11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਕੇਅਰ ਟੇਕਰ ਨੇ ਹੀ ਬਜ਼ੁਰਗ ਨੂੰ ਉਤਾਰਿਆ ਮੌਤ ਦੇ ਘਾਟ, ਇਨਸਾਨੀਅਤ ਸ਼ਰਮਸਾਰ ਸੀ. ਸੀ. ਟੀ. ਵੀ. ਕੈਮਰੇ ਨੇ ਖੋਲ੍ਹੇ ਬਜ਼ੁਰਗ ਔਰਤ ਦੀ ਮੌਤ ਦੇ ਭੇਦ

Ad Position 21
No active advertisement
ਅਜੀਤ ਡੈਸਕ 27-07-2026
ਰਾਜਪੁਰਾ, 26 ਜੁਲਾਈ (ਰਣਜੀਤ ਸਿੰਘ)-ਰਾਜਪੁਰਾ ਨੇੜਲੇ ਪਿੰਡ ਗੱਦੋਮਾਜਰਾ ਵਿਖੇ ਬਜ਼ੁਰਗ ਔਰਤ ਦੀ ਦੇਖ ਭਾਲ ਲਈ ਰੱਖੀ ਗਈ ਕੇਅਰਟੇਕਰ ਵਲੋਂ ਹੀ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਸਦਰ ਪੁਲਿਸ ਨੇ ਕੇਅਰ ਟੇਕਰ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਦਾਲਤ ਵਿਚ ਪੇਸ਼ ਕੀਤਾ ਜਿਥੋਂ ਉਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਸੰਬੰਧੀ ਥਾਣਾ ਮੁਖੀ ਸਦਰ ਇੰਸਪੈਕਟਰ ਕ੍ਰਿਪਾਲ ਸਿੰਘ ਮੋਹੀ ਨੇ ਦੱਸਿਆ ਕਿ ਪੁਲਿਸ ਨੂੰ ਪਿੰਡ ਗੱਦੋਮਾਜਰਾ ਦੀ ਵਸਨੀਕ ਪਰਵਿੰਦਰ ਕੌਰ ਨੇ ਸ਼ਿਕਾਇਤ ਕੀਤੀ ਕਿ ਉਸ ਦੀ ਸੱਸ ਮਨਜੀਤ ਕੌਰ ਉਮਰ ਕਰੀਬ 80 ਸਾਲ ਉਸ ਤੋਂ ਵੱਖ ਇਕੱਲੀ ਰਹਿੰਦੀ ਹੈ ਪਰ ਉਨ੍ਹਾਂ ਦੇ ਘਰ-ਘਰ ਨਾਲ ਹੀ ਹਨ। ਬਜ਼ੁਰਗ ਔਰਤ ਮਨਜੀਤ ਕੌਰ ਪਤਨੀ ਮਹਿੰਦਰ ਸਿੰਘ ਦੇ ਦੋ ਪੁੱਤਰ ਬਾਹਰਲੇ ਦੇਸ਼ ਸਪੇਨ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਨੇ ਮਾਤਾ ਦੀ ਦੇਖ ਭਾਲ ਲਈ ਜੂਨ ਦੇ ਪਹਿਲੇ ਹਫ਼ਤੇ ਤੋਂ ਕੇਅਰਟੇਕਰ ਸੁਨੀਤਾ ਕੌਰ ਨੂੰ ਰੱਖਿਆ ਹੋਇਆ ਹੈ। ਸੁਨੀਤਾ ਕੌਰ ਹੀ ਮਾਤਾ ਦੀ ਦੇਖ ਭਾਲ ਕਰਦੀ ਸੀ ਅਤੇ ਰੋਟੀ ਵਗ਼ੈਰਾ ਵੀ ਦਿੰਦੀ ਸੀ। ਇਸ ਦੇ ਇਵਜ਼ ਵਜੋਂ ਕੇਅਰ ਟੇਕਰ ਨੂੰ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਸੀ। ਉਨ੍ਹਾਂ ਨੇ ਦੱਸਿਆ ਕਿ ਸੁਨੀਤਾ ਕੌਰ ਨੇ ਮਨਜੀਤ ਕੌਰ ਦੀ ਦੇਖ ਭਾਲ ਕਰਨ ਲਈ 50 ਹਜ਼ਾਰ ਰੁਪਏ ਐਡਵਾਂਸ ਵਿਚ ਲਏ ਹੋਏ ਸਨ। 