07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਨਰਸਿੰਗ ਸਿਰਫ਼ ਨੌਕਰੀ ਨਹੀਂ, ਮਨੁੱਖਤਾ ਦੀ ਸੇਵਾ ਨਾਲ ਜੁੜਿਆ ਸਨਮਾਨਯੋਗ ਪੇਸ਼ਾ-ਅਮਰਜੀਤ ਕੌਰ ਬਲੂਆਣਾ

Ad Position 21
No active advertisement
ਅਜੀਤ ਡੈਸਕ 08-07-2026
ਪਟਿਆਲਾ, 7 ਜੁਲਾਈ (ਗੁਰਵਿੰਦਰ ਸਿੰਘ ਔਲਖ)-ਭਾਈ ਗੁਰਦਾਸ ਨਰਸਿੰਗ ਕਾਲਜ ਦੀ ਡਾਇਰੈਕਟਰ ਅਮਰਜੀਤ ਕੌਰ ਬਲੂਆਣਾ ਨੇ ਕਿਹਾ ਕਿ ਸਿਹਤ ਸੇਵਾਵਾਂ ਦੇ ਖੇਤਰ ਵਿਚ ਨਰਸਿੰਗ ਤੇ ਪੈਰਾਮੈਡੀਕਲ ਪੇਸ਼ੇਵਰਾਂ ਦੀ ਵਧ ਰਹੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਦੀ ਸੰਸਥਾ ਵਲੋਂ ਵਿਦਿਆਰਥੀਆਂ ਨੂੰ ਗੁਣਵੱਤਾਪੂਰਨ ਸਿੱਖਿਆ ਤੇ ਵਿਹਾਰਕ ਸਿਖਲਾਈ ਪ੍ਰਦਾਨ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿਹਤ ਖੇਤਰ ਵਿਚ ਸਿਖਲਾਈ ਪ੍ਰਾਪਤ ਮਨੁੱਖੀ ਸ਼ਕਤੀ ਦੀ ਲੋੜ ਲਗਾਤਾਰ ਵਧ ਰਹੀ ਹੈ, ਜਿਸ ਕਾਰਨ ਨੌਜਵਾਨਾਂ ਲਈ ਨਰਸਿੰਗ ਖੇਤਰ ਇਕ ਉੱਜਵਲ ਕਰੀਅਰ ਵਜੋਂ ਉਭਰਿਆ ਹੈ। ਉਨ੍ਹਾਂ ਦੱਸਿਆ ਕਿ ਕਾਲਜ ਵਿਚ ਜੀ. ਐਨ. ਐਮ., ਏ. ਐਨ. ਐਮ., ਬੀ. ਐੱਸ. ਸੀ. ਨਰਸਿੰਗ, ਪੋਸਟ ਬੇਸਿਕ ਬੀ. ਐੱਸ. ਸੀ. ਨਰਸਿੰਗ ਅਤੇ ਵੱਖ-ਵੱਖ ਪੈਰਾਮੈਡੀਕਲ ਕੋਰਸ ਚਲਾਏ ਜਾ ਰਹੇ ਹਨ। ਇਨ੍ਹਾਂ ਕੋਰਸਾਂ ਦੌਰਾਨ ਵਿਦਿਆਰਥੀਆਂ ਨੂੰ ਆਧੁਨਿਕ ਲੈਬੋਰਟਰੀਆਂ, ਤਜਰਬੇਕਾਰ ਅਧਿਆਪਕਾਂ ਦੀ ਰਹਿਨੁਮਾਈ ਅਤੇ ਹਸਪਤਾਲਾਂ ਵਿਚ ਕਲੀਨਿਕਲ ਸਿਖਲਾਈ ਰਾਹੀਂ ਪੇਸ਼ੇਵਰ ਮੁਹਾਰਤ ਹਾਸਿਲ ਕਰਵਾਈ ਜਾਂਦੀ ਹੈ, ਤਾਂ ਜੋ ਉਹ ਸਿਹਤ ਸੇਵਾਵਾਂ ਦੇ ਖੇਤਰ ਵਿਚ ਬਿਹਤਰ ਢੰਗ ਨਾਲ ਆਪਣੀਆਂ ਸੇਵਾਵਾਂ ਨਿਭਾ ਸਕਣ। ਅਮਰਜੀਤ ਕੌਰ ਬਲੂਆਣਾ ਨੇ ਕਿਹਾ ਕਿ ਭਾਰਤ ਸਮੇਤ ਵਿਦੇਸ਼ਾਂ ਵਿਚ ਵੀ ਨਰਸਿੰਗ ਤੇ ਪੈਰਾਮੈਡੀਕਲ ਖੇਤਰ ਵਿਚ ਰੁਜ਼ਗਾਰ ਦੇ ਮੌਕੇ ਲਗਾਤਾਰ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਨਰਸਿੰਗ ਸਿਰਫ਼ ਇਕ ਨੌਕਰੀ ਨਹੀਂ, ਸਗੋਂ ਮਨੁੱਖਤਾ ਦੀ ਸੇਵਾ ਨਾਲ ਜੁੜਿਆ ਇਕ ਸਨਮਾਨਯੋਗ ਪੇਸ਼ਾ ਹੈ। ਉਨ੍ਹਾਂ ਦੱਸਿਆ ਕਿ ਦਾਖ਼ਲੇ ਸੀਮਤ ਸੀਟਾਂ ਦੇ ਆਧਾਰ ’ਤੇ ਕੀਤੇ ਜਾ ਰਹੇ ਹਨ ਅਤੇ ਵਧੇਰੇ ਜਾਣਕਾਰੀ ਲਈ ਵਿਦਿਆਰਥੀ ਤੇ ਮਾਪੇ ਕਾਲਜ ਕੈਂਪਸ ਨਾਲ ਸੰਪਰਕ ਕਰ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਮਜ਼ਦੂਰਾਂ ਦੀ ਉਜਰਤ ’ਚ 15 ਫ਼ੀਸਦੀ ਵਾਧੇ ਦਾ ਐਲਾਨ ਸਿਰਫ਼ ਹਵਾਈ ਦਾਅਵੇ-ਰਾਜਿੰਦਰ ਸਿੰਘ ਵਿਰਕ ਅਗਲੀ ਖ਼ਬਰ ਪੰਜਾਬ ਭਰ ਦੀਆਂ ਅਦਾਲਤਾਂ ’ਚ ਵਕੀਲਾਂ ਵਲੋਂ ਮੁਕੰਮਲ ਹੜਤਾਲ
Ad Position 24
No active advertisement