10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਹਾਰ ਜਾਂ ਫੇਲ੍ਹ ਹੋਣ ਦਾ ਡਰ ਮਨ ’ਚੋਂ ਕੱਢ ਕੇ ਲਗਾਤਾਰ ਮਿਹਨਤ ਕਰਨ ਵਿਦਿਆਰਥੀ-ਡਾ. ਹਿਮਾਂਸ਼ੂ ਅਗਰਵਾਲ

Ad Position 21
No active advertisement
ਅਜੀਤ ਡੈਸਕ 17-07-2026
ਪਟਿਆਲਾ, 16 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵਿਦਿਆਰਥੀਆਂ ਨੂੰ ਕਿਸੇ ਵੀ ਟੀਚੇ ਦੀ ਪ੍ਰਾਪਤੀ ਲਈ ਆਪਣੇ ਗਿਆਨ ‘ਚ ਲਗਾਤਾਰ ਵਾਧਾ ਕਰਦੇ ਰਹਿਣ ਸਮੇਤ ਹਾਰ ਜਾਂ ਫੇਲ ਹੋਣ ਦੇ ਡਰ ਨੂੰ ਮਨ ‘ਚੋਂ ਕੱਢ ਕੇ ਲਗਾਤਾਰ ਮਿਹਨਤ ਜਾਰੀ ਰੱਖਣ ਦਾ ਸੱਦਾ ਦਿੱਤਾ ਹੈ। ਡਿਪਟੀ ਕਮਿਸ਼ਨਰ, ਜ਼ਿਲ੍ਹਾ ਪ੍ਰਸ਼ਾਸਨ ਦੀ ਨਿਵੇਕਲੀ ਪਹਿਲ ‘ਚੇਤਨਾ ਪ੍ਰਾਜੈਕਟ’ ਤਹਿਤ ਸਰਕਾਰੀ ਦਫ਼ਤਰਾਂ ਦਾ ਦੌਰਾ ਕਰਨ ਪੁੱਜੇ ਸਰਕਾਰੀ ਸਿਵਲ ਲਾਈਨਜ਼ ਸਮਾਰਟ ਸਕੂਲ ਦੇ 11ਵੀਂ ਜਮਾਤ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰ ਰਹੇ ਸਨ। ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜਿੱਤਣ ਲਈ ਤਾਂ ਹਰ ਕੋਈ ਮਿਹਨਤ ਕਰਦਾ ਹੀ ਹੈ ਪਰ ਹਾਰ ਨੂੰ ਸਹਿਣ ਕਰਨ ਦੀ ਜਾਚ ਤੇ ਸ਼ਕਤੀ ਵੀ ਸਾਡੇ ਵਿਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਕਦੇ ਵੀ ਹਾਰ ਤੋਂ ਘਬਰਾਅ ਕੇ ਮਿਹਨਤ ਬੰਦ ਨਾ ਕਰਨ, ਜਿਸ ਨਾਲ ਮਿੱਥੀ ਮੰਜ਼ਿਲ ਭਾਵੇਂ ਨਾ ਮਿਲ ਸਕੇ ਪਰ ਉਹ ਇਕ ਚੰਗੇ ਇਨਸਾਨ ਜਰੂਰ ਬਣ ਜਾਣਗੇ। ਜਿੰਦਗੀ ‘ਚ ਅੱਗੇ ਵਧਣ ਸਮੇਤ ਮੁਕਾਬਲੇ ਦੇ ਇਮਿਤਹਾਨ ਪਾਸ ਕਰਨ ਲਈ ਵਿਦਿਆਰਥੀਆਂ ਵਲੋਂ ਪੁੱਛੇ ਸਵਾਲਾਂ ਦੇ ਜਵਾਬ ‘ਚ ਡਿਪਟੀ ਕਮਿਸ਼ਨਰ ਨੇ ਬੱਚਿਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਮਾਪਿਆਂ ਤੇ ਅਧਿਆਪਕਾਂ ਨੂੰ ਆਪਣੇ ਰੋਲ ਮਾਡਲ ਬਣਾਉਣ ਸਮੇਤ ਸਹੀ ਤੇ ਗ਼ਲਤ ਦੀ ਪਛਾਣ ਜਰੂਰ ਕਰਨ। ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਸਮਾਂ ਘਟਾਉਣ ਤੇ ਅਪਣੇ ਕੰਮ ਪ੍ਰਤੀ ਇਮਾਨਦਾਰ ਰਹਿ ਕੇ ਮਿਹਨਤ ਕਰਨ ਦੀ ਵੀ ਪ੍ਰੇਰਣਾ ਦਿੰਦਿਆਂ ਡਾ. ਅਗਰਵਾਲ ਨੇ ਕਿਹਾ ਕਿ ਵਿਦਿਆਰਥੀ ਆਪਣੇ ਆਲੇ-ਦੁਆਲੇ ਤੇ ਸਮਾਜ ‘ਚ ਵਾਪਰ ਰਹੇ ਵਰਤਾਰਿਆਂ ਸਮੇਤ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਘਟਨਾਵਾਂ ਕਿਹੜੀਆਂ ਤੇ ਕਿਵੇਂ ਵਾਪਰਦੀਆਂ ਹਨ, ਬਾਰੇ ਜਾਣੂ ਹੋਣ ਲਈ ਅਖ਼ਬਾਰ ਲਾਜਮੀ ਪੜ੍ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ਵਿਚ ‘ਚ ਮਿਆਰੀ ਸੁਧਾਰ ਕੀਤੇ ਹਨ ਅਤੇ ਇਸੇ ਕੜੀ ਤਹਿਤ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ‘ਚੇਤਨਾ ਪ੍ਰਾਜੈਕਟ’ ਜਰੀਏ ਬੱਚਿਆਂ ਲਈ ਵਿਹਾਰਕ ਸਿੱਖਿਆ ਅਤੇ ਬਿਹਤਰ ਮਾਰਗਦਰਸ਼ਨ ਦੀ ਪਹਿਲਕਦਮੀ ਕੀਤੀ ਹੈ। ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਵਿਦਿਆਰਥੀਆਂ ਦਾ ਸਰਕਾਰੀ ਦਫ਼ਤਰਾਂ ਵਿਖੇ ਇਹ ਦੌਰਾ ਉਨ੍ਹਾਂ ਨੂੰ ਸਰਕਾਰੀ ਕੰਮਕਾਜ ਦੀ ਪ੍ਰਕਿਰਿਆ, ਪ੍ਰਸ਼ਾਸਨਿਕ ਢਾਂਚੇ ਤੇ ਵੱਖ-ਵੱਖ ਵਿਭਾਗਾਂ ਦੀ ਕਾਰਜ-ਪ੍ਰਣਾਲੀ ਤੋਂ ਨੇੜਿਓਂ ਜਾਣੂ ਕਰਵਾਏਗਾ। ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ, ਡੀ. ਸੀ. ਕੋਰਟ, ਰੋਜ਼ਗਾਰ ਦਫ਼ਤਰ, ਫਰਦ ਕੇਂਦਰ, ਸੇਵਾ ਕੇਂਦਰ, ਸਾਂਝ ਕੇਂਦਰ, ਪੁਲਿਸ ਥਾਣਾ ਤੇ ਹੋਰ ਸਰਕਾਰੀ ਦਫ਼ਤਰਾਂ ਦਾ ਦੌਰਾ ਕਰਕੇ ਸਰਕਾਰੀ ਕਾਰਜ-ਪ੍ਰਣਾਲੀ ਨੂੰ ਸਮਝਣ ਦਾ ਯਤਨ ਕੀਤਾ। ਇਸ ਮੌਕੇ ਡਿਪਟੀ ਡੀ. ਈ. ਓ. ਰਵਿੰਦਰਪਾਲ ਸਿੰਘ, ਸਕੂਲ ਪ੍ਰਿੰਸੀਪਲ ਸੀਮਾ ਉਪਲ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਡਾ. ਪ੍ਰਿਤਪਾਲ ਸਿੰਘ, ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਡਿਪਟੀ ਸੀ. ਈ. ਓ. ਸਤਿੰਦਰ ਸਿੰਘ ਤੇ ਕਰੀਅਰ ਕਾਊਂਸਲਰ ਰੂਪਸੀ ਪਾਹੂਜਾ, ਨੋਡਲ ਅਫ਼ਸਰ ਜਗਮੀਤ ਸਿੰਘ ਤੇ ਸਕੂਲ ਅਧਿਆਪਕ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਮਜ਼ਦੂਰ ਯੂਨੀਅਨ ਸੀਵਰਮੈਨ, ਨਗਰ ਕੌਂਸਲ ਨਾਭਾ ਨੇ ਫੂਕਿਆ ਮੁੱਖ ਮੰਤਰੀ ਅਤੇ ਖਜ਼ਾਨਾ ਮੰਤਰੀ ਦਾ ਪੁਤਲਾ ਅਗਲੀ ਖ਼ਬਰ ਲੋਕ ਹੜ੍ਹਾਂ ਬਾਰੇ ਕੋਈ ਚਿੰਤਾ ਨਾ ਕਰਨ, ਪੰਜਾਬ ਸਰਕਾਰ ਪੂਰੀ ਤਰ੍ਹਾਂ ਚੌਕਸ-ਸਿਹਤ ਮੰਤਰੀ
Ad Position 24