11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਕਤਲ ਕੀਤੇ ਨੌਜਵਾਨ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਾਈ ਰਾਜਨੀਤਕ ਪਾਰਟੀਆਂ ਆਈਆਂ ਪਰਿਵਾਰ ਦੇ ਹੱਕ ’ਚ ਇਨਸਾਫ਼ ਨਾ ਮਿਲਣ ’ਤੇ ਸੰਘਰਸ਼ ਨੂੰ ਤੇਜ਼ ਕਰਨ ਦੀ ਦਿੱਤੀ ਚਿਤਾਵਨੀ

Ad Position 21
No active advertisement
ਅਜੀਤ ਡੈਸਕ 27-07-2026
ਪਾਤੜਾਂ, 26 ਜੁਲਾਈ (ਜਗਦੀਸ਼ ਸਿੰਘ ਕੰਬੋਜ)-ਬੀਤੇ ਦਿਨੀਂ ਮਾਮੂਲੀ ਤਕਰਾਰ ਨੂੰ ਲੈ ਕੇ ਕੀਤੀ ਗਈ ਕੁੱਟਮਾਰ ਦੀ ਤਾਬ ਨਾ ਝੱਲਦਿਆਂ ਮਰਨ ਵਾਲੇ ਨੌਜਵਾਨ ਦੇ ਦੋਸ਼ ’ਚ ਨਾਮਜ਼ਦ ਦੋਸ਼ੀਆਂ ਨਾ ਫੜੇ ਜਾਣ ’ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਹੱਕ ਵਿਚ ਆਏ ਕਾਂਗਰਸ ਪਾਰਟੀ ਦੇ ਮੁਖੀ ਦਰਬਾਰਾ ਸਿੰਘ ਬੰਨਵਾਲਾ ਦੀ ਅਗਵਾਈ ’ਚ ਵਰਕਰਾਂ ਤੇ ਨਰਾਇਣ ਦਾਸ ਹਲਕਾ ਮੁਖੀ ਭਾਜਪਾ ਦੇ ਅਗਵਾਈ ’ਚ ਵਰਕਰਾਂ ਵਲੋਂ ਹਰ ਤਰ੍ਹਾਂ ਦਾ ਸਾਥ ਦਿੱਤੇ ਜਾਣ ਦਾ ਐਲਾਨ ਕੀਤਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਪਾਤੜਾਂ ਦੇ ਰਹਿਣ ਵਾਲੇ ਮੇਘ ਚੰਦ ਨੇ ਦੱਸਿਆ ਕਿ 15 ਜੁਲਾਈ ਨੂੰ ਕੇਸ ਦਰਜ ਕਰ ਚੁੱਕੀ ਪਾਤੜਾਂ ਪੁਲਿਸ ਨੇ ਸਾਡੇ ਨੌਜਵਾਨ ਪੁੱਤਰ ਦੀ ਮੌਤ ਹੋਣ ਜਾਣ ਮਗਰੋਂ ਵੀ ਕਿਸੇ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਇਸ ਬਾਰੇ ਕਾਂਗਰਸ ਪਾਰਟੀ ਦੇ ਹਲਕਾ ਸ਼ੁਤਰਾਣਾ ਦੇ ਮੁਖੀ ਦਰਬਾਰਾ ਸਿੰਘ ਬੰਨਵਾਲਾ ਤੇ ਪਾਰਟੀ ਦੇ ਸੂਬਾ ਆਗੂ ਦਲੇਰ ਸਿੰਘ ਹਰਿਆਊ ਨੇ ਕਿਹਾ ਕਿ ਕਾਂਗਰਸ ਪਾਰਟੀ ਪੀੜਤ ਪਰਿਵਾਰ ਦੇ ਨਾਲ ਖੜ੍ਹੀ ਹੈ ਤੇ ਪਰਿਵਾਰ ਵਲੋਂ ਜੋ ਵੀ ਸੰਘਰਸ਼ ਵਿੱਢਿਆ ਜਾਵੇਗਾ ਉਸ ਦਾ ਪੂਰਾ ਸਾਥ ਦਿੱਤਾ ਜਵੇਗਾ। ਭਾਜਪਾ ਦੇ ਹਲਕਾ ਮੁਖੀ ਨਰਾਇਣ ਦਾਸ ਨੇ ਕਿਹਾ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਪੀੜਤ ਪਰਿਵਾਰ ਨਾਲ ਭਾਜਪਾ ਵਲੋਂ ਹਰ ਤਰ੍ਹਾਂ ਦਾ ਸਾਥ ਦਿੱਤਾ ਜਾਵੇਗਾ।
ਇਸ ਮੌਕੇ ਕੇਵਲ ਕੁਮਾਰ, ਪ੍ਰੇਮ ਚੰਦ ਗੁਪਤਾ ਸਾਬਕਾ ਪ੍ਰਧਾਨ ਨਗਰ ਕੌਂਸਲ, ਕਰਿਸ਼ਨ ਕੁਮਾਰ, ਸੁਰੇਸ਼ ਕੁਮਾਰ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਹੈਪੀ, ਭਾਜਪਾ ਦੇ ਮੰਡਲ ਪ੍ਰਧਾਨ ਲਾਲ ਚੰਦ ਲਾਲੀ ਨੇ ਕਿਹਾ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਇਸ ਬਾਰੇ ਸ਼ਹਿਰੀ ਚੌਕੀ ਪਾਤੜਾਂ ਦੇ ਮੁਖੀ ਜੱਜਵਿੰਦਰ ਸਿੰਘ ਨੇ ਕਿਹਾ ਕਿ ਮ੍ਰਿਤਕ ਹਰੀਸ਼ ਕੁਮਾਰ ਦੇ ਮਾਮਲੇ ਵਿਚ 5 ਵਿਅਕਤੀਆਂ ਦੇ ਨਾਂਅ ’ਤੇ ਅਤੇ 8 ਦੇ ਕਰੀਬ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਅਤੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਫ਼ਰਾਰ ਹਨ ਪਰ ਛੇਤੀ ਹੀ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਕੇਅਰ ਟੇਕਰ ਨੇ ਹੀ ਬਜ਼ੁਰਗ ਨੂੰ ਉਤਾਰਿਆ ਮੌਤ ਦੇ ਘਾਟ, ਇਨਸਾਨੀਅਤ ਸ਼ਰਮਸਾਰ ਸੀ. ਸੀ. ਟੀ. ਵੀ. ਕੈਮਰੇ ਨੇ ਖੋਲ੍ਹੇ ਬਜ਼ੁਰਗ... ਅਗਲੀ ਖ਼ਬਰ ਬਲਾਕ ਸੜੋਆ ’ਚ ਬੀ. ਡੀ. ਪੀ. ਓ. ਦਫ਼ਤਰ ’ਚ ਮਹਿਲਾ ਬਾਥਰੂਮ ਦਰਵਾਜ਼ਿਆਂ ਤੋਂ ਵਾਂਝੇ
Ad Position 24