06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਮਾਨ ਸਰਕਾਰ ਨੇ ਲੋਕ ਭਲਾਈ ਯੋਜਨਾਵਾਂ ਨੂੰ ਅੱਗੇ ਵਧਾ ਕੇ ਸ਼ਲਾਘਾਯੋਗ ਕਦਮ ਪੁੱਟਿਆ- ਲੁੱਧੜ

Ad Position 21
No active advertisement
ਅਜੀਤ ਡੈਸਕ 20-07-2026

ਚਵਿੰਡਾ ਦੇਵੀ, 19 ਜੁਲਾਈ (ਸਤਪਾਲ ਸਿੰਘ ਢੱਡੇ)- ਆਮ ਆਦਮੀ ਪਾਰਟੀ ਨੇ ਹਮੇਸ਼ਾ ਲੋਕਾਂ ਦੀ ਜ਼ਿੰਦਗੀ ਸੁਧਾਰਨ, ਤਰੱਕੀ ਤੇ ਖੁਸ਼ਹਾਲੀ ਲਈ ਕੰਮ ਕਰਕੇ ਲੋਕ ਭਲਾਈ ਯੋਜਨਾਵਾਂ ਨੂੰ ਅੱਗੇ ਵਧਾ ਕੇ ਸ਼ਲਾਘਾ ਯੋਗ ਕਦਮ ਪੁੱਟਿਆ ਹੈ । ਇਹ ਵਿਚਾਰ ਅੱਜ ਐੱਸ. ਸੀ. ਵਿੰਗ ਹਲਕਾ ਮਜੀਠਾ ਦੇ ਪ੍ਰਧਾਨ ਸਰਪੰਚ ਰਾਜ ਕੁਮਾਰ ਲੁੱਧੜ ਨੇ ਬਲਾਕ ਪ੍ਰਧਾਨ ਬੀਬੀ ਹਰਪ੍ਰੀਤ ਕੌਰ ਖਾਲਸਾ ਦੇ ਗ੍ਰਹਿ ਪਿੰਡ ਢੱਡੇ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਅੱਗੇ ਕਿਹਾ ਕਿ ਜਿਵੇਂ ਨਵੇਂ ਰਾਸ਼ਨ ਕਾਰਡ ਬਣਾਉਣ ਦੀ ਪ੍ਰਕਿਰਿਆ ਨੂੰ ਸੰਚਾਰੂ ਬਣਾਉਣਾ, ਲੋਕਾਂ ਨੂੰ ਦਫਤਰਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਅਤੇ ਦਿੱਕਤਾਂ ਤੋਂ ਬਚਾਉਣਾ ਅਤੇ ਹਰ ਘਰ ਤੱਕ ਮਦਦ ਪਹੁੰਚਾਉਣ ਲਈ ਯਤਨ ਕੀਤੇ ਜਾ ਰਹੇ ਹਨ । ਇਹ ਸਿਰਫ ਯੋਜਨਾਵਾਂ ਹੀ ਨਹੀਂ, ਸਗੋਂ ਲੋਕਾਂ ਦੀ ਜਿੰਦਗੀ ਬਦਲਣ ਦੀ ਜੰਗ ਹੈ। ਇਸ ਜੰਗ ਵਿਚ ਮਾਵਾਂ ਭੈਣਾਂ ਅਤੇ ਧੀਆਂ ਦੀ ਇੱਜਤ ਸਭ ਤੋਂ ਉੱਪਰ ਹੈ ਉਨ੍ਹਾਂ ਦੇ ਆਰਥਿਕ, ਸਸ਼ਕਤੀਕਰਨ ਸੁਰੱਖਿਆ ਅਤੇ ਸਨਮਾਨ ਲਈ ਜੋ ਕਦਮ ਚੁੱਕੇ ਜਾ ਰਹੇ ਹਨ ਉਹ ਸਾਡੇ ਸਮਾਜ ਨੂੰ ਹੋਰ ਮਜਬੂਤ ਬਣਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਬੀਬੀ ਹਰਪ੍ਰੀਤ ਕੌਰ ਖਾਲਸਾ ਨਿਸ਼ਾਨ ਸਿੰਘ, ਉਪਕਾਰ ਸਿੰਘ , ਅਮਰਿੰਦਰ ਸਿੰਘ, ਸਰਬਜੀਤ ਸਿੰਘ, ਪ੍ਰਭਜੀਤ ਸਿੰਘ ਬੱਬਾ, ਗੁਰਪ੍ਰੀਤ ਲਾਲ ਲੁੱਧੜ, ਪਰਮਜੀਤ ਕੌਰ, ਲਵਲੀਨ ਕੌਰ, ਰਜਵੰਤ ਕੌਰ, ਕੰਵਲਜੀਤ ਕੌਰ, ਮਨਦੀਪ ਕੌਰ, ਰਾਜਵਿੰਦਰ ਕੌਰ, ਅਮਰਜੀਤ ਕੌਰ ਆਦਿ ਆਗੂ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਸੇਵਾ ਆਸਰਾ ਟਰੱਸਟ ਵਲੋਂ ਕਬੱਡੀ ਕੱਪ ਕਰਵਾਇਆ ਅਗਲੀ ਖ਼ਬਰ ਕਈ ਪਰਿਵਾਰਾਂ ਨੇ ‘ਆਪ’ ਦਾ ਪੱਲਾ ਫੜਿਆ- ਤਲਬੀਰ ਗਿੱਲ
Ad Position 24
No active advertisement