06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਪੀ. ਆਰ. ਟੀ. ਸੀ. ਵਿਚਲੇ ਕੱਚੇ ਕਾਮਿਆਂ ਨੇ ਬੱਸਾਂ ਬੰਦ ਕਰ ਕੇ ਕੀਤੀ ਹੜਤਾਲ

ਪਟਿਆਲਾ, 3 ਅਗਸਤ (ਅ. ਸ.

Ad Position 21
No active advertisement
ਪਟਿਆਲਾ ਦੇ ਬੱਸ ਅੱਡੇ ਵਿਖੇ ਪੀ.ਆਰ.ਟੀ.ਸੀ. ਦੇ ਕੱਚੇ ਕਾਮੇ ਧਰਨਾ ਦਿੰਦੇ ਹੋਏ। ਤਸਵੀਰ : ਪ੍ਰਭਨੂਰ ਸਿੰਘ 04-08-2026
ਪਟਿਆਲਾ, 3 ਅਗਸਤ (ਅ. ਸ. ਆਹਲੂਵਾਲੀਆ)-ਪੀ. ਆਰ. ਟੀ. ਸੀ. ਵਿਚ ਕੰਮ ਕਰਦੇ ਕੱਚੇ ਕਾਮਿਆਂ ਵਲੋਂ ਅੱਜ ਤਿੰਨ ਦਿਨਾਂ ਹੜਤਾਲ ਆਰੰਭੀ ਗਈ। ਅੱਜ ਬੱਸ ਅੱਡੇ ਵਿਖੇ ਆਪਣੀਆਂ ਬੱਸਾਂ ਰੋਕ ਕੇ ਇਨ੍ਹਾਂ ਨੇ ਧਰਨਾ ਦਿੱਤਾ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਆਗੂਆਂ ਮੁਤਾਬਿਕ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਤੇ ਮੈਨੇਜਮੈਂਟ ਨਾਲ ਕਈ ਬੈਠਕਾਂ ਹੋਣ ਦੇ ਬਾਵਜੂਦ ਵੀ ਕੱਚੇ ਕਾਮਿਆਂ ਦੀ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਜਿਸ ਕਾਰਨ ਅੱਜ ਦਾ ਧਰਨਾ ਆਰੰਭ ਕਰਨਾ ਪਿਆ। ਉਨ੍ਹਾਂ ਕਿਹਾ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ। ਇਨ੍ਹਾਂ ਦੇ ਦਾਅਵੇ ਮੁਤਾਬਿਕ ਅੱਜ ਵੱਡੀ ਗਿਣਤੀ ’ਚ ਬੱਸਾਂ ਨਹੀਂ ਚਲੀਆਂ , ਜਿਸ ਕਾਰਨ ਲੋਕਾਂ ਨੂੰ ਖ਼ੱਜਲ਼-ਖ਼ੁਆਰ ਹੋਣਾ ਪੈ ਰਿਹਾ ਹੈ। ਦੂਜੇ ਪਾਸੇ ਪੀ. ਆਰ. ਟੀ. ਸੀ ’ਚ ਪੱਕੀਆਂ ਸੇਵਾਵਾਂ ਨਿਭਾਅ ਰਹੇ ਮੁਲਾਜ਼ਮਾਂ ਵਲੋਂ ਬੱਸ ਸੇਵਾ ਨਿਰੰਤਰ ਜਾਰੀ ਰੱਖੀ ਗਈ। ਇਥੇ ਇਹ ਵੀ ਦੱਸਿਆ ਗਿਆ ਕਿ ਅੱਜ ਜਥੇਬੰਦੀਆਂ ਦੇ ਆਗੂਆਂ ਦੀ ਬੈਠਕ ਮੈਨੇਜਮੈਂਟ ਤੇ ਸਰਕਾਰ ਨਾਲ ਚੱਲ ਰਹੀ ਹੈ, ਜਿਸ ਵਿਚ ਲਏ ਜਾਣ ਵਾਲੇ ਫ਼ੈਸਲਿਆਂ ਤੋਂ ਬਾਅਦ ਹੀ ਅਗਲੀ ਰੂਪਰੇਖਾ ਤਿਆਰ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਕਰਨ ਸਿੰਘ ਡੀ. ਟੀ. ਓ. ਦੇ ਆਦੇਸ਼ਾਂ ’ਤੇ ਪਾਤੜਾਂ ਪੁਲਿਸ ਵਲੋਂ ਦੇਹ ਵਪਾਰ ਦੇ ਅੱਡੇ ਚਲਾਉਣ ਵਾਲਿਆਂ ’ਤੇ ਇਕ ਹੋਰ ਵੱਡੀ ਕਾ... ਅਗਲੀ ਖ਼ਬਰ ਮਾਨ ਸਰਕਾਰ ਦੀ ਮੁਲਾਜ਼ਮਾਂ ਪ੍ਰਤੀ ਚੰਗੀ ਸੋਚ-ਚੇਅਰਮੈਨ ਹਰਪਾਲ ਜੁਨੇਜਾ
Ad Position 24
No active advertisement