06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਪੇਪਰ ਲੀਕ ਖ਼ਿਲਾਫ਼ ਵੱਡਾ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 30-07-2026

ਪਟਿਆਲਾ, 29 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਪਿਛਲੇ ਦਿਨੀ ਦੇਸ਼ ਵਿਚ ਹੋਏ ਵੱਡੇ ਪੇਪਰ ਲੀਕ ਘੁਟਾਲੇ ਵਿੱਚ ਫਸੀ ਮੋਦੀ ਸਰਕਾਰ ਦੇ ਵਿਰੋਧ ਵਿਚ ਅੱਜ ਜਿਲ੍ਹਾ ਕਾਂਗਰਸ ਪਟਿਆਲਾ ਵਲੋਂ ਜ਼ਿਲ੍ਹਾ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿੱਚ ਪੁੱਜੇ ਸੈਂਕੜੇ ਕਾਂਗਰਸੀ ਵਰਕਰਾਂ ਤੇ ਵਿਦਆਰਥੀਆਂ ਨੂੰ ਸੰਬੋਧਨ ਕਰਦਿਆਂ ਬੀਬੀ ਰੰਧਾਵਾ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸਾਡੇ ਦੇਸ਼ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਆਪ ਸਰਕਾਰ ਦੋਨੋਂ ਹੀ ਕਈ ਪੇਪਰ ਘਟਾਲਿਆਂ ਵਿੱਚ ਸ਼ਾਮਿਲ ਹੋਏ ਹਨ ਜਿਸ ਦੀ ਤਾਜ਼ਾ ਉਦਾਹਰਨ ਨੀਟ ਪੇਪਰ ਘੁਟਾਲਾ ਹੈ ਜਿਸ ਤੋਂ ਦੁਖੀ ਹੋ ਕੇ ਕਈ ਵਿਦਿਆਰਥੀ ਨੂੰ ਆਤਮਦਾਹ ਤੱਕ ਕਰਨਾ ਪਿਆ ਤੇ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਮਾਪਿਆਂ ਸਮੇਤ ਸੜਕਾਂ ਉੱਤੇ ਉਤਰਨਾ ਪਿਆ। ਬੀਬੀ ਰੰਧਾਵਾ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਅੱਜ ਦੇਸ਼ ਭਰ ਦੇ ਕਰੋੜਾਂ ਹੋਣਹਾਰ ਵਿਦਿਆਰਥੀਆਂ ਦੇ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਲਈ ਚਿੰਤਤ ਹਨ ਕਿਉਂਕਿ ਉਹਨਾਂ ਦਾ ਭਰੋਸਾ ਸਰਕਾਰਾਂ ਤੋਂ ਉੱਠ ਚੁੱਕਿਆ ਹੈ। ਬੀਬੀ ਰੰਧਾਵਾ ਨੇ ਸਪਸ਼ਟ ਕਿਹਾ ਕਿ ਘੁਟਾਲਿਆਂ, ਧੱਕੇਸ਼ਾਹੀ, ਅਤੇ ਵਧੀਕੀਆਂ ਤੋਂ ਦੁੱਖੀ ਲੋਕ ਅੱਜ ਰਾਹੁਲ ਗਾਂਧੀ ਵਰਗੇ ਨੇਤਾ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾਉਣ ਲਈ ਉਤਾਵਲੇ ਹਨ ਪਰ ਮੋਦੀ ਸਰਕਾਰ ਦੀ ਵੋਟ ਚੋਰੀ ਨੀਤੀ ਲੋਕਾਂ ਦਾ ਸੁਪਨਾ ਸਾਕਾਰ ਕਰਨ ਵਿੱਚ ਅੜਿਕਾ ਬਣੀ ਹੋਈ ਹੈ। ਇਸ ਮੌਕੇ ਪਟਿਆਲਾ ਦੇ ਸਾਂਸਦ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਅੱਜ ਸਾਡੀ ਸਰਕਾਰ ਕੇਵਲ ਚੰਦਾ ਚੋਰੀ, ਵੋਟ ਚੋਰੀ, ਟੈਕਸ ਚੋਰੀ, ਪੇਪਰ ਚੋਰੀ ਵਰਗੇ ਗੰਭੀਰ ਇਲਜਾਮਾਂ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਦੱਸਦਾ ਹੈ ਕਿ ਸਰਕਾਰ ਅੱਜ ਦੇਸ਼ ਦੇ ਨੌਜਵਾਨਾਂ ਅੱਗੇ ਝੁਕ ਗਈ ਹੈ ਤੇ ਆਪਣੇ ਉੱਤੇ ਲੱਗੇ ਦੋਸ਼ ਮੰਨ ਗਈ ਹੈ ਪਰ ਸਿਰਫ ਅਸਤੀਫੇ ਨਾਲ ਕੰਮ ਨਹੀਂ ਚੱਲੇਗਾ। ਅੱਜ ਲੋੜ ਹੈ ਦੇਸ਼ ਦੇ ਸਾਰੇ ਢਾਂਚੇ ਨੇ ਇੱਕ ਵਧੀਆ ਵਿਧੀ ਤਹਿਤ ਸੈੱਟ ਕਰਨ ਦੀ। ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਅੱਜ ਸਾਰੇ ਕਾਂਗਰਸੀ ਮੋਮਬੱਤੀਆਂ ਜਲਾਕੇ ਆਪਣੀ ਜਾਨ ਦੀ ਕੁਰਬਾਨੀ ਦੇਣ ਵਾਲੇ ਵਿਦਿਆਰਥੀਆਂ ਨੂੰ ਸ਼ਰਧਾਂਜਲੀ ਵੀ ਭੇਟ ਕਰ ਰਹੇ ਹਨ। ਅੱਜ ਦੇ ਇਸ ਪ੍ਰਦਰਸ਼ਨ ਵਿੱਚ ਹਰਿੰਦਰਪਾਲ ਸਿੰਘ ਹੈਰੀਮਾਨ, ਬਲਿਹਾਰ ਸਿੰਘ ਸਮਸ਼ਪੁਰ, ਜਸਵਿੰਦਰ ਰੰਧਾਵਾ, ਨਛੱਤਰ ਸਿੰਘ, ਅਮਰਜੀਤ ਸਿੰਘ ਘੱਗਾ, ਹਰਵਿੰਦਰ ਸਿੰਘ ਰਾਠੀਆਂ, ਰਾਜੇਸ਼ ਮੰਦੌਰਾ, ਦਰਸ਼ਨ ਸਿੰਘ ਸਿੱਧੂ, ਸੰਦੀਪ ਸਿੰਗਲਾ, ਗੁਰਸੇਵਕ ਸਿੰਘ, ਕੁਲਵਿੰਦਰ ਅਰਨੋ, ਕੁਲਵੰਤ ਨਾਰੀਕੇ, ਰਸ਼ਪਾਲ ਜੋੜਾਮਾਜਰਾ, ਨੈਬ ਭਾਨਰੀ, ਅਸ਼ਵਨੀ ਬੱਤਾ, ਹਰਵੀਰ ਥਿੰਦ, ਜਗਵਿੰਦਰ ਢਿੱਲੋਂ, ਜਗਰੂਪ ਹੈਪੀ, ਹਰਦੀਪ ਕੁਲਾਰਾਂ, ਅੰਮ੍ਰਿਤ ਗੱਜੂਮਾਜਰਾ, ਚਮਕੌਰ ਨਿਰਮਾਣ, ਪਰਮਜੀਤ ਚੌਹਾਨ, ਪਰਮਜੀਤ ਕੌਰ, ਭੁਪਿੰਦਰ ਕੌਰ ਕੌਰਜੀਵਾਲਾ, ਮੇਜਰ ਖਾਨ, ਗਿਫਟੀ ਘਨੌਰ, ਜੋਗਿੰਦਰ ਕਾਕੜਾ, ਹਨੀ ਵੜੈਚ, ਹਰਦੀਪ ਲਾਡਾ, ਦੀਦਾਰ ਦੌਣਕਲਾਂ, ਕੁਲਵਿੰਦਰ ਸੁੱਖੇਵਾਲ, ਸਤਨਾਮ ਚੋਹਠ, ਰਾਜਕੁਮਾਰ ਡਕਾਲਾ, ਪ੍ਰਭਜੋਤ ਭਿੰਡਰ, ਦਿਲਬਰ ਖਾਨ, ਰਾਜਾ ਸਰਾਓ, ਬਿੱਟੂ ਸ਼ਾਹਪੁਰ, ਸਹਿਜਵੀਰ ਚੱਠਾ, ਵਿਕੀ ਸਿੱਧੂ, ਕਮਨ ਗਾਜੇਵਾਸ, ਸ਼ਹਰਾਜ ਮੰਡੀ, ਰਿੰਕੂ ਡਕਾਲਾ, ਪਰਮਜੀਤ ਖੇੜੀ, ਐਡਵੋਕੇਟ ਗੁਰਸ਼ੇਰ ਰੰਧਾਵਾ ਟਿੰਕਾ ਐਮਸੀ, ਮਠਾੜੂ, ਪੂਜਾ, ਵੀ ਸ਼ਾਮਿਲ ਹੋਏ।

Ad Position 22
No active advertisement
ਪਿਛਲੀ ਖ਼ਬਰ ਬਨੂੜ ਵਿਖੇ ਸਫ਼ਾਈ ਸੇਵਕਾਂ ਨੇ ਕੱਢਿਆ ਰੋਸ ਮਾਰਚ ਤੇ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਵੁਸ਼ੂ ਵੁਮੈਨ ਲੀਗ ਚੈਂਪੀਅਨਸ਼ਿਪ ’ਚ ਬੁਢਲਾਡਾ ਦੀਆਂ ਖਿਡਾਰਨਾਂ ਦਾ ਸ਼ਾਨਦਾਰ ਪ੍ਰਦਰਸ਼ਨ
Ad Position 24
No active advertisement