ਜੈਂਤੀਪੁਰ, 19 ਜੁਲਾਈ (ਭੁਪਿੰਦਰ ਸਿੰਘ ਗਿੱਲ)- ਆਮ ਆਦਮੀ ਪਾਰਟੀ ਨੂੰ ਮਜੀਠਾ ਹਲਕੇ ਵਿਚ ਉਸ ਵਕਤ ਵੱਡਾ ਸਮਰਥਨ ਮਿਲਿਆ, ਜਦੋਂ ਹਲਕਾ ਮਜੀਠਾ ਦੇ ਪਿੰਡ ਲਹਿਰਕਾ ਵਿਖੇ ਕਰਵਾਏ ਸਮਾਗਮ ਵਿਚ ਵੱਡੀ ਗਿਣਤੀ ’ਚ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਕਈ ਪਰਿਵਾਰ ਕਰਨਬੀਰ ਸਿੰਘ ਕਾਹਲੋਂ, ਗੁਰਵਿੰਦਰ ਸਿੰਘ ਮਿੰਟਾ ਦੀ ਰਹਿਨੁਮਾਈ ਹੇਠ ‘ਆਪ’ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋ ਗਏ । ਇਸ ਮੌਕੇ ਸੰਬੋਧਨ ਕਰਦਿਆਂ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ‘ਆਪ’ ਦੀਆਂ ਲੋਕ ਭਲਾਈ ਸਕੀਮਾਂ ਅਤੇ ਵਿਕਾਸ ਪੱਖੀ ਨੀਤੀਆਂ ਤੋ ਲੋਕਾਂ ਵਿਚ ਵਧ ਰਹੀ ਲੋਕਪ੍ਰਿਯਤਾ ਤੋਂ ਖੁਸ਼ ਹੋ ਕੇ ਪਿੰਡ ਪੱਧਰ ਤੇ ਲੋਕਾਂ ’ਚ ਭਰੋਸਾ ਵਧ ਰਿਹਾ ਹੈ। ਪਾਰਟੀ ’ਚ ਸ਼ਾਮਿਲ ਹੋਣ ਵਾਲੇ ਆਗੂਆਂ ਜਿਨ੍ਹਾਂ ‘ਚ ਸੁਖਦੇਵ ਸਿੰਘ, ਮਨਜਿੰਦਰ ਸਿੰਘ, ਮਨਜੀਤ ਕੌਰ, ਸਰਬਜੀਤ ਕੌਰ, ਹਰਪ੍ਰੀਤ ਸਿੰਘ, ਜਗਰੂਪ ਸਿੰਘ, ਤੇਜਾ ਸਿੰਘ, ਰਣਜੀਤ ਸਿੰਘ ਭਗਤ, ਮਨਜੀਤ ਕੌਰ, ਨਰਿੰਦਰ ਕੌਰ, ਕਾਬਲ ਸਿੰਘ, ਦਿਲਬਾਗ ਸਿੰਘ, ਸੁਰਜੀਤ ਸਿੰਘ, ਪਰਮਜੀਤ ਕੌਰ, ਜੀਤ ਸਿੰਘ, ਦਲਬੀਰ ਸਿੰਘ ਬੱਬੀ, ਸਰਬਜੀਤ ਸਿੰਘ ਜਿਨ੍ਹਾਂ ਦਾ ਗਿੱਲ ਵਲੋਂ ਪਾਰਟੀ ’ਚ ਸ਼ਾਮਿਲ ਹੋਣ ‘ਤੇ ਸਵਾਗਤ ਕੀਤਾ। ਇਸ ਮੌਕੇ ਪੀ. ਏ. ਬਲਜਿੰਦਰ ਸਿੰਘ ਛੀਨਾ, ਸਰਪੰਚ ਕੀਮਤੀ ਲਾਲ, ਹੀਰਾ ਸਿੰਘ, ਕੁਲਜੀਤ ਸਿੰਘ, ਰਘਬੀਰ ਸਿੰਘ, ਰਾਜਵਿੰਦਰ ਸਿੰਘ, ਸੁਖਵਿੰਦਰ ਕੌਰ, ਮਲੀਰ (ਸਾਰੇ ਮੈਂਬਰ), ਲਖਵਿੰਦਰ ਸਿੰਘ ਲੱਖਾਂ ਲਹਿਰਕਾ, ਸਰਬਜੀਤ ਸਿੰਘ, ਜੱਸਾ ਸਿੰਘ ਦੋਧੀ, ਮੰਗਲ ਸਿੰਘ ਸਮੇਤ ਵਡੀ ਗਿਣਤੀ ਵਿਚ ਆਪ ਦੇ ਵਰਕਰ ਤੇ ਆਗੂ ਹਾਜ਼ਰ ਸਨ।
ਕਈ ਪਰਿਵਾਰਾਂ ਨੇ ‘ਆਪ’ ਦਾ ਪੱਲਾ ਫੜਿਆ- ਤਲਬੀਰ ਗਿੱਲ
ਅਜੀਤ ਡੈਸਕ
20-07-2026