08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਨੀਲਮ ਹਸਪਤਾਲ ਵਿਖੇ ਵਿਸ਼ਵ ਆਈ. ਵੀ. ਐੱਫ. ਦਿਵਸ ’ਤੇ ‘ਪੈਰੇਂਟਸਹੁੱਡ ਡੇ’ ਮਨਾਇਆ

Ad Position 21
No active advertisement
ਅਜੀਤ ਡੈਸਕ 28-07-2026
ਰਾਜਪੁਰਾ, 27 ਜੁਲਾਈ (ਜੀ. ਪੀ. ਸਿੰਘ)-ਸਥਾਨਕ ਨੀਲਮ ਹਸਪਤਾਲ ਵਿਖੇ ਵਿਸ਼ਵ ਆਈ. ਵੀ. ਐੱਫ. ਦਿਵਸ ਦੇ ਮੌਕੇ ‘ਪੇਰੈਂਟਸਹੁੱਡ ਡੇ’ ਬਹੁਤ ਭਾਵੁਕ ਮਾਹੌਲ ’ਚ ਮਨਾਇਆ। ਸਮਾਗਮ ਵਿਚ ਮਹਿਮਾਨਾਂ, ਡਾਕਟਰਾਂ ਤੇ 100 ਤੋਂ ਵੱਧ ਉਨ੍ਹਾਂ ਜੋੜਿਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਨੂੰ ਇਸ ਹਸਪਤਾਲ ਦੇ ਆਈ. ਵੀ. ਐੱਫ. ਵਿਧੀ ਰਾਹੀਂ ਸੰਤਾਨ ਦਾ ਸੁੱਖ ਪ੍ਰਾਪਤ ਹੋਇਆ ਹੈ। ਸਮਾਗਮ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਦਿਲਪ੍ਰੀਤ ਸਿੰਘ ਢਿੱਲੋਂ ਨੇ ਆਪਣੀ ਸ਼ਾਨਦਾਰ ਗਾਇਕੀ ਨਾਲ ਸਮਾਗਮ ਵਿਚ ਰੌਣਕ ਲਾ ਦਿੱਤੀ। ਸਮਾਗਮ ਵਿਚ ਹਲਕਾ ਵਿਧਾਇਕਾ ਨੀਨਾ ਮਿੱਤਲ ਮੁੱਖ ਮਹਿਮਾਨ ਵਜੋਂ ਅਤੇ ਡਾ. ਸ਼ੈਲੀ ਜੇਤਲੀ ਸਿਵਲ ਸਰਜਨ ਪਟਿਆਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਨੇ ਨੀਲਮ ਹਸਪਤਾਲ ਦੀ ਪੂਰੀ ਟੀਮ ਨੂੰ ਹਜ਼ਾਰਾਂ ਪਰਿਵਾਰਾਂ ਦੀ ਜ਼ਿੰਦਗੀ ਵਿਚ ਖ਼ੁਸ਼ੀਆਂ ਲਿਆਉਣ ਲਈ ਵਧਾਈ ਦਿੱਤੀ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਡਾ. ਸ਼ਿਖਾ ਗੁਪਤਾ ਤੇ ਡਾ. ਗੌਰਿਕਾ ਅਗਰਵਾਲ, ਡਾਇਰੈਕਟਰ, ਆਈ. ਵੀ. ਐੱਫ. ਵਿਭਾਗ ਅਤੇ ਹੋਰ ਮਾਹਿਰਾਂ ਨੇ ਲੋਕਾਂ ਨੂੰ ਬਾਂਝਪਨ ਅਤੇ ਆਧੁਨਿਕ ਆਈ. ਵੀ. ਐੱਫ. ਵਿਧੀ ਸੰਬੰਧੀ ਇਲਾਜ ਬਾਰੇ ਜਾਗਰੂਕ ਕੀਤਾ। ਡਾ. ਸ਼ਿਖਾ ਗੁਪਤਾ ਤੇ ਡਾ. ਗੋਰਿਕਾ ਅਗਰਵਾਲ ਨੇ ਕਿਹਾ ਕਿ ਹਰ ਜੋੜੇ ਨੂੰ ਮਾਤਾ-ਪਿਤਾ ਬਣਨ ਦੀ ਖ਼ੁਸ਼ੀ ਮਾਣਨ ਦਾ ਅਧਿਕਾਰ ਹੈ। ਉਨ੍ਹਾਂ ਦੰਪਤੀਆਂ ਨੂੰ ਅਪੀਲ ਕੀਤੀ ਕਿ ਜੇਕਰ ਸੰਤਾਨ ਪ੍ਰਾਪਤੀ ਵਿਚ ਕੋਈ ਮੁਸ਼ਕਿਲ ਆ ਰਹੀ ਹੈ ਤਾਂ ਬਿਨਾਂ ਕਿਸੇ ਝਿਜਕ ਦੇ ਆਈ. ਵੀ. ਐੱਫ. ਮਾਹਿਰਾਂ ਨਾਲ ਸੰਪਰਕ ਕਰਨ। ਸਮਾਗਮ ਦਾ ਸਭ ਤੋਂ ਭਾਵੁਕ ਪਲ ਉਹ ਸੀ ਜਦੋਂ 100 ਤੋਂ ਵੱਧ ਸਫਲ ਜੋੜਿਆਂ ਨੇ ਆਪਣੀ ਜੀਵਨ ਯਾਤਰਾ ਤੇ ਤਜਰਬੇ ਸਾਂਝੇ ਕੀਤੇ। ਇਸ ਦੌਰਾਨ ਡਾ. ਨੀਲਮ ਬਾਂਸਲ, ਮੈਡੀਕਲ ਸੁਪਰਿੰਟੈਂਡੈਂਟ, ਨੀਲਮ ਹਸਪਤਾਲ ਨੇ ਕਿਹਾ ਕਿ ਆਈ. ਵੀ. ਐੱਫ. ਆਧੁਨਿਕ ਚਿਕਿਤਸਾ ਵਿਗਿਆਨ ਦਾ ਇਕ ਅਨਮੋਲ ਵਰਦਾਨ ਹੈ। ਉਨ੍ਹਾਂ ਐਂਬਰੀਓਲੋਜਿਸਟ ਡਾ. ਰਾਮ ਦਿਆਲ, ਡਾ. ਪਾਰੁਲ ਤੇ ਪੂਰੀ ਐਂਬਰੀਓਲੋਜੀ ਅਤੇ ਆਈ. ਵੀ. ਐੱਫ ਟੀਮ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਡਾ. ਨਿਤਿਨ ਗੁਪਤਾ, ਮੈਡੀਕਲ ਡਾਇਰੈਕਟਰ, ਨੀਲਮ ਹਸਪਤਾਲ ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਜੋੜਿਆਂ ਨੂੰ ਬਾਂਝਪਨ ਵਰਗੀ ਸਮੱਸਿਆ ਨੂੰ ਲੁਕਾਉਣ ਦੀ ਬਜਾਏ ਖੁੱਲ੍ਹ ਕੇ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਸ਼ੁਰੂਆਤੀ ਪੜਾਅ ਵਿਚ ਹੀ ਡਾਕਟਰੀ ਸਲਾਹ ਅਤੇ ਇਲਾਜ ਲੈਣਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਮਹਿਲਾ ਮੋਰਚਾ ਪ੍ਰਧਾਨ ਨੇ ਡਾ. ਬਲਬੀਰ ਸਿੰਘ ਦੇ ਅਸਤੀਫ਼ੇ ਦੀ ਮੰਗ ਕਰ ਫੂਕਿਆ ਪੁਤਲਾ ਅਗਲੀ ਖ਼ਬਰ ਜਨਰਲ ਵਰਗ ਭਰਾਤਰੀ ਜਥੇਬੰਦੀਆਂ ਸੰਗਰੂਰ ਵਿਖੇ ਲਗਾਤਾਰ ਧਰਨੇ ਦਾ ਐਲਾਨ
Ad Position 24