05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਅੰਡੇ ’ਚੋਂ ਪਲਾਸਟਿਕ ਮਿਲਣ ਦਾ ਲਗਾਇਆ ਦੋਸ਼, ਜ਼ਿਲ੍ਹਾ ਸਿਹਤ ਅਫ਼ਸਰ ਨੂੰ ਕੀਤੀ ਸ਼ਿਕਾਇਤ

ਪਟਿਆਲਾ, 4 ਅਗਸਤ (ਮਨਦੀਪ ਸਿੰਘ ਖਰੌੜ)-ਇਥੋਂ ਦੇ ਬਾਜ਼ਾਰ ਵਿਚੋਂ ਲਏ ਅੰਡਿਆਂ ਦੀ ਟਰੇਅ ਵਿਚ ਦੋ ਅੰਡੇ ਉਬਾਲਣ ਉਪਰੰਤ ਇਕ ਅੰਡੇ ਵਿਚ ਪਲਾਸਟਿਕ ਮਿਲਣ ਦਾ ਦੋਸ਼ ਜਸਵਿੰਦਰ ਸਿੰਘ ਵਾਸੀ ਪਟਿਆਲਾ ਨੇ ਲਗਾਇਆ ਹੈ। ਇਸ ਸੰਬੰਧੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਅਕਸਰ ਬਾਜ਼ਾਰ ਵਿਚੋਂ ਦੇਸੀ ਅੰਡੇ ਲੈਂਦੇ ਹਨ ਜਦੋਂ ਉਨ੍ਹਾਂ ਕੱਲ੍ਹ ਖਰੀਦੇ ਅੰਡੇ ਉਬਾਲੇ ਤਾਂ ਉਨ੍ਹਾਂ ਵਿਚੋਂ ਪਲਾਸਟਿਕ ਨੁਮਾ ਚੀਜ਼ ਮਿਲੀ ਜਿਵੇਂ ਕਿ ਉਹ ਨਕਲੀ ਅੰਡੇ ਹੋਣ।

Ad Position 21
No active advertisement
ਅਜੀਤ ਡੈਸਕ 05-08-2026
ਪਟਿਆਲਾ, 4 ਅਗਸਤ (ਮਨਦੀਪ ਸਿੰਘ ਖਰੌੜ)-ਇਥੋਂ ਦੇ ਬਾਜ਼ਾਰ ਵਿਚੋਂ ਲਏ ਅੰਡਿਆਂ ਦੀ ਟਰੇਅ ਵਿਚ ਦੋ ਅੰਡੇ ਉਬਾਲਣ ਉਪਰੰਤ ਇਕ ਅੰਡੇ ਵਿਚ ਪਲਾਸਟਿਕ ਮਿਲਣ ਦਾ ਦੋਸ਼ ਜਸਵਿੰਦਰ ਸਿੰਘ ਵਾਸੀ ਪਟਿਆਲਾ ਨੇ ਲਗਾਇਆ ਹੈ। ਇਸ ਸੰਬੰਧੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਅਕਸਰ ਬਾਜ਼ਾਰ ਵਿਚੋਂ ਦੇਸੀ ਅੰਡੇ ਲੈਂਦੇ ਹਨ ਜਦੋਂ ਉਨ੍ਹਾਂ ਕੱਲ੍ਹ ਖਰੀਦੇ ਅੰਡੇ ਉਬਾਲੇ ਤਾਂ ਉਨ੍ਹਾਂ ਵਿਚੋਂ ਪਲਾਸਟਿਕ ਨੁਮਾ ਚੀਜ਼ ਮਿਲੀ ਜਿਵੇਂ ਕਿ ਉਹ ਨਕਲੀ ਅੰਡੇ ਹੋਣ। ਇਸ ਤਹਿਤ ਉਨ੍ਹਾਂ ਜ਼ਿਲ੍ਹਾ ਸਿਹਤ ਅਫਸਰ ਕੋਲ ਲਿਖਤੀ ਸ਼ਿਕਾਇਤ ਦਾਇਰ ਕੀਤੀ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਜੇਕਰ ਸਿਹਤ ਮੰਤਰੀ ਦੇ ਜ਼ਿਲ੍ਹੇ ਵਿਚ ਨਕਲੀ ਖਾਧ ਪਦਾਰਥ ਵਿਕ ਰਹੇ ਹਨ ਤਾਂ ਬਾਕੀ ਜ਼ਿਲ੍ਹਿਆਂ ਦਾ ਕੀ ਹਾਲ ਹੋਵੇਗਾ। ਦੂਜੇ ਪਾਸੇ ਜ਼ਿਲ੍ਹਾ ਸਿਹਤ ਅਫਸਰ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲਣ ਉਪਰੰਤ ਵਿਭਾਗ ਦੀਆਂ ਟੀਮਾਂ ਨੇ ਜਿਥੋਂ ਸ਼ਿਕਾਇਕਰਤਾ ਨੇ ਅੰਡੇ ਖਰੀਦੇ ਸੀ ਉਸ ਥਾਂ ’ਤੇ ਪਹੁੰਚ ਕੇ ਛਾਣਬੀਣ ਕਰਨਗੀਆਂ। ਜੇਕਰ ਇਸ ਉਪਰੰਤ ਕੁਝ ਸ਼ੱਕੀ ਪਾਇਆ ਜਾਂਦਾ ਹੈ ਤਾਂ ਉਹ ਸੈਂਪਲ ਖਰੜ ਲੈਬਾਰੋਟਰੀ ਵਿਚ ਭੇਜੇ ਜਾਣਗੇ ਤਾਂ ਜੋ ਮਾਮਲੇ ਦੀ ਅਸਲੀਅਤ ਬਾਰੇ ਪਤਾ ਲੱਗ ਸਕੇ। ਉਨ੍ਹਾਂ ਕਿਹਾ ਕਿ ਲੈਬੋਰਟਰੀ ਰਿਪੋਰਟ ਆਉਣ ਤੋਂ ਪਹਿਲਾਂ ਕੁਝ ਨਹੀਂ ਕਿਹਾ ਜਾ ਸਕਦਾ।
Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਦੇ ਹੁਕਮਾਂ ਦੀ ਅਣਦੇਖੀ ਕਰਨ ਦੇ ਦੋਸ਼ ਹੇਠ ਮਹਿੰਦਰਾ ਕਾਲਜ ਦੀ ਪ੍ਰਿੰਸੀਪਲ ਖ਼ਿਲਾਫ਼ ਗੈਸਟ ਪ੍ਰੋਫ਼ੈਸਰਾਂ ਦ... ਅਗਲੀ ਖ਼ਬਰ ਪਾਰਕਿੰਗ ਨੂੰ ਲੈ ਕੇ ਨੌਜਵਾਨ ਨੇ ਚਲਾਈ ਗੋਲੀ, ਇਕ ਜ਼ਖ਼ਮੀ
Ad Position 24
No active advertisement