05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਭਾਰੀ ਮੀਂਹ ਕਾਰਨ ਪਟਿਆਲਾ ਦੇ ਕਈ ਇਲਾਕਿਆਂ ’ਚ ਬਰਸਾਤੀ ਪਾਣੀ ਦਾ ਖਤਰਨਾਕ ਜਮਾਵੜਾ ਦੋਸ਼ੀ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ-ਨਾਲ ਲਾਪ੍ਰਵਾਹ ਨਾਗਰਿਕ ਵੀ

ਪਟਿਆਲਾ, 4 ਅਗਸਤ (ਅ. ਸ.

Ad Position 21
No active advertisement
ਅਜੀਤ ਡੈਸਕ 05-08-2026
ਪਟਿਆਲਾ, 4 ਅਗਸਤ (ਅ. ਸ. ਆਹਲੂਵਾਲੀਆ)-ਸੂਬੇ ਦੇ ਕਈ ਇਲਾਕਿਆਂ ਵਿਚ ਹੋ ਰਹੀ ਭਾਰੀ ਬਰਸਾਤ ਨੇ ਜਿਥੇ ਮੌਸਮ ਖੁਸ਼ਗਵਾਰ ਕੀਤਾ ਉਥੇ ਹੀ ਲੋਕਾਂ ਦੀਆਂ ਸਮੱਸਿਆਵਾਂ ਜਿਨ੍ਹਾਂ ਲਈ ਸੰਬੰਧਿਤ ਵਿਭਾਗ ਤੇ ਖੁਦ ਲੋਕ ਜ਼ਿੰਮੇਵਾਰ ਨੇ ਉਨ੍ਹਾਂ ਵਿਚ ਵਾਧਾ ਕੀਤਾ। ਅੱਜ ਸਵੇਰ ਤੋਂ ਹੀ ਪਟਿਆਲਾ ਵਿਚ ਪੈ ਰਹੀ ਤੇਜ਼ ਬਰਸਾਤ ਕਾਰਨ ਨਗਰ ਨਿਗਮ ਹਦੂਦ ਦੇ ਅੰਦਰੂਨੀ ਤੇ ਬਾਹਰੀ ਇਲਾਕਿਆਂ ਵਿਚ ਕਈ ਥਾਈਂ ਬਰਸਾਤੀ ਪਾਣੀ ਵੱਡੀ ਮਾਤਰਾ ਵਿਚ ਖੜ੍ਹਾ ਦਿਖਿਆ। ਇਨ੍ਹਾਂ ਵਿਚ ਰਾਘੋਮਾਜਰਾ, ਮਾਡਲ ਟਾਊਨ, ਰੇਲਵੇ ਸਟੇਸ਼ਨ ਦੇ ਸਾਹਮਣੇ ਬਣੇ ਪੂਲ ਦੇ ਹੇਠਾਂ, ਛੱਤੇ ਗਏ ਨਾਲੇ ਦਾ ਨਾਲ-ਨਾਲ, ਪੁਰਾਣਾ ਬਿਸ਼ਨ ਨਗਰ, ਐਸ. ਐਸ. ਟੀ. ਨਗਰ ਦੇ ਕਈ ਇਲਾਕੇ, ਮਨਜੀਤ ਨਗਰ, ਲਾਹੋਰੀ ਗੇਟ, ਡੋਗਰਾ ਮੁਹੱਲਾ, ਸੂਲਰ ਚੌਕ, ਬਗੀਚੀ ਹੇਤ ਰਾਮ, ਨਾਰਥ ਐਵੇਨਿਊ ਭਾਦਸੋਂ ਰੋਡ, ਖਾਲਸਾ ਮੁਹੱਲਾ ਆਦਿ ਇਲਾਕਿਆਂ ਵਿਚ ਵੱਡੀ ਮਾਤਰਾ ’ਚ ਖੜ੍ਹਿਆ ਪਾਣੀ ਕਈ ਥਾਈਂ ਲੋਕਾਂ ਦੇ ਘਰਾਂ ਵਿਚ ਵੀ ਜਾ ਵੜਿਆ। ਉਨ੍ਹਾਂ ਥਾਵਾਂ ’ਤੇ ਸਥਿਤੀ ਹੋਰ ਵੀ ਜਿਆਦਾ ਚਿੰਤਾਜਨਕ ਦਿਖੀ ਜਿੱਥੇ ਨਾਲਿਆਂ ਤੇ ਸੀਵਰੇਜ ਦਾ ਸੜਿਆਂਦ ਮਾਰਦਾ ਪਾਣੀ ਲੋਕਾਂ ਦੇ ਘਰਾਂ ਅਤੇ ਸੜਕਾਂ ’ਤੇ ਖੜ੍ਹਾ ਪਿਆ ਸੀ। ਉਨ੍ਹਾਂ ਥਾਵਾਂ ’ਤੇ ਲੋਕਾਂ ਦਾ ਘਰਾਂ ਵਿਚੋਂ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਜਿੱਥੇ ਨਵੀਂਆਂ ਬਣਨ ਵਾਲੀਆਂ ਸੜਕਾਂ ਸਨ ਜਾਂ ਸੜਕ ਤੋਂ ਹੇਠਾਂ ਹੋਏ ਸੀਵਰੇਜ ਦੇ ਮੇਨ ਹੋਲਾਂ ਦੇ ਢੱਕਣ ਦੱਸੇ ਗਏ ਕਿਉਂਕਿ ਪਾਣੀ ਦੇ ਹੇਠਾਂ ਇਨ੍ਹਾਂ ਵਿਚ ਵੱਜਦੇ ਦੋ ਪਹੀਆ ਵਾਹਨ ਜਾਂ ਪੈਦਲ ਨਾਗਰਿਕ ਵੱਡੀ ਦੁਰਘਟਨਾ ਦਾ ਸ਼ਿਕਾਰ ਹੋ ਸਕਦੇ ਸਨ। ਇਥੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਦੀ ਲੇਟ ਲਤੀਫੀ ਤੇ ਨਾਗਰਿਕਾਂ ਦੀ ਖੁਦ ਨਾਲਾਇਕੀ ਨੂੰ ਵੀ ਕਾਰਨ ਕਿਹਾ ਜਾਵੇ ਤਾਂ ਕਿਸੇ ਗੱਲੋਂ ਗਲਤ ਨਹੀਂ ਲੱਗਦਾ। ਬਾਜ਼ਾਰਾਂ ਤੇ ਰਿਹਾਇਸ਼ੀ ਇਲਾਕਿਆਂ ਦੀਆਂ ਸੜਕਾਂ ਵਿਚ ਬਰਸਾਤੀ ਪਾਣੀ ਲਈ ਵੱਡੀ ਰੁਕਾਵਟ ਬਣੇ ਥੜੇ ਤੇ ਬੰਦ ਕੀਤੀਆਂ ਨਾਲੀਆਂ ਵੀ ਬਰਸਾਤੀ ਪਾਣੀ ਦੀ ਚਾਲ ਵਿਚ ਰੁਕਾਵਟ ਸਨ। ਛੱਤੇ ਗਏ ਨਾਲੇ ਤੇ ਸੀਵਰੇਜ ਦੇ ਪਾਈਪਾਂ ਵਿਚ ਸੁੱਟਿਆਂ ਜਾਣ ਵਾਲਾ ਨਾ ਗਲਣਯੋਗ ਸਾਮਾਨ ਵੀ ਕਿਤੇ ਨਾ ਕਿਤੇ ਪਾਣੀ ਦੇ ਨਿਰੰਤਰ ਵਆਹ ਵਿਚ ਰੁਕਾਵਟ ਰਿਹਾ। ਇਕ ਦੋ ਥਾਵਾਂ ਉੱਪਰ ਪਾਣੀ ਪਾਣੀ ਦੇ ਵਹਾਅ ਲਈ ਪਾਈਆਂ ਗਈਆਂ ਪਾਈਪਾਂ ਨੂੰ ਖੋਲ੍ਹੇ ਵਗੈਰ ਹੀ ਛੱਡ ਦਿੱਤਾ ਜਾਣਾ ਇਲਾਕਿਆਂ ਵਿਚ ਪਾਣੀ ਦੇ ਘਰਾਂ ਵਿਚ ਵੜਨ ਦਾ ਕਾਰਨ ਦਿਖਿਆ। ਗੱਲ ਕਰਨ ’ਤੇ ਪਤਾ ਲੱਗਾ ਕਿ ਨਿਗਮ ਹਦੂਦ ਵਿਚ ਖਾਸਕਰ ਪਟਿਆਲਾ ਸ਼ਹਿਰੀ ਦੇ ਵਾਰਡਾਂ ਅੰਦਰੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਐਸ. ਟੀ. ਪੀ. ਸ਼ੇਰ ਮਾਜਰਾ ਦੀਆਂ ਮੋਟਰਾਂ ਦਾ ਕੁੱਝ ਘੰਟੇ ਬੰਦ ਰਹਿਣਾ ਵੀ ਇਸ ਵਾਰ ਕੁਝ ਸਮੇਂ ਲਈ ਪਾਣੀ ਦੇ ਭਰਾਵ ਦਾ ਕਾਰਨ ਰਿਹਾ। ਇਥੇ ਮੋਟਰਾਂ ਨੂੰ ਜਾਂਦੀਆਂ ਬਿਜਲੀਆਂ ਦੀਆਂ ਤਾਰਾਂ ਦੇ ਉੱਪਰ ਬਰਸਾਤ ਤੇ ਤੇਜ਼ ਹਵਾ ਕਾਰਨ ਡਿੱਗੇ ਦਰੱਖਤਾਂ ਨੂੰ ਦੱਸਿਆ ਗਿਆ, ਜਿਨ੍ਹਾਂ ਦੇ ਚਲਣ ਤੋਂ ਬਾਅਦ ਸ਼ਹਿਰ ਦੇ ਉਨ੍ਹਾਂ ਇਲਾਕਿਆਂ ਵਿਚੋਂ ਪਾਣੀ ਕੁਝ ਸਮੇਂ ਵਿਚ ਬਾਹਰ ਨਿਕਲਦਾ ਦੱਸਿਆ ਗਿਆ ਜਿਨ੍ਹਾਂ ਵਿਚ ਪਾਣੀ ਦਾ ਜਮਾਵੜਾ ਲੋਕਾਂ ਲਈ ਸਿਰਦਰਦੀ ਬਣ ਗਿਆ ਸੀ। ਕਈ ਦਿਨਾਂ ਦੀ ਹੁੰਮਸ ਭਰੀ ਗਰਮੀ ਤੋਂ ਨਿਜਾਤ ਪਾਉਣ ਲਈ ਜਿਸ ਬੇਸਬਰੀ ਨਾਲ ਬਰਸਾਤ ਦੀ ਉਡੀਕ ਵਿਚ ਨਾਗਰਿਕ ਰਹੇ ਓਨੀ ਹੀ ਸ਼ਿਦਤ ਨਾਲ ਹੋਰ ਬਰਸਾਤ ਨਾ ਹੋਣ ਦੀ ਅਰਦਾਸ ਵੀ ਨਾਗਰਿਕਾਂ ਦੇ ਨਾਲ-ਨਾਲ ਨਗਰ ਨਿਗਮ ਅਧਿਕਾਰੀ ਵੀ ਕਰਦੇ ਰਹੇ ।
Ad Position 22
No active advertisement
ਪਿਛਲੀ ਖ਼ਬਰ ਪਾਰਕਿੰਗ ਨੂੰ ਲੈ ਕੇ ਨੌਜਵਾਨ ਨੇ ਚਲਾਈ ਗੋਲੀ, ਇਕ ਜ਼ਖ਼ਮੀ ਅਗਲੀ ਖ਼ਬਰ ਬਰਸਾਤ ਦੌਰਾਨ ਮਕਾਨ ਦੀ ਛੱਤ ਡਿੱਗਣ ਨਾਲ ਪ੍ਰਵਾਸੀ ਮਜ਼ਦੂਰ ਦੀ ਬੱਚੀ ਦੀ ਮੌਤ
Ad Position 24
No active advertisement