ਭਾਦਸੋਂ, 30 ਜੁਲਾਈ (ਗੁਰਬਖਸ ਸਿੰਘ ਵੜੈਚ)-ਪਿਛਲੇ 23 ਦਿਨਾਂ ਤੋਂ ਪੰਜਾਬ ਵਿਚ ਸਫ਼ਾਈ ਕਰਮਚਾਰੀਆਂ ਵਲੋਂ ਆਪਣੀਆ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਜਾ ਰਹੀ ਹੈ। ਅੱਜ ਸੂਬੇ ਦੇ ਸਮੁੱਚੇ ਸਫ਼ਾਈ ਕਰਮਚਾਰੀਆਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਸਥਾਨਕ ਸ਼ਹਿਰ ਵਿਚ ਵੀ ਭਰਵਾਂ ਹੁੰਗਾਰਾ ਮਿਲਿਆ। ਸਮੁੱਚੇ ਬਾਜ਼ਾਰ ਵਿਚ ਦੁਕਾਨਾਂ ਬੰਦ ਰਹੀਆਂ ਅਤੇ ਇਸ ਦੌਰਾਨ ਸਫ਼ਾਈ ਕਰਮਚਾਰੀਆਂ ਵਲੋਂ ਬੱਸ ਸਟਾਪ ਨਜ਼ਦੀਕ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਜਿਸਦੀ ਅਗਵਾਈ ਰਾਜਕੁਮਾਰ ਪ੍ਰਧਾਨ ,ਵਾਈਸ ਪ੍ਰਧਾਨ ਰਿਸ਼ੀ ਅਤੇ ਸਮੂਹ ਸਫ਼ਾਈ ਕਰਮਚਾਰੀਆਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਤੇਜਪਾਲ ਸਿੰਘ ਗੋਗੀ ਟਿਵਾਣਾ, ਬਰਿੰਦਰ ਕੁਮਾਰ ਬਿੱਟੂ, ਅਜਮੀਲ ਖਾਂ, ਗੋਪਾਲ ਸਿੰਘ ਖਨੌੜਾ ਨੇ ਵਿਸ਼ੇਸ ਤੌਰ ’ਤੇ ਧਰਨੇ ਵਿਚ ਹਾਜ਼ਰੀ ਲਗਾਈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵਾਅਦਾ ਖ਼ਿਲਾਫ਼ੀ ਕਰਨ ’ਚ ਮੋਹਰੀ ਰਹੀ ਹੈ ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾ ਸਰਕਾਰ ਵਲੋਂ ਇਨ੍ਹਾਂ ਕਰਮਚਾਰੀਆਂ ਨੂੰ ਮੰਗਾਂ ਮੰਨਣ ਦਾ ਝੂਠਾ ਵਾਅਦਾ ਵੀ ਕੀਤਾ ਗਿਆ ਸੀ ਪਰ ਸਰਕਾਰ ਫਿਰ ਵਾਅਦਾ ਕਰਕੇ ਮੁੱਕਰੀ ਤਦ ਹੀ ਇਹ ਕਰਮਚਾਰੀ ਮੁੜ ਹੜਤਾਲ ’ਤੇ ਬੈਠੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਦੀਆਂ ਮੰਗਾਂ ਮੰਨਣੀਾਂ ਚਾਹੀਦੀਾਂ ਹਨ ।ਇਸ ਮੌਕੇ ਉਨ੍ਹਾਂ ਨਾਲ ਦੀਪਕ ਕੁਮਾਰ, ਰਿਸ਼ੀ, ਜਸਵਿੰਦਰ ਸਿੰਘ, ਬਲਵੀਰ ਸਿੰਘ, ਗੁਰਵਿੰਦਰ ਸਿੰਘ, ਨਿਰਮਲ ਸਿੰਘ, ਹਰਬੰਸ ਲਾਲ, ਮੋਹਿਤ, ਲੱਖੀ ਰਾਮ, ਜਗਜੀਤ ਸਿੰਘ, ਸੁਖਵੰਤ ਸਿੰਘ, ਲਖਬੀਰ ਸਿੰਘ, ਅਨੁ ਰਾਣੀ, ਪਰਵੀਨਾ ਰਾਣੀ, ਆਸ਼ਾ ਰਾਣੀ, ਬੇਅੰਤ ਕੌਰ, ਬਿੰਦਰ ਕੌਰ, ਪਰਮਿੰਦਰ ਕੌਰ, ਰਣਜੀਤ ਸਿੰਘ, ਭਗਵੰਤ ਸਿੰਘ, ਮਣੀ ਸਿੰਘ, ਨਰਿੰਦਰ ਕੁਮਾਰ, ਸਲੀਮ, ਦੀਪਕ ਸ਼ਰਮਾ ਵੀ ਹਾਜ਼ਰ ਸਨ।