05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਬਾਰਿਸ਼ ਨੇ ਦਿੱਤੀ ਆਮ ਲੋਕਾਂ ਨੂੰ ਵੱਡੀ ਰਾਹਤ, ਕਿਸਾਨਾਂ ਦੇ ਚਿਹਰਿਆਂ ਖਿੜੇ

ਭੁੱਨਰਹੇੜੀ, 4 ਅਗਸਤ (ਧਨਵੰਤ ਸਿੰਘ)-ਸਵੇਰੇ ਲਗਪਗ ਪੰਜ ਵਜੇ ਸ਼ੁਰੂ ਹੋਈ ਬਾਰਿਸ਼ ਨੇ ਇਲਾਕੇ ਦਾ ਮੌਸਮ ਇਕਦਮ ਸੁਹਾਵਣਾ ਕਰ ਦਿੱਤਾ। ਕਈ ਦਿਨਾਂ ਤੋਂ ਪੈ ਰਹੀ ਤਿੱਖੀ ਗਰਮੀ ਤੇ ਹੁੰਮਸ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ।

Ad Position 21
No active advertisement
ਅਜੀਤ ਡੈਸਕ 05-08-2026
ਭੁੱਨਰਹੇੜੀ, 4 ਅਗਸਤ (ਧਨਵੰਤ ਸਿੰਘ)-ਸਵੇਰੇ ਲਗਪਗ ਪੰਜ ਵਜੇ ਸ਼ੁਰੂ ਹੋਈ ਬਾਰਿਸ਼ ਨੇ ਇਲਾਕੇ ਦਾ ਮੌਸਮ ਇਕਦਮ ਸੁਹਾਵਣਾ ਕਰ ਦਿੱਤਾ। ਕਈ ਦਿਨਾਂ ਤੋਂ ਪੈ ਰਹੀ ਤਿੱਖੀ ਗਰਮੀ ਤੇ ਹੁੰਮਸ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ। ਸਵੇਰ ਦੇ ਸਮੇਂ ਹੀ ਆਈ ਇਸ ਬਾਰਿਸ਼ ਨੇ ਮਾਹੌਲ ਨੂੰ ਠੰਢਾ ਕਰ ਦਿੱਤਾ। ਲੋਕਾਂ ਨੂੰ ਤਾਜਗੀ ਦਾ ਅਹਿਸਾਸ ਕਰਵਾਇਆ। ਠੰਢਾ ਹਵਾਵਾਂ ਦੇ ਝੋਕੇ ਅਤੇ ਘਣੇ ਬੱਦਲਾਂ ਦੀ ਛਾਂ ਨਾਲ ਵਾਤਾਵਰਣ ਵਿਚ ਰਾਹਤਦਾਇਕ ਤਬਦੀਲੀ ਆਈ। ਇਹ ਬਾਰਿਸ਼ ਕਿਸਾਨਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਮੰਨੀ ਜਾ ਰਹੀ। ਪਿਛਲੇ ਕਈ ਦਿਨਾਂ ਤੋਂ ਖੁਸ਼ਕ ਮੌਸਮ ਤੇ ਤੇਜ਼ ਗਰਮੀ ਕਾਰਨ ਖੇਤਾਂ ਵਿਚ ਪਾਣੀ ਦੀ ਘਾਟ ਬਣੀ ਹੋਈ ਸੀ, ਜਿਸ ਨਾਲ ਫਸਲਾਂ ‘ਪ੍ਰਭਾਵਿਤ ਹੋ ਰਹੀਆਂ ਸਨ ਪਰ ਅੱਜ ਕਰੀਬ ਦੋ ਤੋਂ ਢਾਈ ਘੰਟੇ ਤੱਕ ਲਗਾਤਾਰ ਪਏ ਮੀਂਹ ਨੇ ਖੇਤਾਂ ਵਿਚ ਪਾਣੀ ਪਾਣੀ ਕਰ ਦਿੱਤਾ। ਇਸ ਨਾਲ ਫਸਲਾਂ ਦੀ ਹਰਿਆਵਲ ਵਧਣ ਦੇ ਚੰਗੇ ਸੰਕੇਤ ਮਿਲ ਰਹੇ ਹਨ ਤੇ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਵਿਚ ਵਧੀਆ ਪੈਦਾਵਾਰ ਦੀ ਉਮੀਦ ਬਣੀ ਹੈ। ਹਾਲਾਂਕਿ ਕੁਝ ਨੀਵੇਂ ਇਲਾਕਿਆਂ ਵਿਚ ਬਾਰਿਸ਼ ਦਾ ਪਾਣੀ ਇਕੱਠਾ ਹੋ ਗਿਆ ਸੀ, ਜਿਸ ਨਾਲ ਲੋਕਾਂ ਨੂੰ ਥੋੜੀ ਬਹੁਤ ਪ੍ਰੇਸ਼ਾਨੀ ਵੀ ਸਾਹਮਣੇ ਆਈ, ਪਰ ਦਿਨ ਚੜ੍ਹਦੇ-ਚੜ੍ਹਦੇ ਇਹ ਪਾਣੀ ਹੌਲੀ-ਹੌਲੀ ਨਿਕਲ ਗਿਆ, ਹਾਲਾਤ ਮੁੜ ਸਮਾਨ ਹੋ ਗਏ। ਕਿਸਾਨਾਂ ਦੇ ਚਿਹਰਿਆਂ ’ਤੇ ਖੁਸ਼ੀ ਸਾਫ਼ ਤੌਰ ’ਤੇ ਨਜ਼ਰ ਆ ਰਹੀ ਹੈ, ਕਿਉਂਕਿ ਇਹ ਮੀਂਹ ਫਸਲਾਂ ਲਈ ਬਹੁਤ ਹੀ ਲਾਹੇਮੰਦ ਸਾਬਤ ਹੋ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਬਰਸਾਤ ਦੌਰਾਨ ਮਕਾਨ ਦੀ ਛੱਤ ਡਿੱਗਣ ਨਾਲ ਪ੍ਰਵਾਸੀ ਮਜ਼ਦੂਰ ਦੀ ਬੱਚੀ ਦੀ ਮੌਤ ਅਗਲੀ ਖ਼ਬਰ ਦੇਵੀਗੜ੍ਹ ਇਲਾਕੇ ਵਿਚ ਸਾਵਣ ਦੀ ਪਹਿਲੀ ਬਾਰਿਸ਼ ਨਾਲ ਅਦਾਲਤੀਵਾਲਾ ਵਿਖੇ ਬਣੇ ਹੜ੍ਹ ਵਰਗੇ ਹਾਲਾਤ
Ad Position 24
No active advertisement