ਨਾਭਾ 22 ਜੁਲਾਈ (ਵਰਿੰਦਰ ਵਰਮਾ)-ਨੀਟ ਪ੍ਰੀਖਿਆ ਪੇਪਰ ਲੀਕ ਹੋਣ ਦੇ ਮੁੱਦੇ ’ਤੇ ਕਾਕਰੋਚ ਜਨਤਾ ਪਾਰਟੀ ਦੇ ਸੰਸਦ ਵੱਲ ਮਾਰਚ ਕਰ ਰਹੇ ਪ੍ਰਦਰਸ਼ਨਕਾਰੀ ਵਿੱਦਿਆਰਥੀਆ ’ਤੇ ਮੋਦੀ ਸਰਕਾਰ ਦੀ ਸ਼ਹਿ ’ਤੇ ਪੁਲਿਸ ਵਲੋਂ ਕੀਤੇ ਲਾਠੀਚਾਰਜ ਤੇ ਅੱਥਰੂ ਗੈਸ ਦੇ ਗੋਲੇ ਸੁੱਟਣ ਦੀ ਨਿਖੇਧੀ ਕਰਦਿਆਂ ਸਾਬਕਾ ਸੂਬਾ ਸਕੱਤਰ ਕਾਂਗਰਸ ਪੰਜਾਬ ਅਵਤਾਰ ਸਿੰਘ ਨੰਨੜੇ ਕਿਹਾ ਕਿ ਦੇਸ਼ ਦਾ ਭਵਿੱਖ ਵਿਦਿਆਰਥੀਆਂ ’ਤੇ ਪੁਲਿਸ ਵਲੋਂ ਤਸ਼ੱਦਤ ਕਰਨਾ ਬਹੁਤ ਹੀ ਨਿੰਦਨਯੋਗ ਕਾਰਵਾਈ ਹੈ। ਨੰਨੜੇ ਨੇ ਭੁੱਖ ਹੜਤਾਲ ਤੇ ਬੈਠੇ ਸੋਨਮ ਵਾਗਚੁਕ ਨੂੰ ਜਬਰੀ ਚੁੱਕ ਕੇ ਲੈ ਜਾਣਾ ਵੀ ਮੰਦਭਾਗੀ ਕਾਰਵਾਈ ਹੈ ਕਿਉਂਕਿ ਅਜ਼ਾਦ ਭਾਰਤ ’ਚ ਹਰ ਇਕ ਆਪਣਾ ਹੱਕ ਤੇ ਇਨਸਾਫ ਲੈਣ ਲਈ ਪ੍ਰੋਟੈਸਟ ਕਰਨ ਦਾ ਹੱਕ ਹੈ। ਜਿਸ ਨੂੰ ਤਾਕਤ ਨਾਲ ਕੁਚਲਨਾ ਹਿਟਲਰ ਸੋਚ ਨੂੰ ਦਰਸਾਉਦਾ ਹੈ। ਇਹ ਘਟਨਾ ਮੋਦੀ ਸਰਕਾਰ ਦੀਆਂ ਜੜਾ ਹਿਲਾ ਦੇਵੇਗੀ।