22 ਜੁਲਾਈ ਨੂੰ ਸਵੇਰੇ 10 ਕੁ ਵਜੇ ਸੁਨੀਤਾ ਮੁਦੈਲਾ ਪਰਮਜੀਤ ਕੌਰ ਕੋਲ ਆ ਕੇ ਕਹਿਣ ਲੱਗੀ ਕਿ ਮਨਜੀਤ ਕੌਰ ਕੁਝ ਵੀ ਬੋਲ ਨਹੀਂ ਰਹੀ ਹੈ। ਉਹ ਸੁਨੀਤਾ ਕੌਰ ਦੇ ਕਹਿਣ ’ਤੇ ਉਸ ਦੇ ਘਰ ਗਈ ਤਾਂ ਉਨ੍ਹਾਂ ਨੇ ਮਨਜੀਤ ਕੌਰ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕੁੱਝ ਵੀ ਬੋਲ ਨਹੀਂ ਰਹੀ ਸੀ। ਇਸ ’ਤੇ ਗੁਆਂਢੀਆਂ ਨੇ ਵੀ ਆ ਕੇ ਮਨਜੀਤ ਕੌਰ ਨੂੰ ਬੁਲਾਉਣ ਦੀ ਕੋਸ਼ਿਸ਼ ਵਗ਼ੈਰਾ ਕੀਤੀ ਪਰ ਉਹ ਨਹੀਂ ਬੋਲੀ। ਇਸ ’ਤੇ ਪਤਾ ਲੱਗਾ ਕਿ ਮਨਜੀਤ ਕੌਰ ਦੀ ਮੌਤ ਹੋ ਗਈ ਹੈ। ਮਨਜੀਤ ਕੌਰ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਦਾ ਜੇਠ ਜਸਵਿੰਦਰ ਸਿੰਘ ਸਪੇਨ ਤੋਂ ਘਰ ਆਇਆ। ਐੱਸ. ਐੱਚ. ਓ. ਨੇ ਅੱਗੇ ਦੱਸਿਆ ਕਿ ਜਦੋਂ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਗਏ ਤਾਂ ਵੇਖਿਆ ਕਿ ਸੁਨੀਤਾ ਕੌਰ ਹੀ ਮਨਜੀਤ ਕੌਰ ਦੀ ਕਾਤਲ ਹੈ ਅਤੇ ਉਨ੍ਹਾਂ ਨੇ ਦੱਸਿਆ ਕਿ ਸੁਨੀਤਾ ਕੌਰ ’ਤੇ ਹੀ ਉਸ ਨੂੰ ਕੁੱਟ ਮਾਰ ਕਰਕੇ ਮਾਰਨ ਦਾ ਦੋਸ਼ ਹੈ। ਇਹ ਵੀ ਪਤਾ ਲੱਗਾ ਹੈ ਕਿ ਮਨਜੀਤ ਕੌਰ ਬਜ਼ੁਰਗ ਹੋਣ ਕਾਰਨ ਮਲ ਮੂਤਰ/ਲੈਟਰੀਨ ਵੀ ਮੰਜੇ ’ਤੇ ਹੀ ਕਰ ਦਿੰਦੀ ਸੀ, ਜਿਸ ’ਤੇ ਸੁਨੀਤਾ ਕੌਰ ਘਿਰਨਾ ਕਰਦੀ ਸੀ। ਐੱਸ. ਐੱਚ. ਓ. ਮੋਹੀ ਨੇ ਅੱਗੇ ਦੱਸਿਆ ਕਿ 50 ਹਜ਼ਾਰ ਰੁਪਏ ਐਡਵਾਂਸ ਲੈਣ ਦੀ ਵਜ੍ਹਾ ਕਾਰਨ ਉਹ ਨੌਕਰੀ ਤੋਂ ਹਟ ਵੀ ਨਹੀਂ ਸਕਦੀ ਸੀ। ਇਸ ਸ਼ਿਕਾਇਤ ਦੇ ਅਧਾਰ ’ਤੇ ਸਦਰ ਪੁਲਿਸ ਨੇ ਸੁਨੀਤਾ ਕੌਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਿਥੋਂ ਜੱਜ ਨੇ ਉਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ ਸਮਾਣਾ ’ਚ ਬਗੈਰ ਮਾਨਤਾ ਪ੍ਰਾਪਤ ਕਾਰਡ ਤੋਂ ਹਸਪਤਾਲ ਅੰਦਰ ਤੁਰੇ ਫਿਰਦੇ ਨੇ ਅਖੌਤੀ ਪੱਤਰਕਾਰ ਮੁਲਾਜ਼ਮਾਂ ਤੋਂ ਮਾਮੂਲੀ ਗੱ... ਅਗਲੀ ਖ਼ਬਰ ਕਤਲ ਕੀਤੇ ਨੌਜਵਾਨ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਾਈ ਰਾਜਨੀਤਕ ਪਾਰਟੀਆਂ ਆਈਆਂ ਪਰਿਵਾਰ ਦੇ ਹੱਕ ’ਚ ਇਨਸਾਫ਼ ਨਾ ਮਿਲਣ ’ਤੇ...
Ad Position 24