਰੀ ਕਰਦੇ ਬੰਦਿਆ’ ਕਵੀਸ਼ਰੀ ਸੁਣਾਈ। ਅਵਤਾਰ ਪੁਆਰ ਨੇ ਗ਼ਜ਼ਲ ‘ਬਸ ਥੋੜੇ ਹੀ ਦਿਨਾਂ ਤੀਕਰ ਆਵੇਗਾ ਸਾਵਣ’ ਸੁਣਾ ਕੇ ਚੰਗਾ ਰੰਗ ਬੰਨ੍ਹਿਆ। ਰਣਜੀਤ ਸਿੰਘ ਫ਼ਤਹਿਗੜ੍ਹ ਸਾਹਿਬ ਨੇ ‘ਕੌਣ ਕਿਸੇ ਦੀ ਸੁਣਦੇ’, ਸੰਤ ਸਿੰਘ ਸੋਹਲ ਨੇ ਗ਼ਜ਼ਲ ‘ਸੋਚਾਂ ਦੀ ਸਰ ਜਮੀਂ ਤੇ ਸੂਰਜ ਦਾ ਵਾਸ ਰੱਖੀਂ’ ਸੁਣਾ ਕੇ ਸਰੋਤਿਆਂ ਨੂੰ ਸਰਸ਼ਾਰ ਕੀਤਾ। ਸੁਰਿੰਦਰ ਸਿੰਘ ਸੋਹਣਾ ਦਾ ਗੀਤ ‘ਥੋੜਾ ਕਰ ਸ਼ਿੰਗਾਰ ਜ਼ਮਾਨਾ ਮਾੜਾ ਨੀ’ ਸੁਣਾਇਆ। ਰਾਕੇਸ਼ ਨਾਦਾਨ ਦੀ ਉਰਦੂ ਗ਼ਜ਼ਲ, ਪ੍ਰਮੋਦ ਕਾਲਰਾ ਦਾ ਫ਼ਿਲਮੀ ਗੀਤ ਤੇ ਡਾ. ਜੈ ਸਿੰਘ ਰਹਿਲ ਨੇ ਕਵਿਤਾ ਕਾਬਲੇ ਤਾਰੀਫ਼ ਸੀ। ਸੁਰਿੰਦਰ ਕੌਰ ਬਾੜਾ ਨੇ ਬੁਲੰਦ ਆਵਾਜ਼ ਵਿਚ ‘ਵੇ ਮੈਂ ਰੋਹਬ ਜ਼ਰਾ ਨਾ ਝੱਲਦੀ’ ਗੀਤ ਸੁਣਾਇਆ। ਕੁਲਵੰਤ ਜੱਸਲ ਦੀ ਕਵਿਤਾ ਤਿੰਨ ਚੀਜ਼ਾਂ ਨੂੰ ਬਚਾ ਲਓ ਬੇਟੀ, ਪਾਣੀ ਅਤੇ ਰੁੱਖ’ ਸੁਣਾ ਸਮਾਜ ਤੇ ਵਿਅੰਗ ਕੱਸਿਆ। ਹਰੀ ਸਿੰਘ ਚਮਕ ਤੇ ਸੁਨੀਤਾ ਦੇਸ ਰਾਜ ਨੇ ਕਵਿਤਾ ਕਾਬਲੇ ਗ਼ੌਰ ਸੀ। ਧਰਮਿੰਦਰ ਸ਼ਾਹਿਦ ਨੇ ‘ਦੁਨੀਆ ਲੁੱਟੀ ਮਹਿਲ ਬਣਾਏ’ ਪਰ ਮੌਤ ਫ਼ਤਿਹ ਨਾ ਹੋਈ ਵੱਡੇ-ਵੱਡੇ ਸ਼ਾਹਾਂ ਤੋਂ, ਡਾ. ਨਿਰਮਲ ਸਿੰਘ ਨੇ ‘ਦਿਲਬਰ ਦਾ ਵਿਛੋੜਾ ਅਤੇ ਗੁਰਵਿੰਦਰ ਦੀਪ ਨੇ ਕਵਿਤਾ ‘ਚਿੱਤਰ ਮੈਂ ਇਕ ਬਣਾਇਆ ਸੀ’ ਸੁਣਾ ਕੇ ਸਰੋਤਿਆਂ ਨੂੰ ਕੀਲ ਦਿੱਤਾ। ਵਿਸ਼ੇਸ਼ ਮਹਿਮਾਨ ਮੀਨੂੰ ਸ਼ਰਮਾ ਸੁਖਮਨ ਨੇ ‘ਮੈਂ ਦੁੱਖ ਵੇਚਣਾ ਸੀ, ਉਹ ਖ਼ੁਸ਼ੀਆਂ ਹੀ ਲੈ ਗਿਆ’ ਸੁਣਾ ਕੇ ਮਾਹੌਲ ਨੂੰ ਗ਼ਮਗੀਨ ਕਰ ਦਿੱਤਾ। ਭੁਪਿੰਦਰ ਮਲਿਕ ਨੇ ਕਵਿਤਾ ‘ਕੀ ਤੁਸੀਂ ਆਪਣੀ ਮਾਂ ਨੂੰ ਸੁੱਤਿਆਂ ਦੇਖਿਆ ਏ’ ਸੁਣਾ ਕੇ ਮਾਂ ਦਾ ਬੱਚਿਆਂ ਪ੍ਰਤੀ ਪਿਆਰ ਦਾ ਇਜ਼ਹਾਰ ਕੀਤਾ। ਡਾ. ਸ਼ੈਲੀ ਰਹਿਲ ਨੇ ‘ਤਜਰਬਿਆਂ ਦੀ ਕਿਤਾਬ ਦੇ ਵਰਕੇ’ ਕਵਿਤਾ ਸੁਣਾ ਕੇ ਮਾਹੌਲ ਸਿਰਜਿਆ। ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਨੇ ‘ਕਬਰਾਂ ਬੋਲ ਪਈਆਂ’ ਕਵਿਤਾ ਸੁਣਾ ਕੇ ਹਾਜ਼ਰ ਸਰੋਤਿਆਂ ਨੂੰ ਇਕ ਵਾਰ ਫੇਰ ਗ਼ਮਗੀਨ ਕਰ ਦਿੱਤਾ। ਬਲਦੇਵ ਸਿੰਘ ਖੁਰਾਨਾ ਨੇ ਸਟੇਜ ਦੀ ਕਾਰਵਾਈ ਚਲਾਈ ਤੇ ਆਪਣੀ ਕਵਿਤਾ ਵੀ ਸਾਂਝੀ ਕੀਤੀ।
Ad Position 22
No active advertisement
ਪਿਛਲੀ ਖ਼ਬਰ ਜਗਮੀਤ ਸਿੰਘ ਹਰਿਆਊ ਦੀ ਅਗਵਾਈ ’ਚ ਅਕਾਲੀ ਦਲ ਨੂੰ ਮਿਲੀ ਮਜ਼ਬੂਤੀ ਅਗਲੀ ਖ਼ਬਰ ਹਰਚੰਦ ਸਿੰਘ ਬਰਸਟ ਵਲੋਂ ਹਲਕਾ ਸਮਾਣਾ ਦੇ ਪਿੰਡ ਦਦਹੇੜਾ ਵਿਖੇ ਨਵੀਂ ਮੰਡੀ ਬਣਾਉਣ ਲਈ ਵਿਸ਼ੇਸ਼ ਦੌਰਾ
Ad Position 24
No active advertisement