11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ‘ਪੰਜਾਬ ਦਲਿਤ ਸਸ਼ਕਤੀਕਰਨ ਵਿਜ਼ਨ 2027’ ਦਾ ਖਰੜਾ ਪੇਸ਼

Ad Position 21
No active advertisement
ਅਜੀਤ ਡੈਸਕ 17-07-2026
ਨਾਭਾ, 16 ਜੁਲਾਈ (ਜਗਨਾਰ ਸਿੰਘ ਦੁਲੱਦੀ)-ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਉਪ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ “ਪੰਜਾਬ ਦਲਿਤ ਸਸ਼ਕਤੀਕਰਨ ਵਿਜ਼ਨ 2027” ਦਾ ਖਰੜਾ ਪੇਸ਼ ਕੀਤਾ। ਉਪਰੰਤ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਪੰਜਾਬ ਵਿਚ ਅਨੁਸੂਚਿਤ ਜਾਤੀ ਭਾਈਚਾਰਾ ਰਾਜ ਦੀ ਆਬਾਦੀ ਦਾ ਇਕ ਵੱਡਾ ਤੇ ਨਿਰਣਾਇਕ ਹਿੱਸਾ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਦਲਿਤ ਸਮਾਜ ਨੂੰ ਕੇਵਲ ਵੋਟ ਬੈਂਕ ਜਾਂ ਸਰਕਾਰੀ ਭਲਾਈ ਯੋਜਨਾਵਾਂ ਦੇ ਲਾਭਪਾਤਰੀ ਵਜੋਂ ਨਹੀਂ, ਸਗੋਂ ਨੀਤੀ-ਨਿਰਮਾਣ, ਸੰਗਠਨ, ਪ੍ਰਸ਼ਾਸਨ ਅਤੇ ਸ਼ਾਸਨ ਵਿਚ ਬਰਾਬਰ ਦਾ ਭਾਗੀਦਾਰ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ “ਪੰਜਾਬ ਦਲਿਤ ਸਸ਼ਕਤੀਕਰਨ ਵਿਜ਼ਨ 2027” ਕੇਵਲ ਇਕ ਚੋਣੀ ਦਸਤਾਵੇਜ਼ ਨਹੀਂ, ਸਗੋਂ ਦਲਿਤ ਸਮਾਜ ਦੇ ਸਮਾਜਿਕ ਸਨਮਾਨ, ਆਰਥਿਕ ਸਸ਼ਕਤੀਕਰਨ, ਗੁਣਵੱਤਾ ਭਰਪੂਰ ਸਿੱਖਿਆ, ਹੁਨਰ ਵਿਕਾਸ, ਰੁਜ਼ਗਾਰ, ਜ਼ਮੀਨੀ ਅਧਿਕਾਰਾਂ, ਰਾਜਨੀਤਿਕ ਨੁਮਾਇੰਦਗੀ ਅਤੇ ਸੁਸ਼ਾਸਨ ਲਈ ਇਕ ਵਿਆਪਕ ਨੀਤੀਗਤ ਰੋਡਮੈਪ ਹੈ। ਕੈਂਥ ਨੇ ਰਾਜ ਪ੍ਰਧਾਨ ਨੂੰ ਇਸ ਵਿਜ਼ਨ ਦਸਤਾਵੇਜ਼ ਦੇ ਮੁੱਖ ਉਦੇਸ਼ਾਂ, ਰਣਨੀਤਿਕ ਥੰਮ੍ਹਾਂ, ਨੀਤੀਗਤ ਸੁਧਾਰਾਂ, ਸੰਗਠਨਾਤਮਕ ਰੋਡਮੈਪ, 100 ਦਿਨਾਂ ਦੀ ਕਾਰਜ ਯੋਜਨਾ ਅਤੇ ਲਾਗੂਕਰਨ ਦੀ ਰੂਪਰੇਖਾ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਇਹ ਵਿਜ਼ਨ ਦਸਤਾਵੇਜ਼ ਮਾਪਣਯੋਗ ਟੀਚਿਆਂ, ਜਵਾਬਦੇਹੀ, ਪਾਰਦਰਸ਼ਤਾ ਤੇ ਨਤੀਜਾ-ਆਧਾਰਿਤ ਸ਼ਾਸਨ ‘ਤੇ ਕੇਂਦਰਿਤ ਹੈ। ਕੈਂਥ ਨੇ ਕਿਹਾ ਕਿ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਇਸ ਪਹਿਲ ਦੀ ਸਰਾਹਨਾ ਕਰਦਿਆਂ ਕਿਹਾ ਹੈ ਕਿ ਦਲਿਤ ਸਮਾਜ ਦੇ ਸਰਬਪੱਖੀ ਵਿਕਾਸ ਲਈ ਇਸ ਤਰ੍ਹਾਂ ਦਾ ਨੀਤੀ-ਆਧਾਰਿਤ ਵਿਜ਼ਨ ਦਸਤਾਵੇਜ਼ ਤਿਆਰ ਕਰਨਾ ਇਕ ਮਹੱਤਵਪੂਰਨ ਯਤਨ ਹੈ। ਉਨ੍ਹਾਂ ਕਿਹਾ ਕਿ ਇਸ ਖਰੜੇ ਦਾ ਵਿਸਥਾਰ ਨਾਲ ਅਧਿਐਨ ਕੀਤਾ ਜਾਵੇਗਾ ਅਤੇ ਪਾਰਟੀ ਦੇ ਸੀਨੀਅਰ ਲੀਡਰਸ਼ਿਪ, ਸਮਾਜਿਕ ਸੰਸਥਾਵਾਂ ਤੇ ਵਿਸ਼ਾ-ਵਿਸ਼ੇਸ਼ਗਿਆਨਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਲੋੜੀਂਦੇ ਸੁਝਾਵਾਂ ਨੂੰ ਸ਼ਾਮਿਲ ਕਰਕੇ ਇਸ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਵਕੀਲ ਭਾਈਚਾਰੇ ਦੇ ਵੱਡੇ ਇਕੱਠ ’ਚ ਪ੍ਰਧਾਨ ਅਮਿਤ ਸਿੰਘ ਰਾਠੀ ਨੇ ਕੀਤਾ ਅਕਾਲੀ ਦਲ ਦੇ ਲੀਗਲ ਸੈੱਲ ਵਿੰਗ ਦਾ ਗਠਨ ਅਗਲੀ ਖ਼ਬਰ ਬਨੂੜ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਤੇ ਉਪ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਸੰਧੂ ਨੇ ਅਹੁਦੇ ਸੰਭਾਲੇ
Ad Position 24