05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਅਮਰੀਕਾ ’ਚ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੀ 1974-75 ਭੰਗੜਾ ਟੀਮ ਦਾ ਵਿਸ਼ੇਸ਼ ਸਨਮਾਨ

ਪਟਿਆਲਾ, 3 ਅਗਸਤ (ਮਨਦੀਪ ਸਿੰਘ ਖਰੌੜ)-ਸਰਕਾਰੀ ਮੈਡੀਕਲ ਕਾਲਜ ਦੀ 1974-75 ਦੀ ਭੰਗੜਾ ਟੀਮ ਦੇ ਕਪਤਾਨ ਤੇ ਪ੍ਰਸਿੱਧ ਆਰਥੋਪੈਡਿਕ ਸਰਜਨ ਡਾ. ਜੇ.

Ad Position 21
No active advertisement
ਅਜੀਤ ਡੈਸਕ 04-08-2026
ਪਟਿਆਲਾ, 3 ਅਗਸਤ (ਮਨਦੀਪ ਸਿੰਘ ਖਰੌੜ)-ਸਰਕਾਰੀ ਮੈਡੀਕਲ ਕਾਲਜ ਦੀ 1974-75 ਦੀ ਭੰਗੜਾ ਟੀਮ ਦੇ ਕਪਤਾਨ ਤੇ ਪ੍ਰਸਿੱਧ ਆਰਥੋਪੈਡਿਕ ਸਰਜਨ ਡਾ. ਜੇ. ਪੀ. ਐਸ. ਵਾਲੀਆ ਨੇ ਦੱਸਿਆ ਕਿ ਪਟਿਆਲਾ ਮੈਡੀਕਲ ਕਾਲਜ ਅਲੂਮਨੀ ਐਸੋਸੀਏਸ਼ਨ (ਪੀ. ਐੱਮ. ਸੀ. ਏ. ਏ.), ਅਮਰੀਕਾ ਵਲੋਂ ਹਿਲਟਨ ਸੈਂਟਾ ਬਾਰਬਰਾ ਬੀਚਫਰੰਟ ਰਿਜ਼ੋਰਟ ਵਿਖੇ ਕਰਵਾਈ 48ਵੀਂ ਸਾਲਾਨਾ ਕਾਨਫਰੰਸ ਦੌਰਾਨ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਦੀ 1974-75 ਦੀ ਭੰਗੜਾ ਟੀਮ ਨੂੰ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ। ਉਨ੍ਹਾਂ ਕਿਹਾ ਕਿ ਸਮਾਗਮ ਦੀ ਅਗਵਾਈ ਪੀ. ਐੱਮ. ਸੀ. ਏ. ਏ. ਦੇ ਪ੍ਰਧਾਨ ਡਾ. ਜਤਿੰਦਰ ਚੋਪੜਾ ਤੇ ਕਾਰਜਕਾਰੀ ਨਿਰਦੇਸ਼ਕ ਡਾ. ਵਿਕਾਸ ਕਾਲੜਾ ਨੇ ਕੀਤੀ, ਜਦਕਿ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਡਾ. ਨਰਿੰਦਰ ਗਰੇਵਾਲ ਦੇ ਸਹਿਯੋਗ ਨਾਲ ਇਹ ਸਮਾਗਮ ਯਾਦਗਾਰੀ ਬਣਿਆ। ਕਾਨਫਰੰਸ ਵਿਚ ਸੰਯੁਕਤ ਰਾਜ ਅਮਰੀਕਾ ਭਰ ਤੋਂ 200 ਤੋਂ ਵੱਧ ਅਲੂਮਨੀ ਪਰਿਵਾਰਾਂ ਨੇ ਸ਼ਮੂਲੀਅਤ ਕੀਤੀ। ਡਾ. ਵਾਲੀਆ ਨੇ ਦੱਸਿਆ ਕਿ ਸਮਾਗਮ ਦਾ ਸਭ ਤੋਂ ਭਾਵੁਕ ਪਲ ਉਹ ਸੀ, ਜਦੋਂ 1974-75 ਦੀ ਭੰਗੜਾ ਟੀਮ ਦੇ ਅਸਲ ਮੈਂਬਰਾਂ ਨੇ ਕਈ ਦਹਾਕਿਆਂ ਬਾਅਦ ਮੁੜ ਆਪਣੀ ਇਤਿਹਾਸਕ ਭੰਗੜਾ ਪੇਸ਼ਕਾਰੀ ਕਰਕੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ। ਉਨ੍ਹਾਂ ਦੱਸਿਆ ਕਿ ਸਨਮਾਨਿਤ ਟੀਮ ਵਿਚ ਡਾ. ਜੇ. ਪੀ. ਐਸ. ਵਾਲੀਆ, ਡਾ. ਸੁਲੱਖਣ ਤਿਵਾੜੀ, ਡਾ. ਗੁਰਚਰਨ ਸਿਆਂ, ਡਾ. ਸਤਨਾਮ ਸਿੰਘ, ਡਾ. ਹਰਪ੍ਰੀਤ ਗਰੇਵਾਲ, ਡਾ. ਅਜੀਤ ਪਾਲ ਸਿੰਘ ਤਿਵਾਣਾ ਤੇ ਡਾ. ਜਗਮੋਹਨ ਭਿੰਡਰ ਸ਼ਾਮਿਲ ਸਨ। ਉਨ੍ਹਾਂ ਕਿਹਾ ਕਿ ਇਸ ਮੌਕੇ ਅਮਰੀਕਾ ਸਥਿਤ ਦਰਦ ਪ੍ਰਬੰਧਨ ਮਾਹਿਰ ਡਾ. ਨਰਿੰਦਰ ਗਰੇਵਾਲ, ਪ੍ਰਸਿੱਧ ਕੈਂਸਰ ਮਾਹਿਰ ਡਾ. ਸਤੀਸ਼ ਸਿੰਗਲਾ ਤੇ ਟੀਮ ਦੇ ਮੂਲ ਢੋਲੀ ਲਾਲ ਸਿੰਘ ਭੱਟੀ ‘ਲੱਲੀ’ ਦੀ ਹਾਜ਼ਰੀ ਨੇ ਸਮਾਗਮ ਨੂੰ ਹੋਰ ਵੀ ਯਾਦਗਾਰੀ ਬਣਾ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਨਮਹਾ ਨੇ ਨਿਸ਼ਾਨੇਬਾਜ਼ੀ ’ਚ ਇਤਿਹਾਸ ਰਚ ਕੇ ਵੱਖ ਵੱਖ ਮੁਕਾਬਲੇ ਜਿੱਤੇ ਅਗਲੀ ਖ਼ਬਰ ਸੇਂਟ ਕਬੀਰ ਕਾਲਜ ਆਫ਼ ਐਜ਼ੂਕੇਸ਼ਨ ਦੇ ਡੀ. ਐਲ. ਐਂਡ ਭਾਗ-ਦੂਜਾ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24
No active advertisement