06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਥਾਣਾ ਸਦਰ ਮੁਖੀ ਨਾਭਾ ਦੀ ਗੱਡੀ ਹੋਈ ਹਾਦਸਾਗ੍ਰਸਤ, ਥਾਣਾ ਮੁਖੀ ਗੰਭੀਰ ਫੱਟੜ, ਪਟਿਆਲਾ ਰੈਫਰ

Ad Position 21
No active advertisement
ਅਜੀਤ ਡੈਸਕ 10-07-2026
ਨਾਭਾ, 9 ਜੁਲਾਈ (ਜਗਨਾਰ ਸਿੰਘ ਦੁਲੱਦੀ)-ਥਾਣਾ ਸਦਰ ਨਾਭਾ ਦੇ ਮੁਖੀ ਇੰਸਪੈਕਟਰ ਜਸਪ੍ਰੀਤ ਸਿੰਘ ਦੀ ਗੱਡੀ ਉਸ ਵਕਤ ਹਾਦਸਾਗ੍ਰਸਤ ਹੋ ਗਈ ਜਦੋਂ ਉਹ ਹਲਕੇ ਦੇ ਪਿੰਡ ਧੰਗੇੜਾ ਵਿਖੇ ਇਕ ਸ਼ੱਕੀ ਗੱਡੀ ਦਾ ਪਿੱਛਾ ਕਰ ਰਹੇ ਸਨ। ਹਾਦਸੇ ਦੌਰਾਨ ਇੰਸਪੈਕਟਰ ਜਸਪ੍ਰੀਤ ਸਿੰਘ ਗੰਭੀਰ ਰੂਪ ਵਿਚ ਫੱਟੜ ਹੋ ਗਏ ਹਨ, ਜਿਨ੍ਹਾਂ ਨੂੰ ਕੁਝ ਵਿਅਕਤੀਆਂ ਵਲੋਂ ਸਿਵਲ ਹਸਪਤਾਲ ਨਾਭਾ ਲਿਆਂਦਾ, ਜਿਥੋਂ ਡਿਊਟੀ ਡਾਕਟਰ ਵਲੋਂ ਗੰਭੀਰ ਰੂਪ ਵਿਚ ਫੱਟੜ ਇੰਸਪੈਕਟਰ ਜਸਪ੍ਰੀਤ ਸਿੰਘ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ ਜਿੱਥੇ ਉਹ ਜ਼ੇਰੇ ਇਲਾਜ ਹਨ ਤੇ ਗੱਡੀ ਸਵਾਰ ਵਿਅਕਤੀ ਆਪਣੀ ਗੱਡੀ ਛੱਡ ਕੇ ਭੱਜਣ ਵਿਚ ਕਾਮਯਾਬ ਹੋ ਗਏ ਹਨ । ਨਾਭਾ ਪੁਲਿਸ ਦਾ ਕਹਿਣਾ ਹੈ ਕਿ ਉਸ ਵਲੋਂ ਗੰਭੀਰਤਾ ਨਾਲ ਇਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਨੇ ਖੋਲ੍ਹਿਆ ਦਫਤਰ, ਨੀਰਜ ਜੈਨ ਕਾਂਗਰਸ ਬਨੂੜ ਦੇ ਸ਼ਹਿਰੀ ਪ੍ਰਧਾਨ ਨਿਯੁਕਤ... ਅਗਲੀ ਖ਼ਬਰ ਮਾਨ ਦਲ ਦੇ ਆਗੂ ਦੇ ਪਰਿਵਾਰ ’ਤੇ ਹਮਲੇ ਦਾ ਮਾਮਲਾ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਤੇ ਸੜਕ ਜਾਮ...
Ad Position 24
No active advertisement