02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਸਕੂਲ ਵਿਦਿਆਰਥੀ ਦੇ ਗ਼ਾਇਬ ਹੋਣ ਦਾ ਮਾਮਲਾ ਗਰਮਾਇਆ

Ad Position 21
No active advertisement
ਅਜੀਤ ਡੈਸਕ 01-08-2026
ਪਾਤੜਾਂ, 31 ਜੁਲਾਈ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਦੇ ਇਕ ਪ੍ਰਾਈਵੇਟ ਸਕੂਲ ’ਚੋਂ ਪੜ੍ਹਦੇ ਇਕ ਸਾਢੇ ਚਾਰ ਸਾਲਾ ਬੱਚੇ ਦੇ ਗ਼ਾਇਬ ਹੋਣ ਦਾ ਮਾਮਲਾ ਉਸ ਵੇਲੇ ਗਰਮਾ ਗਿਆ ਜਦੋਂ ਬੱਚੇ ਦੀ ਮਾਂ ਤੇ ਇਸ ਦਾ ਸਾਥ ਦੇ ਰਹੀ ਕਿਸਾਨ ਜਥੇਬੰਦੀ ਨੇ ਸਕੂਲ ਦੇ ਸਾਹਮਣੇ ਪਾਤੜਾਂ ਚੰਡੀਗੜ ਰੋਡ ’ਤੇ ਧਰਨਾ ਲਾ ਕੇ ਆਵਾਜਾਈ ਨੂੰ ਜਾਮ ਕਰ ਦਿੱਤਾ। ਸਕੂਲ ਪ੍ਰਬੰਧਕਾਂ ਵਲੋਂ ਇਹ ਮਾਮਲਾ ਬੱਚੇ ਦੀ ਮਾਂ ਤੇ ਪਿਤਾ ਵਿਚਕਾਰ ਚੱਲ ਰਹੇ ਵਿਵਾਦ ਦਾ ਦੱਸਦਿਆਂ ਪਿਤਾ ਵਲੋਂ ਹੀ ਬੱਚੇ ਨੂੰ ਲਿਜਾਏ ਜਾਣ ਦਾ ਕਿਹਾ ਜਾ ਰਿਹਾ ਹੈ। ਜਦੋਂ ਕਿ ਪੁਲਿਸ ਵਲੋਂ ਇਸ ਮਾਮਲੇ ’ਚ ਕੇਸ ਦਰਜ ਕਰਨ ਅਤੇ ਮਾਮਲਾ ਅਦਾਲਤ ਵਿਚ ਚਲੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਧਰਨੇ ਦੌਰਾਨ ਦਲਜੀਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਫਗਵਾੜੇ ਵਿਖੇ ਹੋਇਆ ਸੀ ਅਤੇ ਆਪਣੇ ਪਤੀ ਨਾਲ ਚੱਲ ਰਹੇ ਵਿਵਾਦ ਕਾਰਨ ਉਹ ਆਪਣੇ ਪੇਕੇ ਪਿੰਡ ਘੱਗਾ ਵਿਖੇ ਆਪਣੇ ਪੇਕੇ ਸਾਢੇ ਚਾਰ ਸਾਲ ਦੇ ਬੱਚੇ ਨੂੰ ਨਾਲ ਲੈ ਕੇ ਆ ਗਈ ਸੀ ਅਤੇ ਪੈਰਾਡਾਇਜ਼ ਸਕੂਲ ਵਿਚ ਉਸ ਨੂੰ ਐਲ. ਕੇ. ਜੀ. ਜਮਾਤ ’ਚ ਦਾਖ਼ਲ ਕਰਵਾਇਆ ਸੀ ਅਤੇ ਦਾਖ਼ਲੇ ਸਮੇਂ ਸਕੂਲ ਅਧਿਆਪਕਾਂ ਨੂੰ ਦੱਸਿਆ ਸੀ ਕਿ ਮੇਰਾ ਫੈਮਿਲੀ ਡਿਸਬਿਊਟ ਚੱਲਦਾ ਹੈ ਅਤੇ ਮੇਰੇ ਤੇ ਮੇਰੇ ਭਰਾ ਤੋਂ ਬਿਨਾਂ ਬੱਚਾ ਕਿਸੇ ਨੂੰ ਨਾ ਦਿੱਤਾ ਜਾਵੇ ਪਰ 19 ਜੂਨ ਨੂੰ ਜਦੋਂ ਮੇਰਾ ਲੜਕਾ ਸਕੂਲ ਬੱਸ ਵਿਚ ਘਰ ਨਾ ਆਇਆ ਤਾਂ ਸਕੂਲ ਵਿਚ ਜਾ ਕੇ ਪੁੱਛਣ ’ਤੇ ਸਾਨੂੰ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਗਿਆ ਤੇ ਭਾਲ ਵਿਚ ਕਾਫ਼ੀ ਸਮਾਂ ਲੱਗ ਗਿਆ ਅਤੇ ਕਾਫ਼ੀ ਸਮੇਂ ਮਗਰੋਂ ਇਹ ਕਿਹਾ ਕਿ ਮੇਰੇ ਬੱਚੇ ਨੂੰ ਮੇਰਾ ਪਤੀ ਆ ਕੇ ਲੈ ਕੇ ਗਿਆ ਹੈ। ਇਸ ਸੰਬੰਧੀ ਸਕੂਲ ਪ੍ਰਬੰਧਕਾਂ ਨੇ ਨਾਲ ਲਿਜਾ ਕੇ ਮੇਰੇ ਪਤੀ ਤੇ ਸੱਸ ਸਹੁਰੇ ਦੇ ਖ਼ਿਲਾਫ਼ ਮੇਰੇ ਬਿਆਨਾਂ ’ਤੇ ਕੇਸ ਦਰਜ ਕਰਵਾਇਆ, ਜਿਸ ਨੂੰ ਕਈ ਦਿਨ ਬੀਤ ਜਾਣ ’ਤੇ ਵੀ ਨਾ ਤਾਂ ਕਿਸੇ ਨੂੰ ਗਿ੍ਫ਼ਤਾਰ ਹੀ ਕੀਤਾ ਅਤੇ ਨਾ ਹੀ ਮੇਰਾ ਲੜਕਾ ਬਰਾਮਦ ਕਰਵਾਇਆ ਗਿਆ ਹੈ। ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਘੱਗਾ ਨੇ ਕਿਹਾ ਕਿ ਕਈ ਵਾਰ ਸਕੂਲ ਪ੍ਰਬੰਧਕਾਂ ਅਤੇ ਪੁਲਿਸ ਵਲੋਂ ਦੋਸ਼ੀਆਂ ਨੂੰ ਫੜਨ ਤੇ ਬੱਚੇ ਨੂੰ ਬਰਾਮਦ ਕਰਵਾਏ ਜਾਣ ਦਾ ਸਮਾਂ ਲਿਆ ਗਿਆ ਸੀ ਪਰ ਇਸ ਬਾਰੇ ਕੁੱਝ ਨਾ ਕੀਤੇ ਜਾਣ ਕਾਰਨ ਹੀ ਸੜਕ ’ਤੇ ਧਰਨਾ ਲਾਉਣਾ ਪਿਆ ਹੈ। ਪੈਰਾਡਾਇਜ ਸਕੂਲ ਦੇ ਚੇਅਰਮੈਨ ਅੰਮਿ੍ਰਤਪਾਲ ਸਿੰਘ ਕਾਲੇਕਾ ਨੇ ਵਿਦਿਆਰਥੀ ਦੀ ਮਾਂ ਤੇ ਕਿਸਾਨ ਜਥੇਬੰਦੀ ਵਲੋਂ ਲਾਏ ਜਾ ਰਹੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਸਕੂਲ ਦਾਖਲ ਸਮੇਂ ਬੱਚੇ ਦੀ ਮਾਂ ਵਲੋਂ ਕਿਸੇ ਵੀ ਪਰਿਵਾਰਕ ਝਗੜੇ ਬਾਰੇ ਨਹੀਂ ਦੱਸਿਆ ਗਿਆ ਸੀ ਤੇ ਜਿਸ ਕਰਕੇ ਬੱਚੇ ਨੂੰ ਉਸ ਦੇ ਪਿਤਾ ਨਾਲ ਅਧਿਆਪਕਾਂ ਵਲੋਂ ਭੇਜ ਦਿੱਤਾ ਗਿਆ ਸੀ ਅਤੇ ਹੁਣ ਵੀ ਬੱਚੇ ਦੀ ਮਾਂ ਤੇ ਬਾਕੀ ਪਰਿਵਾਰਕ ਮੈਂਬਰਾਂ ਨਾਲ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਸੰਬੰਧੀ ਜੈਦੀਪ ਸ਼ਰਮਾ ਥਾਣਾ ਮੁਖੀ ਘੱਗਾ ਨੇ ਕਿਹਾ ਕਿ ਇਸ ਮਾਮਲੇ ਵਿਚ ਕੇਸ ਦਰਜ ਕਰਨ ਮਗਰੋਂ ਬੱਚੇ ਦੀ ਮਾਂ ਤੇ ਇਸ ਦੇ ਪਰਿਵਾਰ ਨੂੰ ਨਾਲ ਲਿਜਾ ਕੇ ਇਸ ਦੇ ਪਤੀ ਦੇ ਘਰ ਅਤੇ ਚਾਚੇ, ਤਾਇਆ ਦੇ ਘਰ ਰੇਡ ਕਈ ਵਾਰ ਕੀਤੀ ਗਈ ਹੈ ਪਰ ਉਹ ਗ਼ਾਇਬ ਹਨ ਅਤੇ ਪੁਲਿਸ ਪਾਰਟੀ ਵਲੋਂ ਛਾਪੇਮਾਰੀ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਜਨਰਲ ਵਰਗ ਨਾਲ ਸੰਬੰਧਿਤ ਫੈਡਰੇਸ਼ਨ, ਸਭਾਵਾਂ ਤੇ ਸੰਸਥਾਵਾਂ ਦੀ ਸੁਨਾਮ ਅਤੇ ਦਿੜਬਾ ਵਿਖੇ ਮੀਟਿੰਗ ਅੱਜ-ਕੁਲਜੀਤ ਸਿੰਘ ਰਟੋ... ਅਗਲੀ ਖ਼ਬਰ ਸ਼ਹੀਦ ਊਧਮ ਸਿੰਘ ਦੀ ਯਾਦ ’ਚ ਇਕੱਠੇ ਹੋਏ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀ ਭੇਟ
Ad Position 24
No active advertisement