07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਪੰਜਾਬ ਭਰ ਦੀਆਂ ਅਦਾਲਤਾਂ ’ਚ ਵਕੀਲਾਂ ਵਲੋਂ ਮੁਕੰਮਲ ਹੜਤਾਲ

Ad Position 21
No active advertisement
ਅਜੀਤ ਡੈਸਕ 08-07-2026
ਰਾਜਪੁਰਾ, 7 ਜੁਲਾਈ (ਰਣਜੀਤ ਸਿੰਘ)-ਇਥੇ ਜੁਆਂਇੰਟ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ’ਤੇ ਬਾਰ ਦੇ ਪ੍ਰਧਾਨ ਸਿਮਰਤ ਪਾਲ ਸਿੰਘ ਦੀ ਅਗਵਾਈ ਵਿਚ ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਦੇ ਖ਼ਿਲਾਫ਼ ਪੰਜਾਬ ਭਰ ਵਿਚ ਵਕੀਲਾਂ ਵਲੋਂ ਹੜਤਾਲ ਕੀਤੀ ਗਈ ਹੈ। ਇਸ ਮੌਕੇ ਵਕੀਲਾਂ ਨੇ ਪ੍ਰਦਰਸ਼ਨ ਕੀਤਾ ਅਤੇ ਅਦਾਲਤਾਂ ਦਾ ਕੰਮ ਕਾਜ ਬੰਦ ਰੱਖਿਆ। ਇਸ ਸੰਬੰਧੀ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਦੇ ਮੈਬਰ ਐਡਵੋਕੇਟ ਚੌਧਰੀ ਕਰਮਜੀਤ ਸਿੰਘ ਤੇ ਬਾਰ ਦੇ ਪ੍ਰਧਾਨ ਸਿਮਰਤਪਾਲ ਸਿੰਘ ਨੇ ਦੱਸਿਆ ਕਿ ਵਕੀਲਾਂ ਵਲੋਂ ਪੰਜਾਬ ਭਰ ਵਿਚ ਹੜਤਾਲ ਕੀਤੀ ਗਈ ਹੈ। ਉਨ੍ਹਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਤੇ ਪ੍ਰਸ਼ਾਸਨ ਵਲੋਂ ਲਾਗੂ ਕੀਤਾ ਗਿਆ ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਵਕੀਲ ਭਾਈਚਾਰੇ ਦੇ ਹਿੱਤਾਂ ਦੇ ਬਿਲਕੁਲ ਖ਼ਿਲਾਫ਼ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਨਵੇ ਸਿਸਟਮ ਦੇ ਆਉਣ ਨਾਲ ਖਾਸ ਕਰਕੇ ਨਵੇ ਪ੍ਰੈਕਟਿਸ ਸ਼ੁਰੂ ਕਰਨ ਵਾਲੇ ਨੌਜਵਾਨ ਵਕੀਲਾਂ ਦਾ ਕੰਮ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਾਨੂੰਨੀ ਪੇਸ਼ੇ ਨਾਲ ਜੁੜੇ ਹਜ਼ਾਰਾਂ ਪਰਿਵਾਰਾਂ ਦੇ ਆਰਥਿਕ ਹਿੱਤਾਂ ਨੂੰ ਇਸ ਸਿਸਟਮ ਰਾਹੀਂ ਸੱਟ ਮਾਰੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਕੀਲਾਂ ਨੇ ਸਾਫ ਸ਼ਬਦਾਂ ਵਿਚ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਲੜਾਈ ਹੁਣ ਆਰ ਪਾਰ ਦੀ ਹੋ ਚੁੱਕੀ ਹੈ। ਇਸ ਮੌਕੇ ਐਡਵੋਕੇਟ ਅਸ਼ੋਕ ਕੁਮਾਰ ਸ਼ਰਮਾ, ਅਮਨਦੀਪ ਸਿੰਘ ਸੰਧੂ, ਕੁਲਬੀਰ ਸਿੰਘ ਗੰਡਾ, ਅਭਿਨਵ ਉਬਰਾਏ, ਗੁਰਵਿੰਦਰ ਸਿੰਘ ਢਿੱਲੋਂ, ਕਰਨਵੀਰ ਸਿੰਘ ਭੋਗਲ, ਚੌਧਰੀ ਹਰਨੇਕ ਸਿੰਘ, ਵਿਸ਼ਾਲ ਸ਼ਰਮਾ, ਆਸ਼ੂਤੋਸ਼ ਸ਼ਰਮਾ, ਰਮਨਦੀਪ ਸਿੰਘ ਵੜਿੰਗ, ਮਨਪ੍ਰੀਤ ਕੰਬੋਜ਼, ਨਵਨੀਸ਼ ਕੌਰ ਯੋਗੀ ਤੇ ਹੋਰ ਵਕੀਲ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਰਸਿੰਗ ਸਿਰਫ਼ ਨੌਕਰੀ ਨਹੀਂ, ਮਨੁੱਖਤਾ ਦੀ ਸੇਵਾ ਨਾਲ ਜੁੜਿਆ ਸਨਮਾਨਯੋਗ ਪੇਸ਼ਾ-ਅਮਰਜੀਤ ਕੌਰ ਬਲੂਆਣਾ ਅਗਲੀ ਖ਼ਬਰ ਮੁਕੱਦਮੇ ਨਾਲ ਸੰਬੰਧਤ ਤੇ ਜ਼ਬਤ ਵਾਹਨਾਂ ਸੰਬੰਧੀ ਥਾਣਾ ਸਿਵਲ ਲਾਈਨ ਵਲੋਂ ਜਨਤਕ ਸੂਚਨਾ ਜਾਰੀ
Ad Position 24
No active advertisement