07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਏਜੰਟ ਦੇ ਸਤਾਏ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਪੁਲਿਸ ਨੇ ਜਾਂਚ ਕੀਤੀ ਸ਼ੁਰੂ

Ad Position 21
No active advertisement
ਅਜੀਤ ਡੈਸਕ 20-07-2026
ਸਮਾਣਾ, 19 ਜੁਲਾਈ (ਸਾਹਿਬ ਸਿੰਘ)-ਵਿਦੇਸ਼ ਭੇਜਣ ਵਾਲੇ ਏਜੰਟ ਦੇ ਸਤਾਏ ਇਕ ਨੌਜਵਾਨ ਨੇ ਪੱਖੇ ਨਾਲ ਫਾਹਾ ਲੈ ਕੇ ਮੌਤ ਨੂੰ ਗਲੇ ਲਗਾ ਲਿਆ ਹੈ। ਮਨਦੀਪ ਕੌਰ ਪਤਨੀ ਮਨਦੀਪ ਸਿੰਘ ਪੁੱਤਰੀ ਅਜੈਬ ਸਿੰਘ ਵਾਸੀ ਪਿੰਡ ਜਖੇਪਲ ਹੰਬਲਵਾਸ ਥਾਣਾ ਧਰਮਗੜ੍ਹ ਜ਼ਿਲ੍ਹਾ ਸੰਗਰੂਰ ਨੇ ਪੁਲਿਸ ਪਾਸ ਦਰਜ ਕਰਵਾਏ ਬਿਆਨ ਵਿਚ ਕਿਹਾ ਹੈ ਕਿ ਉਸ ਦਾ ਕੁਆਰਾ ਭਰਾ ਉਸ ਪਾਸ ਸਮਾਣਾ ਰਹਿੰਦਾ ਸੀ। ਉਸ ਦੇ ਪਿਤਾ ਦੀ ਸਾਲ 2017 ਵਿਚ ਮੌਤ ਹੋ ਚੁੱਕੀ ਹੈ ਤੇ ਉਸ ਦੀ ਮਾਤਾ ਪਿੰਡ ਜਖੇਪਲ ਹੰਬਲਵਾਸ ਥਾਣਾ ਧਰਮਗੜ੍ਹ ਜ਼ਿਲ੍ਹਾ ਸੰਗਰੂਰ ਵਿਖੇ ਹੀ ਰਹਿੰਦੀ ਹੈ। ਉਸ ਦੇ ਭਰਾ ਜਗਦੀਸ਼ ਸਿੰਘ (22) ਨੇ ਬਾਹਰ ਆਸਟ੍ਰੇਲੀਆ ਜਾਣ ਲਈ ਏਜੰਟ ਗੁਰਪ੍ਰੀਤ ਸਿੰਘ ਉਰਫ਼ ਸੋਨੀ ਵਾਸੀ ਹੀਰੋ ਕਲਾਂ ਥਾਣਾ ਭੀਖੀ ਜ਼ਿਲ੍ਹਾ ਮਾਨਸਾ ਨਾਲ ਗੱਲਬਾਤ ਕੀਤੀ ਸੀ। ਏਜੰਟ ਗੁਰਪ੍ਰੀਤ ਸਿੰਘ ਨੇ ਉਸ ਦੇ ਭਰਾ ਜਗਦੀਸ਼ ਸਿੰਘ ਨਾਲ ਕੁੱਲ 18.5 ਲੱਖ ਰੁਪਏ ਵਿਚ ਗੱਲ ਹੋਈ ਸੀ। ਉਸ ਦੇ ਭਰਾ ਨੇ 3 ਜਨਵਰੀ 2025 ਨੂੰ 10 ਲੱਖ ਰੁਪਏ ਚੈੱਕ ਰਾਹੀਂ ਦਿੱਤੇ ਸੀ ਅਤੇ 1 ਲੱਖ ਰੁਪਏ ਬਾਅਦ ਵਿਚ ਦਿੱਤੇ ਸੀ ਅਤੇ 7.5 ਲੱਖ ਰੁਪਏ ਆਸਟ੍ਰੇਲੀਆ ਜਾਣ ਤੋਂ ਬਾਅਦ ਦੇਣੇ ਸੀ। ਏਜੰਟ ਨੇ ਉਸ ਦੇ ਭਰਾ ਜਗਦੀਸ਼ ਸਿੰਘ ਨੂੰ ਬਾਹਰ ਆਸਟ੍ਰੇਲੀਆ ਭੇਜਿਆ ਨਾ ਹੀ ਉਸ ਦੇ ਪੈਸੈ ਵਾਪਸ ਦਿੱਤੇ ਫਿਰ ਉਸ ਦਾ ਭਰਾ ਕਿਸੇ ਹੋਰ ਏਜੰਟ ਨਾਲ ਗੱਲਬਾਤ ਕਰਕੇ 18 ਦਸੰਬਰ 2025 ਨੂੰ ਸਾਈਪ੍ਰਸ ਗਿਆ ਸੀ ਅਤੇ 8 ਜੁਲਾਈ 2026 ਨੂੰ ਡਿਪੋਰਟ ਹੋ ਕੇ ਵਾਪਸ ਆ ਗਿਆ ਸੀ। ਉਸ ਦੇ ਪਤੀ ਦੇ ਮਾਮੇ ਦੀ ਮੌਤ ਹੋ ਗਈ ਸੀ, ਜਿਸ ਕਰਕੇ ਉਹ 15 ਜੁਲਾਈ 2026 ਨੂੰ ਪਿੰਡ ਮੱਤੀ ਜ਼ਿਲ੍ਹਾ ਮਾਨਸਾ ਵਿਖੇ ਚਲੇ ਗਏ ਸੀ। ਸਸਕਾਰ ਕਰਵਾਉਣ ਤੋਂ ਬਾਅਦ ਉਹ ਤੇ ਉਸ ਦਾ ਘਰਵਾਲਾ ਦੋਲਾ ਸਿੰਘ ਵਾਲਾ ਜ਼ਿਲ੍ਹਾ ਸੰਗਰੂਰ ਆ ਗਏ ਸੀ ਅਤੇ ਉਸ ਦੇ ਭਰਾ ਜਗਦੀਸ ਸਿੰਘ ਨੂੰ ਗੁਰੂ ਨਾਨਕ ਨਗਰ ਸਮਾਣਾ ਆਪਣੇ ਕਿਰਾਏ ਵਾਲੇ ਮਕਾਨ ਵਿਚ ਛੱਡ ਗਏ ਸੀ। ਜਦੋਂ ਮਕਾਨ ਮਾਲਕ ਯਾਦਵਿੰਦਰ ਸਿੰਘ ਬੀਤੇ ਕੱਲ੍ਹ ਸ਼ਾਮ 8 ਵਜੇ ਉਸ ਦੇ ਭਰਾ ਨੂੰ ਚੁਬਾਰੇ ਵਿਚ ਰੋਟੀ ਦੇਣ ਲਈ ਗਿਆ ਸੀ ਤਾਂ ਉਸ ਦੇ ਭਰਾ ਨੇ ਗੇਟ ਨਹੀਂ ਖੋਲ੍ਹਿਆ ਤਾਂ ਯਾਦਵਿੰਦਰ ਸਿੰਘ ਨੇ ਬਾਰੀ ਵਿਚੋਂ ਵੇਖਿਆ ਤਾਂ ਉਸ ਦੇ ਭਰਾ ਜਗਦੀਸ ਸਿੰਘ ਪੱਖੇ ਨਾਲ ਚੁੰਨੀ ਬੰਨ੍ਹ ਕੇ ਫਾਹਾ ਲਿਆ ਹੋਇਆ ਸੀ। ਉਸ ਨੇ ਦੋਸ਼ ਲਗਾਇਆ ਹੈ ਕਿ ਏਜੰਟ ਵਲੋਂ ਪੈਸੇ ਨਾ ਮੋੜਨ ਕਾਰਨ ਉਸ ਦੇ ਭਰਾ ਨੇ ਫਾਹਾ ਲਿਆ ਹੈ। ਪੁਲਿਸ ਨੇ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਕਈ ਪਰਿਵਾਰਾਂ ਨੇ ‘ਆਪ’ ਦਾ ਪੱਲਾ ਫੜਿਆ- ਤਲਬੀਰ ਗਿੱਲ ਅਗਲੀ ਖ਼ਬਰ ਵਿੱਕੀ ਘਨੌਰ ਵਲੋਂ ਵੱਖ-ਵੱਖ ਬੋਰਡਾਂ ਦੇ ਚੇਅਰਪਰਸਨਾਂ ਦਾ ਸਨਮਾਨ
Ad Position 24
No active advertisement