07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

95.77 ਲੱਖ ਦੀ ਸਨੌਰ ਫਿਰਨੀ ਦਾ ਕੰਮ ਚਾਰ ਮਹੀਨੇ ਬਾਅਦ ਵੀ ਲਟਕਿਆ, ਬਰਸਾਤਾਂ ਨੇ ਵਧਾਈ ਲੋਕਾਂ ਦੀ ਪ੍ਰੇਸ਼ਾਨੀ

Ad Position 21
No active advertisement
ਅਜੀਤ ਡੈਸਕ 08-07-2026
ਸਨੌਰ, 7 ਜੁਲਾਈ (ਸੋਖਲ)-ਸਨੌਰ ਸ਼ਹਿਰ ਦੀ ਫਿਰਨੀ ਨੂੰ ਨਵਾਂ ਰੂਪ ਦੇਣ ਦੇ ਦਾਅਵੇ ਇਕ ਵਾਰ ਫਿਰ ਕਾਗਜ਼ਾਂ ਤੱਕ ਹੀ ਸੀਮਤ ਨਜ਼ਰ ਆ ਰਹੇ ਹਨ। ਦਸਣਯੋਗ ਹੈ ਕਿ ਮਾਨ ਸਰਕਾਰ ਦੇ ਨੁਮਾਇੰਦੇ ਰਣਜੋਧ ਸਿੰਘ ਹਡਾਣਾ ਵਲੋਂ ਵੀ 9 ਫਰਵਰੀ 2026 ਨੂੰ ਕਰੀਬ 95.77 ਲੱਖ ਰੁਪਏ ਦੀ ਲਾਗਤ ਨਾਲ ਫਿਰਨੀ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਇਸ ਐਲਾਨ ਨੂੰ ਕਰੀਬ ਚਾਰ ਮਹੀਨੇ ਬੀਤ ਚੁੱਕੇ ਹਨ ਪਰ ਮੌਕੇ ਦੀ ਸਥਿਤੀ ਦੇਖਣ ‘ਤੇ ਪਤਾ ਲੱਗਦਾ ਹੈ ਕਿ ਅਜੇ ਤੱਕ ਪਾਈਪਲਾਈਨ ਵਿਛਾਉਣ ਦਾ ਕੰਮ ਵੀ ਵਿਚ ਹੀ ਲਟਕ ਰਿਹਾ ਹੈ, ਜਦਕਿ ਸੜਕ ਦਾ ਨਿਰਮਾਣ ਤਾਂ ਹਾਲੇ ਕਾਫ਼ੀ ਦੂਰ ਦੀ ਗੱਲ ਹੈ। ਇਥੋਂ ਦੇ ਵਸਨੀਕ ਰਜਿੰਦਰ ਸਿੰਘ ਨੰਬਰਦਾਰ ਨੇ ਕਿਹਾ ਕਿ ਫਿਰਨੀ ਦੇ ਇਕ ਪਾਸੇ ਇਤਿਹਾਸਕ ਗੁਰਦੁਆਰਾ ਅਕਾਲਗੜ੍ਹ ਸਾਹਿਬ ਤੇ ਦੂਜੇ ਪਾਸੇ ਵੱਡਾ ਗੁਰਦੁਆਰਾ ਸਾਹਿਬ ਸਥਿਤ ਹਨ। ਉਨ੍ਹਾਂ ਕਿਹਾ ਕਿ ਬਰਸਾਤਾਂ ਸ਼ੁਰੂ ਹੋਣ ਨਾਲ ਇਨ੍ਹਾਂ ਧਾਰਮਿਕ ਸਥਾਨਾਂ ਦੇ ਸਾਹਮਣੇ ਸੜਕ ‘ਤੇ ਮਿੱਟੀ ਅਤੇ ਬਰਸਾਤੀ ਪਾਣੀ ਇਕੱਠਾ ਹੋਣਾ ਆਮ ਗੱਲ ਬਣ ਗਈ ਹੈ, ਜਿਸ ਕਾਰਨ ਸੰਗਤ ਤੇ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਫਿਰਨੀ ‘ਤੇ ਲਗਪਗ ਦੋ ਦਰਜਨ ਦੇ ਕਰੀਬ ਪਾਈਪ ਕਈ ਮਹੀਨਿਆਂ ਤੋਂ ਪਏ ਦਿਖਾਈ ਦੇ ਰਹੇ ਹਨ ਪਰ ਕੰਮ ਅੱਗੇ ਨਹੀਂ ਵਧ ਰਿਹਾ। ਉਨ੍ਹਾਂ ਮੰਗ ਕੀਤੀ ਕਿ ਨਗਰ ਕੌਂਸਲ ਤੇ ਸੰਬੰਧਿਤ ਵਿਭਾਗ ਇਸ ਪ੍ਰਾਜੈਕਟ ਦੀ ਸੁਸਤ ਰਫ਼ਤਾਰ ਦਾ ਕਾਰਨ ਜਨਤਕ ਕਰਨ ਅਤੇ ਬਰਸਾਤੀ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਕੰਮ ਜਲਦ ਮੁਕੰਮਲ ਕਰਵਾਇਆ ਜਾਵੇ। ਇਸ ਸੰਬੰਧੀ ਠੇਕੇਦਾਰ ਪਾਰਸ ਨੇ ਕਿਹਾ ਕਿ ਇਸ ਪ੍ਰਾਜੈਕਟ ਬਾਰੇ ਪੂਰੀ ਜਾਣਕਾਰੀ ਨਗਰ ਕੌਂਸਲ ਦਫ਼ਤਰ ਤੋਂ ਹੀ ਮਿਲ ਸਕਦੀ ਹੈ। ਟੈਂਡਰ ਮਿਲਣ ਦੇ ਸਮੇਂ ਬਾਰੇ ਪੁੱਛਣ ‘ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ “ਸ਼ਾਇਦ ਦਸੰਬਰ 2025” ਵਿਚ ਟੈਂਡਰ ਮਿਲਿਆ ਸੀ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਕਾਬੂ ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਹਿਰ ਸਾਹਿਬ ਦੇ ਸਕੂਲੀ ਬੱਚਿਆਂ ਨੇ ਖੇਡਾਂ ’ਚ ਮੱਲਾਂ ਮਾਰੀਆਂ
Ad Position 24
No active advertisement