ਨਾਭਾ, 16 ਜੁਲਾਈ (ਵਰਿੰਦਰ ਵਰਮਾ)-ਸਫ਼ਾਈ ਮਜ਼ਦੂਰ ਯੂਨੀਅਨ ਸੀਵਰਮੈਨ, ਨਗਰ ਕੌਂਸਲ ਨਾਭਾ ਵਲੋਂ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ 6 ਮਈ ਦੀ ਹੜਤਾਲ ਦੇ ਸੰਬੰਧ ’ਚ ਪੰਜਾਬ ਸਰਕਾਰ ਦੇ ਲਗਾਤਾਰ ਝੂਠੇ ਲਾਅਰੇ ਦੇਖਦੇ ਹੋਏ 8 ਜੁਲਾਈ ਤੋਂ ਮੁੜ ਤੋ ਕੰਮ ਛੋੜੋ ਹੜਤਾਲ ਸ਼ੁਰੂ ਕੀਤੀ ਗਈ ਸੀ। ਇਹ ਹੜਤਾਲ 9ਵੇਂ ਦਿਨ ਵਿਚ ਪ੍ਰਧਾਨ ਸੁਨੀਲ ਗਾਗਟ ਦੀ ਅਗਵਾਈ ਹੇਠ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਖ਼ਿਲਾਫ਼ ਰੋਸ਼ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਬਾਜ਼ਾਰਾਂ ਵਿਚੋਂ ਰੋਸ ਮਾਰਚ ਕੱਢਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦਾ ਬੋੜਾ ਗੇਟ ਵਿਖੇ ਪੁਤਲਾ ਫੂਕਿਆ। ਉਪਰੰਤ ਪ੍ਰਧਾਨ ਸੁਨੀਲ ਗਾਗਟ ਨੇ ਸੰਬੋਧਨ ਕਰਦੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਦਲਾਅ ਦੇ ਨਾਂਅ ’ਤੇ ਸੱਤਾ ਵਿਚ ਆਈ ਸੀ ਪਰ ਸਰਕਾਰ ਨੇ ਮੁਲਾਜ਼ਮਾਂ ਤੇ ਸੂਬੇ ਦੀ ਜਨਤਾ ਨੂੰ ਝੂਠੇ ਵਾਅਦਿਆਂ ਤੋਂ ਇਲਾਵਾ ਕੁਝ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਆਊਟ ਸੋਰਸ ਅਤੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਤੋਂ ਇਲਾਵਾ ਹੋਰ ਵੀ ਮੰਗਾਂ ਬਾਰੇ ਪ੍ਰਸ਼ਾਸਨ ਤੇ ਸਰਕਾਰ ਨੂੰ ਜਾਣੂ ਕਰਵਾਈਆਂ ਗਈਆਂ ਹਨ। ਸੁਨੀਲ ਗਾਗਟ ਨੇ ਕਿਹਾ ਕਿ ਕਈ ਕੌਂਸਲਰਾ ਵਲੋਂ ਆਪਣੇ ਵਾਰਡ ਵਿਚ ਪ੍ਰਾਈਵੇਟ ਮੁਲਾਜ਼ਮਾਂ ਵਲੋਂ ਸਫ਼ਾਈ ਕਰਵਾਈ ਜਾ ਰਹੀ ਹੈ, ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਇਹ ਸਿਸਟਮ ਨੂੰ ਬੰਦ ਕੀਤਾ ਜਾਵੇ ਨਹੀਂ ਤਾਂ ਯੂਨੀਅਨ ਵਲੋਂ ਕੌਂਸਲਰਾਂ ਦੇ ਘਰਾਂ ਅੱਗੇ ਗੰਦਗੀ ਦੇ ਢੇਰ ਲਗਾਏ ਜਾਣਗੇ, ਉਨ੍ਹਾਂ ਕਿਹਾ ਕਿ ਜ਼ੇਕਰ ਪੰਜਾਬ ਸਰਕਾਰ ਨੇ ਸਾਡੀਆਂ ਮੰਗਾ ਨਾ ਮੰਨਿਆਂ ਤਾਂ ਰੋਸ ਪ੍ਰਦਰਸ਼ਨ ਕੀਤਾ ਹੈ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਪੁਤਲਾ ਸਾੜਨ ਸਮੇਂ ਜ਼ਿਲ੍ਹਾ ਚੇਅਰਮੈਨ ਅੱਜੇ ਕੁਮਾਰ ਸਮਾਣਾ, ਜਿਲ੍ਹਾ ਸਹਾਇਕ ਜਰਨਲ ਸਕੱਤਰ ਅਜੇ ਹੰਸ, ਪ੍ਰਧਾਨ ਸੰਦੀਪ ਭੱਟੀ ਅਹਿਮਦਗ੍ਹੜ, ਮੱਖਣ ਸਿੰਘ ਅਮਰਗ੍ਹੜ, ਪ੍ਰਧਾਨ ਸੋਨੂ ਸੰਗਰ ਸਮਾਣਾ, ਜਰਨਲ ਸੈਕਟਰੀ ਪੰਜਾਬ ਸਫ਼ਾਈ ਕਰਮਚਾਰੀ ਸ਼ਾਮ ਲਾਲ ਸਮਾਣਾ, ਸ਼ੰਕਰ ਡਰਾਵਿੜ, ਰਾਜੇਸ਼ ਹੰਸ, ਕ੍ਰਿਸ਼ਨ ਕੁਮਾਰ, ਗੌਤਮ ਗਾਗਟ, ਸਚਿਨ ਮੱਟੂ, ਰੋਹਿਤ ਸਿੱਧੂ, ਸੋਨੂ ਕੁਮਾਰ, ਬਿਕਰਮਜੀਤ ਸਿੰਘ, ਨਰਿੰਦਰ ਸਿੰਘ, ਮਨੀਸ਼ ਕੁਮਾਰ, ਰਾਮ ਕੁਮਾਰ, ਰਾਜੇਸ਼ ਕੁਮਾਰ, ਮੰਗਾ ਰਾਮ, ਵਿਕਾਸ ਕੁਮਾਰ, ਜਗਸੀਰ ਸਿੰਘ, ਵਿੱਕੀ ਹੰਸ, ਵਿਜੇ ਕੁਮਾਰ, ਸੌਰਵ ਕੁਮਾਰ, ਅਜੇ, ਜੀਵਨ ਕੁਮਾਰ, ਦਰਸ਼ਨ ਸਿੰਘ, ਜਤਿੰਦਰ ਸਿੰਘ, ਚਮਕੌਰ, ਰੋਬਿਨ, ਮੋਨੂੰ, ਗੁਰਵਿੰਦਰ ਬੱਤਰਾ, ਤਾਰੀ, ਮਨੀ, ਰਾਜਾ ਆਦਿ ਹੋਰ ਸਾਥੀ ਅਤੇ ਬੀਬੀਆਂ ਹਾਜ਼ਰ ਹਨ।