ਨਾਭਾ, 22 ਜੁਲਾਈ (ਵਰਿੰਦਰ ਵਰਮਾ)- ਨੀਟ ਪੇਪਰ ਲੀਕ ਮਾਮਲੇ ਨੂੰ ਲੈ ਕੇ ਦਿੱਲੀ ’ਚ ਜੰਤਰ ਮੰਤਰ ਵਿਖੇ ਵਿਦਿਆਰਥੀਆਂ ਦਾ ਮਿਸਾਲ ਅੰਦੋਲਨ ਨੂੰ ਕੁਚਲਣ ਲਈ ਮੋਦੀ ਹਕੂਮਤ ਦੇ ਇਸ਼ਾਰੇ ’ਤੇ ਪੁਲਿਸ ਵਲੋਂ ਢਾਹਿਆ ਗਿਆ, ਬੇਤਹਾਸ਼ਾ ਜ਼ੁਲਮ ਮੋਦੀ ਹਕੂਮਤ ਲਈ ਆਖ਼ਰੀ ਕਿੱਲ ਸਾਬਤ ਹੋਵੇਗਾ, ਦੇਸ਼ ਦੀ ਜਨਤਾ ਗਿਣ ਗਿਣ ਕੇ ਹਿਸਾਬ ਲਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਕਾਮਰੇਡ ਕਸ਼ਮੀਰ ਸਿੰਘ ਗਦਾਈਆ ਨੇ ਪਿੰਡ ਗਦਾਈਆ ਵਿਖੇ ਵਿਦਿਆਰਥੀਆਂ ’ਤੇ ਕੀਤੇ ਗਏ ਜ਼ੁਲਮ ਦੇ ਖ਼ਿਲਾਫ਼ ਨਰੇਗਾ ਕਾਮਿਆਂ ਵਲੋਂ ਮੋਦੀ ਹਕੂਮਤ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਾਆਂ ਕਸ਼ਮੀਰ ਸਿੰਘ ਗਦਾਈਆ ਨੇ ਕਿਹਾ ਕਿ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਜੋੜੀ ਦੀ ਸਰਕਾਰ ਦੇ ਚਲਦਿਆਂ ਨੀਟ ਦਾ ਪੇਪਰ ਲੀਕ ਹੋਣ ਤੋਂ ਬਾਅਦ ਜਿਨ੍ਹਾਂ ਵਿਦਿਆਰਥੀਆਂ ਨੇ ਦੋ ਸਾਲਾਂ ਤੋਂ ਲਗਾਤਾਰ ਮਿਹਨਤ ਕੀਤੀ ਸੀ ਉਨ੍ਹਾਂ ਨੇ ਪੇਪਰ ਲੀਕ ਹੋ ਜਾਣ ਤੋਂ ਬਾਅਦ ਪੇਪਰ ਕੈਂਸਲ ਹੋਣ ਕਾਰਨ ਆਪਣਾ ਭਵਿੱਖ ਧੁੰਦਲਾ ਦਿੱਸਦਾ ਵੇਖ ਕੇ 30 ਦੇ ਲਗਭਗ ਵਿਦਿਆਰਥੀਆਂ ਵਲੋਂ ਵੱਖ ਵੱਖ ਤਰੀਕਿਾਂ ਨਾਲ਼ ਖ਼ੁਦਕੁਸ਼ੀ ਕੀਤੀ ਜੋਂ ਕਿ ਸਾਡੇ ਭਾਰਤ ਦੇਸ਼ ’ਤੇ ਬਹੁਤ ਵੱਡਾ ਕਲੰਕ ਸੀ, ਇਨ੍ਹਾਂ ਵਿਦਿਆਰਥੀਆਂ ਦੇ ਇਸ ਫ਼ੈਸਲੇ ਤੋਂ ਫੌਰੀ ਬਾਅਦ ਕੇਂਦਰੀ ਹਕੂਮਤ ਵਲੋਂ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਲੈਣਾ ਚਾਹੀਦਾ ਸੀ, ਪਰ ਹੰਕਾਰੀ ਤੇ ਫਾਸ਼ੀਵਾਦੀ ਮੋਦੀ ਦੀ ਅਗਵਾਈ ਵਾਲ਼ੀ ਕੇਂਦਰੀ ਹਕੂਮਤ ਦੇ ਇਸ ਅੜੀਅਲ ਵਤੀਰੇ ਨੇ ਦੇਸ਼ ਦੇ ਪ੍ਰਸਿੱਧ ਵਿਗਿਆਨੀ ਤੇ ਸਿੱਖਿਆ ਸ਼ਾਸਤਰੀ ਸੋਨਮ ਵਾਂਗਚੂੱਕ ਤੇ ਦੇਸ਼ ਦੀਆਂ ਨਾਮਵਰ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਲੰਮਾ ਸਮਾਂ ਭੁੱਖ ਹੜਤਾਲ ’ਤੇ ਬੈਠਣਾ ਪਿਆ। ਇਸ ਲੰਮੀ ਭੁੱਖ ਹੜਤਾਲ ਕਾਰਨ ਦੇ ਬਾਵਜੂਦ ਹਕੂਮਤ ਦੇ ਕੰਨ ’ਤੇ ਜੂੰ ਨਹੀਂ ਸਰਕੀ ਸਗੋਂ ਸੋਨਮ ਵਾਂਗਚੁੱਕ ਧੱਕੇ ਫੋਟੋ ਨਾਲ ਗ੍ਰਿਫ਼ਤਾਰ ਕੀਤਾ ਗਿਆ, ਇਥੇ ਹੀ ਬਸ ਨਹੀਂ 20 ਜੁਲਾਈ ਨੂੰ ਦੇਸ਼ ਦੇ ਲੱਖਾਂ ਵਿਦਿਆਰਥੀਆਂ ਵਲੋਂ ਪਾਰਲੀਮੈਂਟ ਵੱਲ ਕੀਤੇ ਜਾ ਰਹੇ ਸ਼ਾਂਤਮਈ ਪ੍ਰਦਰਸ਼ਨ ਤੇ ਜੋ ਲਾਠੀਚਾਰਜ ਕੀਤਾ ਗਿਆ ਜੋ ਗੰਦੇ ਤਰੀਕੇ ਨਾਲ ਨੌਜਵਾਨ ਵਿਦਿਆਰਥੀ, ਲੜਕੇ, ਲੜਕੀਆਂ ਨੂੰ ਕੁੱਟ ਕੁੱਟ ਕੇ ਲ਼ਹੂ ਲੁਹਾਣ ਕੀਤਾ ਗਿਆ ਇਹ ਅੰਗਰੇਜ਼ ਹਕੂਮਤ ਵਲੋਂ ਕੀਤੇ ਜਾਂਦੇ ਜ਼ੁਲਮਾਂ ਨੂੰ ਵੀ ਮਾਤ ਪਾ ਗਿਆ। ਕਾਮਰੇਡ ਕਸ਼ਮੀਰ ਸਿੰਘ ਗਦਾਈਆ ਨੇ ਦੇਸ਼ ਦੀ ਜਨਤਾ ਨੂੰ ਅਪੀਲ ਕੀਤੀ ਕਿ ਇਸ ਫਾਸਿਸਟਾਂ ਦੀ ਹਕੂਮਤ ਦਾ ਫਸਤਾ ਵੱਢਣ ਸਾਨੂੰ ਵਿਦਿਆਰਥੀਆਂ ਵਲੋਂ ਵਿੱਢੇ ਅੰਦੋਲਨ ਦਾ ਡੱਟ ਕੇ ਸਾਥ ਦੇਾ ਚਾਹੀਦਾ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।