05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਕਿਸਾਨਾਂ ਨੇ ਅਮਰੀਕਾ-ਭਾਰਤ ਸਮਝੌਤੇ ਖ਼ਿਲਾਫ਼ ਅਜ਼ੀਜ਼ਪੁਰ ਟੋਲ ਪਲਾਜ਼ਾ ਤਿੰਨ ਘੰਟੇ ਕੀਤਾ ਟੋਲ ਮੁਕਤ

Ad Position 21
No active advertisement
ਅਜੀਤ ਡੈਸਕ 23-07-2026
ਬਨੂੜ, 22 ਜੁਲਾਈ (ਭੁਪਿੰਦਰ ਸਿੰਘ)-ਮੁਕਤ ਵਪਾਰ ਸਮਝੋਤੇ ਸਬੰਧੀ ਅਮਰੀਕਾ-ਭਾਰਤ ਦੀ ਹੋਈ ਡੀਲ ਦੇ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਕਿਸਾਨਾਂ ਨੇ ਅਜ਼ੀਜ਼ਪੁਰ ਟੋਲ ਪਲਾਜ਼ੇ ਤੇ ਧਰਨਾ ਦਿੱਤਾ ਅਤੇ ਰੋਸ ਵੱਜੋਂ ਤਿੰਨ ਘੰਟੇ ਟੋਲ ਮੁਕਤ ਕੀਤਾ ਗਿਆ। ਉਹ ਮੁਕਤ ਵਪਾਰ ਸਮਝੋਤਾ ਰੱਦ ਕਰਨ ਦੀ ਮੰਗ ਕਰਦਿਆਂ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕਰ ਰਹੇ ਸਨ। ਕਿਸਾਨਾਂ ਨੇ ਮੋਦੀ ਸਰਕਾਰ ਦਾ ਪੁਤਲਾ ਵੀ ਫੂਕਿਆ। ਇਸੇ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਵੀ ਟੋਲ ਪਾਰ ਕਰਦੇ ਸਮੇਂ ਕਿਸਾਨਾਂ ਦੇ ਅੰਸ਼ਕ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਕਿਸਾਨ ਅਜ਼ੀਜ਼ਪੁਰ ਟੋਲ ਪਲਾਜ਼ੇ ’ਤੇ ਇਕੱਠੇ ਹੋਏ। ਜਿਨਾਂ ਦੁਪਹਿਰ 12 ਵਜੇ ਟੋਲ ਮੁਕਤ ਕਰਕੇ ਧਰਨੇ ਤੇ ਬੈਠ ਗਏ। ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਸਭਾ ਦੇ ਆਗੂ ਗੁਰਦਰਸਨ ਸਿੰਘ ਖਾਸਪੁਰ, ਬੀਕੇਯੂ ਰਾਜੇਵਾਲ ਦੇ ਲਖਵਿੰਦਰ ਸਿੰਘ ਲੱਖੀ ਕਰਾਲਾ, ਬੀਕੇਯੂ ਏਕਤਾ ਡਕੌਂਦਾ ਦੇ ਪ੍ਰੈਸ ਸਕੱਤਰ ਅੰਗਰੇਜ ਸਿੰਘ ਭਦੋੜ, ਬੀਕਯੂ ਡਕੌਂਦਾ ਗੁਰਪ੍ਰੀਤ ਸਿੰਘ ਸੇਖਨਮਾਜਰਾ, ਕਾਦਿਆਂ ਤੋਂ ਰਾਜਿੰਦਰ ਸਿੰਘ ਢੋਲ, ਲੱਖੋਵਾਲ ਦੇ ਦਰਸਨ ਸਿੰਘ ਦੁਰਾਲੀ, ਕੁਲਦੀਪ ਸਿੰਘ ਕੁਰੜੀ, ਸਾਬਕਾ ਸੈਨਿਕ ਜਤਿੰਦਰ ਸਿੰਘ ਆਦਿ ਕਿਸਾਨ ਆਗੂਆਂ ਨੇ ਕਿਹਾ ਕਿ ਭਾਰਤ-ਅਮਰੀਕਾ ਵਪਾਰ ਸਮਝੋਤਾ ਤਹਿਤ ਬਿਨਾਂ ਟੈਕਸ ਤੋਂ ਬਰਾਮਦ ਕੀਤੀ ਵਿਦੇਸ਼ੀ ਵਸਤਾ ਨਾਲ ਭਾਰਤ ਦਾ ਅਰਥਚਾਰਾ ਤਹਿਸ ਨਹਿਸ ਹੋ ਜਾਵੇਗਾ ਅਤੇ ਖਾਸਕਰ ਦੇਸ਼ ਦੀ ਕਿਸਾਨੀ ਤਬਾਹ ਹੋ ਜਾਵੇਗੀ। ਜਿਸ ਕਾਰਨ ਖੇਤੀ ਜਾਂ ਸਹਾਇਕ ਧੰਦਿਆਂ ਨਾਲ ਜੁੜੇ ਕਿਸਾਨ ਤੇ ਖੇਤ ਮਜਦੂਰ ਬੇਰੁਜਗਾਰ ਹੋ ਜਾਣਗੇ। ਕਿਸਾਨ ਆਗੂਆਂ ਨੇ ਵਿਦਿਆਰਥੀਆਂ ਤੇ ਕੀਤੇ ਲਾਠੀਚਾਰਜ ਅਤੇ ਦਿੱਲੀ ਜਾ ਰਹੇ ਕਿਸਾਨਾਂ ਦੇ ਰਾਹ ਰੋਕੇ ਜਾਣ ਦੀ ਨਿੰਦਾਂ ਕੀਤੀ। ਕਿਸਾਨਾਂ ਨੇ ਪੰਜਾਬ ਸਰਕਾਰ ਤੇ ਵੀ ਕੇਂਦਰ ਦੇ ਰਾਹ ਉੱਤੇ ਚੱਲਣ ਦਾ ਦੋਸ਼ ਲਾਇਆ। ਉਨਾਂ ਕਿਹਾ ਕਿ ਲੈਂਡ ਪੂਲਿੰਗ ਨਾਲ ਕਿਸਾਨਾਂ ਦੀ ਜਬਰੀ ਜਮੀਨਾਂ ਖੋਹੀਆ ਜਾ ਰਹੀਆਂ ਹਨ। ਉਨਾਂ ਕਿਹਾ ਕਿ ਜਮੀਨਾਂ ਵਿਹੁਣੇ ਹੋਣ ਤੋਂ ਬਾਅਦ ਖੇਤੀ ਨਾਲ ਜੁੜੇ ਕਿਸਾਨ ਜਾਂ ਮਜਦੂਰਾਂ ਦੇ ਰੁਜਗਾਰ ਦੀ ਗਰੰਟੀ ਬਾਰੇ ਕੋਈ ਨੀਤੀ ਨਹੀ ਬਨਾਈ ਗਈ। ਉਨਾਂ ਮੁਕਤ ਵਪਾਰ ਸਮਝੋਤਾ ਅਤੇ ਲੈਂਡ ਪੂਲਿੰਗ ਨੀਤੀ ਰੱਦ ਕਰਨ ਦੀ ਮੰਗ ਕੀਤੀ। ਇਸੇ ਦੌਰਾਨ ਚੰਡੀਗੜ ਤੋਂ ਰਾਜਪੁਰਾ ਜਾ ਰਿਹਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਕਾਫਲੇ ਦੀ ਸੂਚਨਾਂ ਮਿਲਣ ਤੇ ਧਰਨੇ ਬੈਠੇ ਕਿਸਾਨ ਟੋਲ ਸੜਕ ਲਾਇਨ ਤੇ ਦੋਵੇਂ ਪਾਸੇ ਖੜੇ ਹੋ ਗਏ ਅਤੇ ਕਿਸਾਨੀ ਝੰਡੇ ਲਹਿਰਾਂਉਦੇ ਹੋਏ ਬੀਜੇਪੀ ਖ਼ਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ। ਅੰਤ ਧਰਨੇ ਦੇ ਸਮਾਪਤੀ ਸਮੇਂ ਤਿੰਨ ਵਜੇ ਕਿਸਾਨਾਂ ਨੇ ਮੋਦੀ ਦਾ ਪੁਤਲਾ ਫੂਕਿਆ। ਇਸ ਮੌਕੇ ਜਗੀਰ ਸਿੰਘ ਹੰਸ਼ਾਲਾ, ਸੇਰ ਸਿੰਘ ਦੈੜੀ, ਅਮਰ ਸਿੰਘ ਬਨੂੜ, ਹਰਦੀਪ ਸਿੰਘ ਬੂਟਾ ਸਿੰਘ ਵਾਲਾ, ਡਾ ਨੀਸੀ ਕਾਂਤ, ਹਰਦੀਪ ਸਿੰਘ ਬਲਟਾਣਾ, ਗੁਰਧਿਆਨ ਸਿੰਘ, ਜਸਵੀਰ ਸਿੰਘ ਖਲੋਰ, ਰਤਨ ਸਿੰਘ ਅਮਲਾਲਾ, ਗੁਰਬਚਨਨ ਸਿੰਘ ਪ੍ਰੇਮਗੜ, ਗੁਰਵਿੰਦਰ ਸਿੰਘ ਨਕੌੜ, ਗੁਲਜਾਰ ਸਿੰਘ, ਜਤਿੰਦਰ ਸਿੰਘ ਬੱਢਣਪੁਰ ਆਦਿ ਕਿਸਾਨ, ਮਜਦੂਰ ਤੇ ਸਾਬਕਾ ਸੈਨਿਕ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਮਿਸ਼ਨ ਕਲੀਨ ਪਟਿਆਲਾ ਤਹਿਤ ਪੂਰੇ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਬਾਜ਼ਾਰਾਂ ਨੂੰ ਤੜਕਸਾਰ ਕੀਤਾ ਜਾਵੇਗਾ ਚਮਕਦਾਰ ਅਗਲੀ ਖ਼ਬਰ ਨਰੇਗਾ ਕਾਮਿਆਂ ਵਲੋਂ ਪਿੰਡ ਗਦਾਈਆ ਵਿਖੇ ਮੋਦੀ ਹਕੂਮਤ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ
Ad Position 24
No active advertisement