05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸਹਾਰਾ ਵੈਲਫੇਅਰ ਸੁਸਾਇਟੀ ਨੇ ਲਗਾਇਆ ਮੈਡੀਕਲ ਕੈਂਪ

ਨਾਭਾ, 3 ਅਗਸਤ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੇ ਬਠਿੰਡੀਆਂ ਮਹੱਲਾ ਸਥਿਤ ਹਨੂੰਮਾਨ ਮੰਦਰ ਵਿਖੇ ਸਹਾਰਾ ਵੈਲਫੇਅਰ ਸੁਸਾਇਟੀ ਵਲੋਂ ਇਕ (ਕਾਇਰੋਪ੍ਰੈਕਟਰ) ਮੈਡੀਕਲ ਕੈਂਪ ਲਗਾਇਆ, ਜਿਸ ਵਿਚ ਡਾ. ਅਮਰਿੰਦਰ ਸਿੰਘ ਆਹਲੂਵਾਲੀਆ ਨੇ ਲੋਕਾਂ ਦੀਆਂ ਹੱਡੀਆਂ ਦੇ ਦਰਦ ਦੀਆਂ ਸਮੱਸਿਆਵਾਂ ਦਾ ਇਲਾਜ ਕੀਤਾ ।

Ad Position 21
No active advertisement
ਅਜੀਤ ਡੈਸਕ 04-08-2026
ਨਾਭਾ, 3 ਅਗਸਤ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੇ ਬਠਿੰਡੀਆਂ ਮਹੱਲਾ ਸਥਿਤ ਹਨੂੰਮਾਨ ਮੰਦਰ ਵਿਖੇ ਸਹਾਰਾ ਵੈਲਫੇਅਰ ਸੁਸਾਇਟੀ ਵਲੋਂ ਇਕ (ਕਾਇਰੋਪ੍ਰੈਕਟਰ) ਮੈਡੀਕਲ ਕੈਂਪ ਲਗਾਇਆ, ਜਿਸ ਵਿਚ ਡਾ. ਅਮਰਿੰਦਰ ਸਿੰਘ ਆਹਲੂਵਾਲੀਆ ਨੇ ਲੋਕਾਂ ਦੀਆਂ ਹੱਡੀਆਂ ਦੇ ਦਰਦ ਦੀਆਂ ਸਮੱਸਿਆਵਾਂ ਦਾ ਇਲਾਜ ਕੀਤਾ । ਇਹ ਕੈਂਪ ਸਵੇਰੇ 9 ਵਜੇ ਤੋਂ ਰਾਤੀਂ 10 ਵਜੇ ਤੱਕ ਚਲਦਾ ਰਿਹਾ, ਜਿਸ ਦੌਰਾਨ ਲਗਪਗ 300 ਮਰੀਜ਼ਾਂ ਨੇ ਇਲਾਜ ਕਰਵਾਇਆ। ਕੈਂਪ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਐਮ. ਡੀ. ਜੀਤ ਕੰਬਾਈਨ ਨਾਭਾ ਨੇ ਕਿਹਾ ਕਿ ਸਹਾਰਾ ਵੈਲਫੇਅਰ ਸੁਸਾਇਟੀ ਸਮੇਂ ਸਮੇਂ ਤੇ ਲੋਕ ਭਲਾਈ ਦੇ ਕੰਮ ਕਰਦੀ ਆ ਰਹੀ ਹੈ। ਪ੍ਰਧਾਨ ਸੁਰਜੀਤ ਸਿੰਘ ਥੂਹੀ, ਮੀਤ ਪ੍ਰਧਾਨ ਸੁਸ਼ੀਲ ਕੌਸ਼ਿਕ, ਖਜ਼ਾਨਚੀ ਅਮਰਿੰਦਰ ਸਿੰਘ ਹੈਰੀ ਦੇ ਨਾਲ ਕਲੱਬ ਮੈਂਬਰ ਜੀਵਨ ਸਿੰਘ ਸਰਪੰਚ, ਸਿਆਮ ਸਿੰਘ ਸਰਪੰਚ, ਕੈਪਟਨ ਪ੍ਰੇਮ ਸਿੰਘ ਸੰਧੂ, ਇੰਦਰਜੀਤ ਸਿੰਘ ਸਰਪੰਚ, ਮੱਖਣ ਸਰਪੰਚ, ਸ਼ੇਰ ਸਿੰਘ ਸਰਪੰਚ, ਸੀਨੀਅਰ ਕੌਂਸਲਰ ਅਸੋਕ ਬਿੱਟੂ, ਬਲਵਿੰਦਰ ਸਿੰਘ (ਮੈਡੀਕਲ ਹਾਲ), ਪਰਮਜੀਤ ਸਿੰਘ ਥੂਹੀ, ਹਰਪ੍ਰੀਤ ਸਿੰਘ ਘੁਮਾਣ, ਗੁਰਧਿਆਨ ਸਿੰਘ ਸਰਪੰਚ, ਬੇਅੰਤ ਔਲਖ, ਅਮਨ ਔਲਖ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਵਿਭਾਗ ਵਲੋਂ ਪ੍ਰਿੰਸੀਪਲ ਰਾਜੇਸ਼ ਮੋਦੀ ਦਾ ਸਨਮਾਨ ਅਗਲੀ ਖ਼ਬਰ ਨਮਹਾ ਨੇ ਨਿਸ਼ਾਨੇਬਾਜ਼ੀ ’ਚ ਇਤਿਹਾਸ ਰਚ ਕੇ ਵੱਖ ਵੱਖ ਮੁਕਾਬਲੇ ਜਿੱਤੇ
Ad Position 24
No active advertisement