ਭਾਦਸੋਂ, 29 ਜੁਲਾਈ (ਗੁਰਬਖਸ਼ ਸਿੰਘ ਵੜੈਚ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੋਲਡਨ ਏਰਾ ਸਕੂਲ ਦਿੱਤੂਪੁਰ ਜੱਟਾਂ ਦੀ ਹੋਣਹਾਰ ਵਿਦਿਆਰਥਣ ਹੁਸਨਪ੍ਰੀਤ ਕੌਰ ਪਿੰਡ ਆਲੋਵਾਲ ਦੀ “ਨਾਭਾ ਫਾਊਂਡੇਸ਼ਨ” ਵਲੋਂ ਚਲਾਏ ਜਾ ਰਹੇ “ਕਲਾਈਮੇਟ ਚੇਂਜ” ਪ੍ਰੋਜੈਕਟ ਵਿਚ ਸੰਸਥਾ ਦੀ ਪਹਿਲੀ ਵਿਦਿਆਰਥਣ ਵਜੋਂ ਚੋਣ ਕੀਤੀ ਗਈ ਅਤੇ ਦੂਸਰਾ ਸਥਾਨ ਇਸ਼ਦੀਪ ਕੌਰ ਪਿੰਡ ਦਿਤੂਪੁਰ ਜਟਾਂ ਨੇ ਹਾਸਲ ਕੀਤਾ I ਪ੍ਰੋਜੈਕਟ ਮੈਨੇਜਰ ਸੂਰਜ ਪ੍ਰਕਾਸ਼, ਪ੍ਰੋਗਰਾਮ ਕੋਆਰਡੀਨੇਟਰ ਜਗਰਾਜ ਸਿੰਘ ਖੱਟੜਾ, ਪ੍ਰੋਗਰਾਮ ਕੋਆਰਡੀਨੇਟ ਪ੍ਰਦੀਪ ਸਿੰਘ ਅਤੇ ਅਧਿਆਪਕ ਮਨਦੀਪ ਕੌਰ ਦੀ ਅਗਵਾਈ ਵਿੱਚ ਚੱਲ ਰਹੇ ਪ੍ਰੋਜੈਕਟ ਕਲਾਈਮੇਟ ਚੇਂਜ ਅਧੀਨ ਪੂਰੇ ਨਾਭਾ ਭਾਦਸੋਂ ਏਰੀਏ ਦੇ 20 ਸਕੂਲਾਂ ਵਿਚੋਂ 20 ਵਿਦਿਆਰਥੀਆਂ ਦੀ ਚੋਣ ਕਰਨੀ ਹੈ ਜੋ ਕੇ ਅੱਗੇ ਆਕਸਫੋਰਡ ਯੂਨੀਵਰਸਿਟੀ ਯੂ.ਕੇ. ਦੀ ਟੀਮ ਨਾਲ ਪ੍ਰੋਜੈਕਟ ਵਿਚ ਕੰਮ ਕਰਨਗੇ ਅਤੇ ਉਨ੍ਹਾਂ ਵਿਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਯੂਨੀਵਰਸਿਟੀ ਦੇ ਪ੍ਰੋਜੈਕਟ ’ਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਜਾਵੇਗਾ I ਗੋਲਡਨ ਏਰਾ ਸਕੂਲ ਵਿਚੋਂ ਚੁਣੀ ਜਾਣ ਵਾਲੀ ਪਹਿਲੀ ਵਿਦਿਆਰਥਣ ਹੁਸਨਪ੍ਰੀਤ ਕੌਰ ਰਹੀ I ਇਸ ਮੌਕੇ ਬੋਲਦਿਆਂ ਸਕੂਲ ਪ੍ਰੈਜੀਡੈਂਟ ਵਿਕਾਸ ਸੇਠ ਅਤੇ ਪ੍ਰਿੰਸੀਪਲ ਮੈਡਮ ਸੁਮੀਰਾ ਸ਼ਰਮਾ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸੰਸਥਾ ਵਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਚੁਣੀ ਜਾਣ ਵਾਲੀ ਵਿਦਿਆਰਥਣ ਨੂੰ ਵਧਾਈ ਦਿੱਤੀI ਇਸ ਮੌਕੇ ਸਕੂਲ ਪ੍ਰੋਜੈਕਟ ਹੈੱਡ ਅੰਮ੍ਰਿਤਪਾਲ ਕੌਰ ਅਤੇ ਐਡਮਿਨਿਸਟ੍ਰੇਟਰ ਦੀਪਕ ਕੁਮਾਰ ਹਾਜ਼ਰ ਰਹੇ। ਸਕੂਲ ਮੈਨੇਜਮੈਂਟ ਵਲੋਂ “ਨਾਭਾ ਫਾਊਂਡੇਸ਼ਨ” ਵਲੋਂ ਚਲਾਏ ਜਾ ਰਹੇ ਪ੍ਰੋਜੈਕਟ ਲਈ ਨਾਭਾ ਫਾਊਂਡੇਸ਼ਨ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ ।