05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਬਾਰਿਸ਼ ਨਾ ਪੈਣ ਕਾਰਨ ਹਰੇ ਚਾਰੇ ਤੇ ਹੋਰਨਾਂ ਫਸਲਾਂ ਦਾ ਹੋਇਆ ਨੁਕਸਾਨ

ਰਾਜਪੁਰਾ, 3 ਅਗਸਤ (ਰਣਜੀਤ ਸਿੰਘ)-ਸਥਾਨਕ ਸ਼ਹਿਰ ਤੇ ਆਲੇ ਦੁਆਲੇ ਦੇ ਖੇਤਰ ਵਿਚ ਭਰਵੀਆਂ ਬਾਰਿਸ਼ਾਂ ਨਾਲ ਹੋਣ ਕਾਰਨ ਤੇ ਲਗਾਤਾਰ ਪੈ ਰਹੀ ਸੁੱਕੀ ਗਰਮੀ ਕਾਰਨ ਚਰੀ, ਝੋਨਾ ਤੇ ਹੋਰਨਾਂ ਫਸਲਾਂ ਸੁੱਕਣ ਕਿਨਾਰੇ ਪੁੱਜ ਗਈਆਂ ਹਨ। ਇਸ ਕਾਰਨ ਕਿਸਾਨਾਂ ਦਾ ਕਾਫੀ ਜ਼ਿਆਦਾ ਵਿੱਤੀ ਨੁਕਸਾਨ ਹੋ ਰਿਹਾ ਹੈ, ਜਿਨ੍ਹਾਂ ਖੇਤਾਂ ਨੂੰ ਨਹਿਰੀ ਪਾਣੀ ਨਹੀਂ ਲੱਗ ਰਿਹਾ ਉਥੇ ਹਾਲਤ ਕਾਫੀ ਜ਼ਿਆਦਾ ਚਿੰਤਾਜਨਕ ਬਣੇ ਪਏ ਹਨ।

Ad Position 21
No active advertisement
ਅਜੀਤ ਡੈਸਕ 04-08-2026
ਰਾਜਪੁਰਾ, 3 ਅਗਸਤ (ਰਣਜੀਤ ਸਿੰਘ)-ਸਥਾਨਕ ਸ਼ਹਿਰ ਤੇ ਆਲੇ ਦੁਆਲੇ ਦੇ ਖੇਤਰ ਵਿਚ ਭਰਵੀਆਂ ਬਾਰਿਸ਼ਾਂ ਨਾਲ ਹੋਣ ਕਾਰਨ ਤੇ ਲਗਾਤਾਰ ਪੈ ਰਹੀ ਸੁੱਕੀ ਗਰਮੀ ਕਾਰਨ ਚਰੀ, ਝੋਨਾ ਤੇ ਹੋਰਨਾਂ ਫਸਲਾਂ ਸੁੱਕਣ ਕਿਨਾਰੇ ਪੁੱਜ ਗਈਆਂ ਹਨ। ਇਸ ਕਾਰਨ ਕਿਸਾਨਾਂ ਦਾ ਕਾਫੀ ਜ਼ਿਆਦਾ ਵਿੱਤੀ ਨੁਕਸਾਨ ਹੋ ਰਿਹਾ ਹੈ, ਜਿਨ੍ਹਾਂ ਖੇਤਾਂ ਨੂੰ ਨਹਿਰੀ ਪਾਣੀ ਨਹੀਂ ਲੱਗ ਰਿਹਾ ਉਥੇ ਹਾਲਤ ਕਾਫੀ ਜ਼ਿਆਦਾ ਚਿੰਤਾਜਨਕ ਬਣੇ ਪਏ ਹਨ। ਬਾਰਿਸ਼ ਨਾ ਹੋਣ ਕਾਰਨ ਪਸ਼ੂ ਪਾਲਕਾਂ ਤੇ ਕਿਸਾਨਾਂ ਪਸ਼ੂਆਂ ਦੇ ਚਾਰੇ ਦਾ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਇਸ ਸੰਬੰਧੀ ਪਿੰਡ ਧਮੋਲੀ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ, ਕਸ਼ਮੀਰ ਸਿੰਘ ਨੰਬਰਦਾਰ ਮਹੁੱਬਤਪੁਰ ਤੇ ਹੋਰਨਾਂ ਕਿਸਾਨਾਂ ਨੇ ਦੱਸਿਆ ਕਿ ਹਲਕੇ ਵਿਚ ਕੋਈ ਵੀ ਭਰਵੀਂ ਬਾਰਿਸ਼ ਨਹੀਂ ਹੋਈ ਹੈ। ਇਸ ਲਈ ਪੈ ਰਹੀ ਸੁੱਕੀ ਗਰਮੀ ਕਾਰਨ ਹਾਲਾਤ ਕਿਸਾਨਾਂ ਦੇ ਪੱਖ ’ਚ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਬਾਰਿਸ਼ ਨਾ ਪੈਣ ਕਾਰਨ ਉਨ੍ਹਾਂ ਦੀ ਚਰੀ ਦੀ ਫਸਲ ਸੁੱਕਣ ਕਿਨਾਰੇ ਪੁੱਜ ਗਈ ਹੈ। ਇਸ ਲਈ ਦੁਧਾਰੂ ਪਸ਼ੂਆਂ ਲਈ ਹਰਾ ਚਾਰੇ ਲੱਭਣਾ ਮੁਸ਼ਕਿਲ ਹੋ ਗਿਆ ਹੈ। ਹਰੇ ਚਾਰੇ ਦੀ ਘਾਟ ਕਾਰਨ ਦੁਧਾਰੂ ਪਸ਼ੂਆਂ ਦੇ ਦੁੱਧ ਦੇਣ ਵਿਚ ਭਾਰੀ ਗਿਰਾਵਟ ਆਈ ਹੈ। ਇਸ ਨਾਲ ਜਿਹੜੇ ਕਿਸਾਨਾਂ ਦਾ ਖੇਤੀ ਦੇ ਨਾਲ ਦੁੱਧ ਦਾ ਕੰਮਕਾਰ ਹੈ ਉਨ੍ਹਾਂ ਦੀ ਆਮਦਨ ’ਤੇ ਵੀ ਸਿੱਧਾ ਅਸਰ ਪਿਆ ਹੈ। ਗੁਰਦੀਪ ਸਿੰਘ ਨੇ ਦੱਸਿਆ ਕਿ ਹਰਾ ਚਾਰੇ ਦੀ ਘਾਟ ਕਾਰਨ ਤੂੜੀ ਤੇ ਮਹਿੰਗੀਆਂ ਖਲ ਫੀਡਾਂ ’ਤੇ ਨਿਰਭਰ ਹੋਣਾ ਪੈ ਰਿਹਾ ਹੈ। ਇਸ ਨਾਲ ਪਸ਼ੂਆਂ ਦੇ ਰੱਖ ਰਖਾਅ ਦਾ ਖਰਚਾ ਵੱਧ ਗਿਆ ਹੈ। ਇਸ ਸੰਬੰਧੀ ਵੱਖ-ਵੱਖ ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜੇ ਖੇਤਾਂ ਵਿਚ ਨਹਿਰੀ ਪਾਣੀ ਦੀ ਸਹੂਲਤ ਮਿਲੀ ਹੋਈ ਹੈ। ਉਨ੍ਹਾਂ ਖੇਤਾਂ ’ਚ ਤਾਂ ਜ਼ਿਆਦਾ ਸਮੱਸਿਆ ਨਹੀਂ ਹੈ ਪਰ ਜਿਥੇ ਨਹਿਰੀ ਪਾਣੀ ਨਹੀਂ ਹੈ ਉਨ੍ਹਾਂ ਪਿੰਡਾਂ ’ ਚ ਕਿਸਾਨਾਂ ਨੂੰ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਇਸ ਸੰਬੰਧੀ ਧਮੋਲੀ ਵਾਸੀ ਪ੍ਰਧਾਨ ਉਜਾਗਰ ਸਿੰਘ, ਹਰਵਿੰਦਰ ਸਿੰਘ, ਰਘਬੀਰ ਸਿੰਘ, ਸੁਖਦੇਵ ਸਿੰਘ ਸਾਬਕਾ ਸਰਪੰਚ, ਦਵਿੰਦਰ ਸਿੰਘ ਤੇ ਹੋਰਨਾਂ ਨੇ ਵੀ ਦੱਸਿਆ ਕਿ ਉਨ੍ਹਾਂ ਦੀ ਹਰੇ ਚਾਰੇ, ਸਬਜ਼ੀਆਂ ਦੀ ਫਸਲ ਬਾਰਿਸ਼ ਨਾ ਪੈਣ ਕਾਰਨ ਸੁੱਕਣ ਕਿਨਾਰੇ ਪੁੱਜ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਹਰਚੰਦ ਸਿੰਘ ਬਰਸਟ ਵਲੋਂ ਹਲਕਾ ਸਮਾਣਾ ਦੇ ਪਿੰਡਾਂ ਲਈ 2.82 ਕਰੋੜ ਰੁਪਏ ਦੇ ਸੜਕੀ ਪ੍ਰਾਜੈਕਟਾਂ ਦਾ ਉਦਘਾਟਨ ਅਗਲੀ ਖ਼ਬਰ ਖ਼ਾਲਸਾ ਕਾਲਜ ਮਹਿਤਾ ਦੇ ਬੀ. ਏ. ਅਤੇ ਬੀ.ਕਾਮ ਦਾ ਨਤੀਜਾ ਸ਼ਾਨਦਾਰ
Ad Position 24
No active advertisement